ਮੈਦਾਨ ''ਤੇ ਕਦਮ ਰੱਖਦਿਆਂ ਰੋਹਿਤ-ਮਯੰਕ ਨੇ ਰਚਿਆ ਇਤਿਹਾਸ, ਤੋੜਿਆ 47 ਸਾਲ ਪੁਰਾਣਾ ਰਿਕਾਰਡ

Wednesday, Oct 02, 2019 - 12:30 PM (IST)

ਮੈਦਾਨ ''ਤੇ ਕਦਮ ਰੱਖਦਿਆਂ ਰੋਹਿਤ-ਮਯੰਕ ਨੇ ਰਚਿਆ ਇਤਿਹਾਸ, ਤੋੜਿਆ 47 ਸਾਲ ਪੁਰਾਣਾ ਰਿਕਾਰਡ

ਸਪੋਰਟਸ ਡੈਸਕ : ਦੱਖਣੀ ਅਫਰੀਕਾ ਖਿਲਾਫ ਟੀਮ ਇੰਡੀਆ ਨੇ ਬੁੱਧਵਾਰ ਨੂੰ ਆਪਣੀ ਧਰਤੀ 'ਤੇ ਵਰਲਡ ਚੈਂਪੀਅਨਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ। ਵਿਸ਼ਾਖਾਪਟਨਮ ਵਿਚ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਮਯੰਕ ਅਗ੍ਰਵਾਲ ਅਤੇ ਰੋਹਿਤ ਦੀ ਨਵੀਂ ਟੈਸਟ ਸਲਾਮੀ ਜੋੜੀ ਨੇ ਪਹਿਲੀ ਵਾਰ ਭਾਰਤੀ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਮੈਦਾਨ 'ਤੇ ਕਦਮ ਰੱਖਦਿਆਂ ਹੀ 47 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ।

PunjabKesari

ਰੋਹਿਤ-ਮਯੰਕ ਦੀ ਜੋੜੀ 47 ਸਾਲ ਤੋਂ ਬਾਅਦ ਪਹਿਲੀ ਵਾਰ ਅਜਿਹੀ ਓਪਨਿੰਗ ਜੋੜੀ ਬਣੀ, ਜਿਸ ਨੇ ਭਾਰਤੀ ਧਰਤੀ 'ਤੇ ਪਹਿਲੀ ਵਾਰ ਪਾਰੀ ਦੀ ਸ਼ੁਰੂਆਤ ਕਰਨ ਦੀ ਕਮਾਨ ਸੰਭਾਲੀ ਹੈ। ਇਸ ਤੋਂ ਪਹਿਲਾਂ 1972 ਵਿਚ ਸੁਨੀਲ ਗਾਵਸਕਰ ਅਤੇ ਰਾਮਨਾਥ ਪਾਰਕਰ ਨਵੀਂ ਦਿੱਲੀ ਵਿਖੇ ਇੰਗਲੈਂਡ ਖਿਲਾਫ ਭਾਰਤ ਦੀ ਧਰਤੀ 'ਤੇ ਬਤੌਲ ਓਪਨਰ ਕਮਾਨ ਸੰਭਾਲੀ ਸੀ।

PunjabKesari

ਰੋਹਿਤ ਸ਼ਰਮਾ ਅਤੇ ਮਯੰਕ ਅਗ੍ਰਵਾਲ ਪਹਿਲੀ ਵਾਰ ਇਕੱਠੇ ਬਤੌਰ ਓਪਨਰ ਖੇਡ ਰਹੇ ਹਨ। ਮਯੰਕ ਅਗ੍ਰਵਾਲ ਨੇ ਆਪਣਾ ਪਹਿਲਾ ਟੈਸਟ ਡੈਬਿਊ ਆਸਟਰੇਲੀਆ ਦੌਰੇ 'ਤੇ ਕੀਤਾ ਸੀ। ਜਦਕਿ ਕੇ. ਐੱਲ. ਰਾਹੁਲ ਦੇ ਬਾਹਰ ਹੋਣ ਕਾਰਨ ਰੋਹਿਤ ਟੈਸਟ ਕਰੀਅਰ ਵਿਚ ਪਹਿਲੀ ਵਾਰ ਟੈਸਟ ਪਾਰੀ ਦੀ ਸ਼ੁਰੂਆਤ ਕਰਨ ਉਤਰੇ। ਰੋਹਿਤ ਨੇ ਹੁਣ ਤਕ ਖੇਡੇ 27 ਟੈਸਟ ਮੈਚਾਂ ਵਿਚ 1585 ਦੌੜਾਂ ਬਣਾਈਆਂ ਹਨ। ਟੀਮ ਇੰਡੀਆ ਇਕ ਵੱਡੇ ਬਦਲਾਅ ਦੇ ਨਾਲ ਮੈਦਾਨ 'ਤੇ ਉਤਰੀ ਹੈ। ਰਿਸ਼ਭ ਪੰਤ ਦੀ ਜਗ੍ਹਾ ਵਿਰਾਟ ਨੇ ਰਿਦਿਮਾਨ ਸਾਹਾ ਨੂੰ ਬਤੌਰ ਵਿਕਟਕੀਪਰ ਆਖਰੀ 11 ਵਿਚ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਆਰ. ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਸਪਿਨ ਜੋੜੀ ਇਸ ਮੁਕਾਬਲੇ ਵਿਚ ਖੇਡ ਰਹੀ ਹੈ। ਜੋ 2015 ਦੇ ਟੈਸਟ ਸੀਰੀਜ਼ ਦੌਰਾਨ ਦੱਖਣੀ ਅਫਰੀਕਾ ਖਿਲਾਫ ਮਾਰਕ ਸਾਬਤ ਹੋਈ ਸਈ।


Related News