ਸਾਹਨੇਵਾਲ ਪੁਲਸ ਨੇ ਗਾਂਜੇ ਸਮੇਤ ਕਾਬੂ ਕੀਤੇ ਦੋ ਵਿਅਕਤੀ

07/01/2024 3:14:49 PM

ਲੁਧਿਆਣਾ (ਜਗਰੂਪ)- ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਸਾਹਨੇਵਲ ਦੀ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ 'ਚ 310 ਗ੍ਰਾਮ ਗਾਂਜੇ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪਹਿਲੇ ਮਾਮਲੇ 'ਚ ਚੌਕੀ ਗਿਆਸਪੁਰਾ ਦੇ ਇੰਚਾਰਜ ਧਰਮਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੇ ਸਬੰਧ 'ਚ ਟੀ ਪੁਆਇੰਟ ਗਿਆਸਪੁਰਾ ਪਾਰਕ ਕੋਲ ਮੌਜੂਦ ਸੀ ਤਾਂ ਅਚਾਨਕ 33 ਫੁੱਟ ਰੋਡ ਗਿਆਸਪੁਰਾ ਵੱਲੋਂ ਇਕ ਵਿਅਕਤੀ ਦਿਖਾਈ ਦਿੱਤਾ ਜਿਸ ਨੂੰ  ਸ਼ੱਕ ਦੀ ਨਜ਼ਰ ਨਾਲ ਦੇਖਿਆ ਤਾਂ ਉਹ ਘਬਰਾ ਗਿਆ। ਜਦੋਂ ਪੁਲਸ ਪਾਰਟੀ ਨੇ ਉਸ ਤੋਂ ਕਾਰਨ ਪੁੱਛਿਆ ਤਾਂ ਉਹ ਭੱਜਣ ਲੱਗਿਆ। ਪੁਲਸ ਨੇ ਫੁਰਤੀ ਨਾਲ ਉਸ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 100 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਪੁਲਸ ਪੁੱਛਗਿੱਛ 'ਚ ਉਸ ਨੇ ਆਪਣੀ ਪਛਾਣ ਰਵੀ ਕੁਮਾਰ ਪੁੱਤਰ ਕਪਿਲ ਰਾਏ ਵਾਸੀ ਗਲੀ ਨੰ.2 ਸ਼ਾਂਤੀ ਨਗਰ ਗਿਆਸਪੁਰਾ ਵਜੋਂ ਦੱਸੀ। ਜਿਸ 'ਤੇ ਮਾਮਲਾ ਦਰਜ ਕਰਕੇ ਹਿਰਾਸਤ 'ਚ ਲੈ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ ਵਿਚ ਵਾਪਰਿਆ ਹਾਦਸਾ! ਇਕ ਦੀ ਹੋਈ ਦਰਦਨਾਕ ਮੌਤ

ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਥਾਣਾ ਸਾਹਨੇਵਾਲ ਦੀ ਪੁਲਸ ਪਾਰਟੀ ਨੇ ਥਾਣੇਦਾਰ ਗੁਰਮੀਤ ਸਿੰਘ ਦੀ ਅਗਵਾਈ 'ਚ ਗਿਆਸਪੁਰਾ ਪਿੰਡ ਵੱਲ ਨੂੰ  ਜਾ ਰਹੇ ਸੀ ਤਾਂ ਪੁਲਸ ਪਾਰਟੀ ਜਦੋਂ ਏਅਰਪੋਰਟ ਪੁਲਸ ਕੋਲ ਪੁੱਜੀ ਤਾਂ ਜੀ. ਟੀ. ਰੋਡ ਪਿੰਡ ਪਵਾ ਕੋਲ ਇਕ ਮੋਨਾ ਵਿਅਕਤੀ ਖੜਾ ਦਿਖਾਈ ਦਿੱਤਾ। ਜਿਸ ਨੂੰ ਸ਼ੱਕ ਦੀ ਬਿਨਾਹ 'ਤੇ ਚੈੱਕ ਕੀਤਾ ਤਾਂ ਉਕਤ ਵਿਅਕਤੀ ਕੋਲੋਂ ਵੇਚਣ ਵਾਸਤੇ 210 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ, ਜਿਸ ਨੂੰ ਉਸ ਦੀ ਪਛਾਣ ਪੁੱਛੀ ਤਾਂ ਉਸ ਨੇ ਆਪਣਾ ਨਾਂ ਬੇਚੂ ਗਿਰੀ ਪੁੱਤਰ ਅਹੇਰਵਾ ਦੀਨ ਗਿਰੀ ਹਾਲ ਵਾਸੀ ਨੇੜੇ ਐੱਚ. ਡੀ. ਐੱਫ. ਸੀ. ਬੈਂਕ ਮੇਨ ਰੋਡ ਡਾਬਾ ਪਿੰਡ ਪਵਾ ਵਜੋਂ ਦੱਸੀ, ਜਿਸ ਨੂੰ ਗ੍ਰਿਫ਼ਤਾਰ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News