ਕੋਹਲੀ-ਬੁਮਰਾਹ ''ਤੇ ਲਗਾਮ ਲਗਾ ਕੇ ਮੈਚ ਜਿੱਤ ਸਕਦਾ ਹੈ ਪਾਕਿਸਤਾਨ : ਫਵਾਦ ਆਲਮ

Sunday, Jun 09, 2024 - 05:57 PM (IST)

ਕੋਹਲੀ-ਬੁਮਰਾਹ ''ਤੇ ਲਗਾਮ ਲਗਾ ਕੇ ਮੈਚ ਜਿੱਤ ਸਕਦਾ ਹੈ ਪਾਕਿਸਤਾਨ : ਫਵਾਦ ਆਲਮ

ਨਵੀਂ ਦਿੱਲੀ— ਪਾਕਿਸਤਾਨ ਦੇ ਹਰਫਨਮੌਲਾ ਫਵਾਦ ਆਲਮ ਨੇ ਕਿਹਾ ਕਿ ਜੇਕਰ ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਨੂੰ ਜੇਕਰ ਟੀ-20 ਵਿਸ਼ਵ ਕੱਪ 2024 'ਚ ਐਤਵਾਰ ਨੂੰ ਭਾਰਤ ਖਿਲਾਫ ਉਡੀਕੇ ਜਾ ਰਹੇ ਮੈਚ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਨੂੰ ਮੁੜ ਲੀਹ 'ਤੇ ਲਿਆਉਣਾ ਹੈ ਤਾਂ ਉਸ ਨੂੰ ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਵਰਗੇ ਸਟਾਰ ਖਿਡਾਰੀਆਂ 'ਤੇ ਲਗਾਮ ਲਗਾਉਣੀ ਪਵੇਗੀ। ਭਾਰਤ ਨੇ ਜਿੱਥੇ ਆਇਰਲੈਂਡ ਖ਼ਿਲਾਫ਼ ਅੱਠ ਵਿਕਟਾਂ ਨਾਲ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ, ਉਥੇ ਪਾਕਿਸਤਾਨ ਨੂੰ ਮੇਜ਼ਬਾਨ ਅਮਰੀਕਾ ਖ਼ਿਲਾਫ਼ ਸੁਪਰ ਓਵਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਆਲਮ ਨੇ ਕਿਹਾ ਕਿ ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਆਪਣੇ ਸ਼ਾਨਦਾਰ ਤਜ਼ਰਬੇ ਅਤੇ ਹੁਨਰ ਦੇ ਕਾਰਨ ਭਾਰਤ ਲਈ ਮੈਚ ਵਿੱਚ ਆਪਣੀ ਛਾਪ ਛੱਡਣਗੇ। ਉਹ ਪਾਕਿਸਤਾਨ ਤੋਂ ਮੈਚ ਆਸਾਨੀ ਨਾਲ ਖੋਹ ਸਕਦੇ ਹਨ। ਉਸ ਨੇ ਕਿਹਾ ਕਿ ਟੀਮ ਦੇ ਤੌਰ 'ਤੇ ਭਾਰਤ ਬਹੁਤ ਸੰਤੁਲਿਤ ਹੈ ਅਤੇ ਉਸ 'ਤੇ ਕਾਬੂ ਪਾਉਣਾ ਸੱਚਮੁੱਚ ਮੁਸ਼ਕਲ ਹੋਵੇਗਾ। ਪਾਕਿਸਤਾਨ ਲਈ 19 ਟੈਸਟ, 34 ਵਨਡੇ ਅਤੇ 24 ਟੀ-20 ਇੰਟਰਨੈਸ਼ਨਲ ਮੈਚ ਖੇਡਣ ਵਾਲੇ ਆਲਮ ਨੇ ਕਿਹਾ ਕਿ ਮੁਹੰਮਦ ਆਮਿਰ ਨੂੰ ਭਾਰਤ ਦੇ ਖਿਲਾਫ ਮੈਚ ਜਿੱਤਣ ਵਾਲਾ ਪ੍ਰਦਰਸ਼ਨ ਕਰਨਾ ਹੋਵੇਗਾ ਜਿਵੇਂ ਉਸ ਨੇ 2017 'ਚ ਚੈਂਪੀਅਨਸ ਟਰਾਫੀ ਫਾਈਨਲ 'ਚ ਕੀਤਾ ਸੀ।

ਆਲਮ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੁਹੰਮਦ ਆਮਿਰ ਨੂੰ ਖੁਦ 'ਤੇ ਭਰੋਸਾ ਕਰਨਾ ਹੋਵੇਗਾ ਅਤੇ ਮੈਚ ਜਿੱਤਣ ਵਾਲਾ ਪ੍ਰਦਰਸ਼ਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਭਾਰਤ ਖਿਲਾਫ ਸ਼ਾਨਦਾਰ ਰਿਕਾਰਡ ਰੱਖਣ ਵਾਲੇ ਕਪਤਾਨ ਬਾਬਰ ਦੀ ਭੂਮਿਕਾ ਅਹਿਮ ਹੋਵੇਗੀ। ਆਮਿਰ ਨੇ ਅਮਰੀਕਾ ਖਿਲਾਫ ਸੁਪਰ ਓਵਰ 'ਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਪਰ ਆਲਮ ਨੇ ਕਿਹਾ ਕਿ ਉਸ ਨੂੰ ਅਜਿਹਾ ਸਮਝਣਾ ਜੋਖਮ ਭਰਿਆ ਹੋਵੇਗਾ। ਉਸ ਨੇ ਕਿਹਾ ਕਿ ਤੁਸੀਂ ਉਸ ਸੁਪਰ ਓਵਰ ਦੇ ਆਧਾਰ 'ਤੇ ਆਮਿਰ 'ਤੇ ਦੋਸ਼ ਨਹੀਂ ਲਗਾ ਸਕਦੇ। ਉਹ ਹੁਣ ਉਹ ਗੇਂਦਬਾਜ਼ ਨਹੀਂ ਰਿਹਾ ਜੋ ਚਾਰ ਸਾਲ ਪਹਿਲਾਂ ਹੁੰਦਾ ਸੀ। ਉਹ ਵੱਖ-ਵੱਖ ਲੀਗਾਂ ਵਿੱਚ ਖੇਡ ਰਿਹਾ ਹੈ ਅਤੇ ਇਸ ਸਮੇਂ ਪਾਕਿਸਤਾਨ ਦਾ ਸਭ ਤੋਂ ਵਧੀਆ ਅਤੇ ਤਜਰਬੇਕਾਰ ਗੇਂਦਬਾਜ਼ ਹੈ।


author

Tarsem Singh

Content Editor

Related News