ਬੰਗਲਾਦੇਸ਼ ਖਿਲਾਫ ਟੀ20 ਮੈਚ 'ਚ ਕੋਹਲੀ ਨੂੰ ਪਿੱਛੇ 'ਛੱਡ ਰੋਹਿਤ ਬਣ ਸਕਦੇ ਹਨ ਵੱਡੇ ਬੱਲੇਬਾਜ਼

11/02/2019 5:53:05 PM

ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੀ ਸ਼ੁਰੂਆਤ 3 ਨਵੰਬਰ ਐਤਵਾਰ ਤੋਂ ਹੋ ਰਹੀ ਹੈ। ਇਸ ਦੌਰੇ ਤੋਂ ਪਹਿਲਾਂ ਤਮਾਮ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਹੁਣ ਸਭ ਕੁਝ ਠੀਕ ਹੋ ਗਿਆ ਹੈ। ਬੰਗ‍ਲਾਦੇਸ਼ ਦੀ ਟੀਮ ਭਾਰਤ ਦੌਰੇ 'ਤੇ ਆ ਚੁੱਕੀ ਹੈ। ਇਸ ਟੀ-20 ਸੀਰੀਜ਼ ਲਈ ਰੋਹਿਤ ਸ਼ਰਮਾ ਨੂੰ ਕਪ‍ਤਾਨ ਬਣਾਇਆ ਗਿਆ ਹੈ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਕੋਲ ਇਸ ਸੀਰੀਜ਼ 'ਚ ਵਿਰਾਟ ਕੋਹਲੀ ਅਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਇਕ ਖਾਸ ਰਿਕਾਰਡ ਦੇ ਮਾਮਲੇ 'ਚ ਪਿੱਛੇ ਛੱਡਣ ਦਾ ਬਿਹਤਰੀਨ ਮੌਕਾ ਹੈ।PunjabKesari

8 ਦੌੜਾਂ ਦੂਰ ਹਨ ਇਸ ਰਿਕਾਰਡ ਤੋਂ ਰੋਹਿਤ
ਬੰਗ‍ਲਾਦੇਸ਼ ਖਿਲਾਫ ਭਾਰਤ ਨੂੰ ਤਿੰਨ ਟੀ-20 ਮੈਚ ਖੇਡਣੇ ਹਨ, ਇਸ ਲਿਹਾਜ਼ ਨਾਲ ਵੇਖਿਆ ਜਾਵੇ ਤਾਂ ਨਵੇਂ ਕਪ‍ਤਾਨ ਰੋਹਿਤ ਸ਼ਰਮਾ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਹੀ ਦੇਣਗੇ। ਰੋਹਿਤ ਨੇ ਟੀ-20 'ਚ ਵਿਰਾਟ ਨੂੰ ਪਿੱਛੇ ਛੱਡਣ ਲਈ ਹੁਣ ਸਿਰਫ ਅੱਠ ਦੌਡਾਂ ਦੀ ਜ਼ਰੂਰਤ ਹੈ। ਰੋਹਿਤ ਸ਼ਰਮਾ ਨੇ ਹੁਣ ਤੱਕ 98 ਟੀ-20 ਮੈਚ ਖੇਡੇ ਹਨ ਅਤੇ 90 ਪਾਰੀਆਂ 'ਚ 2443 ਦੌੜਾਂ ਬਣਾਈਆਂ ਹਨ। ਉਥੇ ਹੀ ਵਿਰਾਟ ਕੋਹਲੀ 72 ਟੀ-20 ਮੈਚ ਖੇਡੇ ਹਨ ਅਤੇ ਜਿਸ ਦੀਆਂ 67 ਪਾਰੀਆਂ 'ਚ 2450 ਦੌੜਾਂ ਬਣਾ ਚੁੱਕਾ ਹੈ। ਮਤਲਬ ਕਿ ਰੋਹਿਤ ਤੋਂ ਉਨ੍ਹਾਂ ਦੇ ਸਿਰਫ਼ ਸੱਤ ਦੌੜਾਂ ਜ਼ਿਆਦਾ ਹੈ। ਰੋਹਿਤ ਇਸ ਸੀਰੀਜ਼ 'ਚ ਜਿਵੇਂ ਹੀ 8 ਦੌੜਾਂ ਪੂਰੀਆਂ ਕਰੇਗਾ ਉਹ ਵਿਰਾਟ ਨੂੰ ਪਿੱਛੇ ਛੱਡ ਦੇਵੇਗਾ। ਉਂਝ ਵੀ ਰੋਹਿਤ ਸ਼ਰਮਾ ਟੀ-20 'ਚ ਵਿਰਾਟ ਕੋਹਲੀ ਤੋਂ ਕਈ ਮਾਮਲਿਆਂ 'ਚ ਅੱਗੇ ਹੈ। ਰੋਹਿਤ ਸ਼ਰਮਾ ਟੀ-20 'ਚ ਹੁਣ ਤਕ ਚਾਰ ਸੈਂਕੜੇ ਲਾ ਚੁੱਕੇ ਹਨ,  ਉਥੇ ਹੀ ਵਿਰਾਟ ਦੇ ਨਾਂ ਹੁਣ ਤਕ ਇਸ ਫਾਰਮੈਟ 'ਚ ਕੋਈ ਸੈਂਕੜਾ ਨਹੀਂ ਹੈ। ਵਿਰਾਟ ਦਾ ਹੁਣ ਤਕ ਦਾ ਸਭ ਤੋਂ ਜ਼ਿਆਦਾ ਸ‍ਕੋਰ ਅਜੇਤੂ 90 ਦੌੜਾਂ ਹਨ। ਹਾਲਾਂਕਿ ਔਸਤ ਦੇ ਮਾਮਲੇ 'ਚ ਵਿਰਾਟ ਤੋਂ ਰੋਹਿਤ ਪਿੱਛੇ ਹਨ। ਵਿਰਾਟ ਕੋਹਲੀ ਨੇ ਜਿੱਥੇ 50 ਤੋਂ ਵੀ ਜ਼ਿਆਦਾ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ, ਉਥੇ ਹੀ ਰੋਹਿਤ ਸ਼ਰਮਾ ਦੀ ਔਸਤ ਕਰੀਬ 32 ਦੌੜਾਂ ਦਾ ਹੈ। ਹਾਲਾਂਕਿ ਸ‍ਟ੍ਰਾਈਕ ਰੇਟ ਰੋਹਿਤ ਸ਼ਰਮਾ ਦਾ ਬਿਹਤਰ ਹੈ। ਰੋਹਿਤ ਨੇ ਇਸ ਫਾਰਮੈਟ 'ਚ 136 ਸਟ੍ਰਾਈਕ ਰੇਟ ਹੈ, ਉਥੇ ਹੀ ਵਿਰਾਟ ਦੀ ਸਟ੍ਰਾਈਕ ਕਰੀਬ 135 ਦੇ ਕਰੀਬ ਹੈ।

PunjabKesari
ਟੀ-20 ਦੇ ਸੈਂਕੜੇ ਤੋਂ ਸਿਰਫ 2 ਮੈਚ ਦੂਰ
ਦਿੱਲੀ 'ਚ ਬੰਗਲਾਦੇਸ਼ ਖਿਲਾਫ ਖੇਡੇ ਜਾਣ ਵਾਲਾ ਪਹਿਲਾ ਟੀ-20 ਮੈਚ ਰੋਹਿਤ ਸ਼ਰਮਾ ਦੇ ਕਰੀਅਰ ਦਾ 99ਵਾਂ ਮੁਕਾਬਲਾ ਹੋਵੇਗਾ। ਮੈਦਾਨ 'ਤੇ ਕਦਮ ਰੱਖਣ ਦੇ ਨਾਲ ਸ਼ਰਮਾ ਟੀਮ ਇੰਡੀਆ ਲਈ ਸਭ ਤੋਂ ਜ਼ਿਆਦਾ ਟੀ20 ਮੈਚ ਖੇਡਣ ਵਾਲੇ ਖਿਡਾਰੀ ਵੀ ਬਣ ਜਾਣਗੇ। ਉਹ ਸਾਂਝੇ ਤੌਰ 'ਤੇ ਮਹਿੰਦਰ ਸਿੰਘ ਧੋਨੀ (98) ਨਾਲ ਪਹਿਲੇ ਸਥਾਨ 'ਤੇ ਕਾਬਜ਼ ਹੈ।PunjabKesari


Related News