ਭਾਰਤ ਖਿਲਾਫ ਮੈਚ ਤੋਂ ਪਹਿਲਾਂ ਬੋਲੇ ਸ਼ਾਕਿਬ- ਰੋਹਿਤ ਇਕੱਲੇ ਹੀ ਵਿਰੋਧੀ ਤੋਂ ਮੈਚ ਖੋਹ ਸਕਦੇ ਹਨ

05/31/2024 6:26:18 PM

ਨਵੀਂ ਦਿੱਲੀ— ਭਾਰਤ ਖਿਲਾਫ ਅਭਿਆਸ ਮੈਚ ਤੋਂ ਪਹਿਲਾਂ ਬੰਗਲਾਦੇਸ਼ ਦੇ ਤਜਰਬੇਕਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਇਕੱਲੇ ਹੀ ਮੈਚ ਦਾ ਰੁਖ ਬਦਲ ਸਕਦੇ ਹਨ। ਏਸ਼ੀਆਈ ਗੁਆਂਢੀ ਦੇਸ਼ ਸ਼ਨੀਵਾਰ ਨੂੰ ਨਿਊਯਾਰਕ ਦੇ ਨਾਸਾਓ ਕਾਊਂਟੀ ਕ੍ਰਿਕਟ ਸਟੇਡੀਅਮ 'ਚ ਅਭਿਆਸ ਮੈਚ 'ਚ ਇਕ-ਦੂਜੇ ਦਾ ਸਾਹਮਣਾ ਕਰਨ ਵਾਲੇ ਹਨ। ਟੀ-20 ਵਿਸ਼ਵ ਕੱਪ 'ਚ ਭਾਰਤ ਦਾ ਇਹ ਇਕਲੌਤਾ ਅਭਿਆਸ ਮੈਚ ਹੋਵੇਗਾ।
ਸ਼ਾਕਿਬ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਪਿਛਲੇ ਕੁਝ ਸਾਲਾਂ 'ਚ ਜਿਸ ਤਰ੍ਹਾਂ ਉਨ੍ਹਾਂ ਨੇ ਭਾਰਤ ਦੀ ਅਗਵਾਈ ਕੀਤੀ ਉਹ ਸ਼ਾਨਦਾਰ ਸੀ। ਬਤੌਰ ਕਪਤਾਨ ਉਨ੍ਹਾਂ ਦਾ ਰਿਕਾਰਡ ਸ਼ਾਨਦਾਰ ਹੈ। ਮੈਨੂੰ ਲੱਗਦਾ ਹੈ ਕਿ ਸਾਰੇ ਖਿਡਾਰੀ ਟੀਮ ਦੇ ਨੇਤਾ ਦੇ ਤੌਰ 'ਤੇ ਉਨ੍ਹਾਂ ਦਾ ਸਨਮਾਨ ਕਰਦੇ ਹਨ ਅਤੇ ਉਹ ਅਜਿਹਾ ਖਿਡਾਰੀ ਹੈ ਜੋ ਇਕੱਲੇ ਹੀ ਵਿਰੋਧੀ ਤੋਂ ਮੈਚ ਖੋਹ ਸਕਦਾ ਹੈ।
ਦੂਜੇ ਪਾਸੇ ਰੋਹਿਤ ਨੇ ਕਿਹਾ ਕਿ 5 ਜੂਨ ਨੂੰ ਆਇਰਲੈਂਡ ਖਿਲਾਫ ਆਪਣਾ ਪਹਿਲਾ ਮੈਚ ਖੇਡਣ ਤੋਂ ਪਹਿਲਾਂ ਉਨ੍ਹਾਂ ਲਈ ਅਮਰੀਕੀ ਹਾਲਾਤ ਮੁਤਾਬਕ ਢਲਣਾ ਮਹੱਤਵਪੂਰਨ ਹੋਵੇਗਾ। “ਅਸੀਂ (ਟੂਰਨਾਮੈਂਟ ਤੋਂ ਪਹਿਲਾਂ) ਹਾਲਾਤਾਂ ਨੂੰ ਸਮਝਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਇੱਥੇ ਪਹਿਲਾਂ ਨਹੀਂ ਆਏ ਹਾਂ। ਰੋਹਿਤ ਨੇ ਕਿਹਾ, 'ਅਸੀਂ 5 ਜੂਨ ਨੂੰ ਆਪਣਾ ਪਹਿਲਾ ਮੈਚ ਖੇਡਣ 'ਤੇ ਹਾਲਾਤਾਂ ਦਾ ਪੂਰਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਢਾਲ ਲਵਾਂਗੇ। ਇਹ ਇੱਕ ਲੈਅ ਵਿੱਚ ਆਉਣ, ਮੈਦਾਨ, ਪਿੱਚ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਮਝਣ ਬਾਰੇ ਹੈ।
ਸਲਾਮੀ ਬੱਲੇਬਾਜ਼ ਸਟੇਡੀਅਮ ਵਿੱਚ ਪ੍ਰਸ਼ੰਸਕਾਂ ਨੂੰ ਦੇਖਣ ਲਈ ਉਤਸੁਕ ਹਨ ਕਿਉਂਕਿ ਅਮਰੀਕਾ ਅਤੇ ਵੈਸਟਇੰਡੀਜ਼ ਆਪਣੇ ਪਹਿਲੇ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਹੇ ਹਨ। ਰੋਹਿਤ ਨੇ ਕਿਹਾ, 'ਨਿਊਯਾਰਕ ਦੇ ਲੋਕ ਵਿਸ਼ਵ ਕੱਪ ਦੇਖਣ ਲਈ ਬਹੁਤ ਉਤਸੁਕ ਹੋਣਗੇ, ਕਿਉਂਕਿ ਇੱਥੇ ਪਹਿਲੀ ਵਾਰ ਵਿਸ਼ਵ ਕੱਪ ਹੋ ਰਿਹਾ ਹੈ। ਮੈਨੂੰ ਯਕੀਨ ਹੈ ਕਿ ਵੱਖ-ਵੱਖ ਟੀਮਾਂ ਦੇ ਸਾਰੇ ਪ੍ਰਸ਼ੰਸਕ ਇਸ ਟੂਰਨਾਮੈਂਟ ਦਾ ਬਹੁਤ ਉਤਸੁਕ ਅਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਨਾਲ ਹੀ ਖਿਡਾਰੀ ਵੀ ਇਸ ਦਾ ਇੰਤਜ਼ਾਰ ਕਰ ਰਹੇ ਹਨ।


Aarti dhillon

Content Editor

Related News