WTC 2023 ਦੇ ਫਾਈਨਲ ''ਚ ਹਾਰਨ ਤੋਂ ਬਾਅਦ ਰੋਹਿਤ ਸ਼ਰਮਾ ਨੇ ਦਿੱਤਾ ਇਹ ਬਿਆਨ

Monday, Jun 12, 2023 - 07:27 PM (IST)

ਸਪੋਰਟਸ ਡੈਸਕ : ਲੰਡਨ ਦੇ ਕੇਨਿੰਗਟਨ ਓਵਲ ਮੈਦਾਨ 'ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਫਾਈਨਲ 'ਚ ਆਸਟ੍ਰੇਲੀਆ ਨੇ ਭਾਰਤ ਨੂੰ 209 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਆਸਟਰੇਲੀਆ ਵਿਸ਼ਵ ਕ੍ਰਿਕਟ ਦੀ ਪਹਿਲੀ ਟੀਮ ਬਣ ਗਈ ਹੈ ਜਿਸ ਨੇ ਹੁਣ ਤੱਕ ਸਾਰੇ ਫਾਰਮੈਟਾਂ ਵਿੱਚ ਆਈਸੀਸੀ ਟਰਾਫੀ ਜਿੱਤੀ ਹੈ। ਪੈਟ ਕਮਿੰਸ ਦੀ ਕਪਤਾਨੀ 'ਚ ਖੇਡਣ ਉਤਰੀ ਕੰਗਾਰੂ ਟੀਮ ਨੇ ਪੰਜੇ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਇਸ ਮੈਚ 'ਚ ਹਾਰ ਤੋਂ ਬਾਅਦ ਭਾਰਤੀ ਕਪਤਾਨ ਨੇ 1 ਮੈਚ ਦੀ ਬਜਾਏ 3 ਮੈਚਾਂ ਦੀ ਸੀਰੀਜ਼ ਰਾਹੀਂ ਨਤੀਜਾ ਹਾਸਲ ਕਰਨ ਦਾ ਸੁਝਾਅ ਦਿੱਤਾ ਹੈ।

ਹੁਣ ਇਸ 'ਤੇ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਦਾ ਬਿਆਨ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਮੈਚ 'ਚ ਹਾਰ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਜੇ ਜੇਤੂ ਦਾ ਫੈਸਲਾ ਕਰਨ ਲਈ 1 ਮੈਚ ਦੀ ਬਜਾਏ 3 ਮੈਚਾਂ ਦੀ ਸੀਰੀਜ਼ ਕਰਵਾਉਣ ਦਾ ਫੈਸਲਾ ਕੀਤਾ ਜਾਵੇ ਤਾਂ ਇਹ ਬਹੁਤ ਚੰਗਾ ਹੋਵੇਗਾ। ਤੁਸੀਂ 2 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਫਾਈਨਲ ਵਿੱਚ ਪਹੁੰਚਦੇ ਹੋ। ਪਰ 3 ਮੈਚਾਂ ਦੀ ਸੀਰੀਜ਼ ਲਈ ਵਿੰਡੋ ਨੂੰ ਵੀ ਉਸੇ ਹਿਸਾਬ ਨਾਲ ਦੇਖਣਾ ਹੋਵੇਗਾ।

ਇਹ ਵੀ ਪੜ੍ਹੋ : ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੂੰ CM ਭਗਵੰਤ ਮਾਨ ਨੇ ਦਿੱਤੀ ਵਧਾਈ

ਰੋਹਿਤ ਸ਼ਰਮਾ ਦੇ ਇਸ ਜਵਾਬ 'ਤੇ ਜਦੋਂ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਡਬਲਯੂ. ਟੀ. ਸੀ.   ਨਾਲ ਕੋਈ ਸਮੱਸਿਆ ਨਹੀਂ ਹੈ ਕਿ ਇਹ 3 ਮੈਚਾਂ ਦੀ ਸੀਰੀਜ਼ ਹੈ ਜਾਂ 16 ਮੈਚਾਂ ਦੀ ਸੀਰੀਜ਼ ਪਰ ਓਲੰਪਿਕ ਵਿੱਚ, ਖਿਡਾਰੀ ਫਾਈਨਲ ਵਿੱਚ ਸਿਰਫ ਇੱਕ ਮੌਕੇ ਵਿੱਚ ਤਗਮੇ ਜਿੱਤਦੇ ਹਨ।

ਜ਼ਿਕਰਯੋਗ ਹੈ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦੇ ਫਾਈਨਲ 'ਚ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 469 ਦੌੜਾਂ ਬਣਾਈਆਂ ਸਨ। ਜਵਾਬ 'ਚ ਭਾਰਤੀ ਟੀਮ ਪਹਿਲੀ ਪਾਰੀ 'ਚ 296 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 15 ਦੌੜਾਂ, ਸ਼ੁਭਮਨ ਗਿੱਲ 13 ਦੌੜਾਂ, ਪੁਜਾਰਾ 14 ਦੌੜਾਂ, ਕੋਹਲੀ 14 ਦੌੜਾਂ ਅਤੇ ਸ਼੍ਰੀਕਰ ਭਾਰਤ 5 ਦੌੜਾਂ ਬਣਾ ਕੇ ਆਊਟ ਹੋ ਗਏ | ਇਹ ਬੱਲੇਬਾਜ਼ ਪਹਿਲੀ ਪਾਰੀ 'ਚ ਪੂਰੀ ਤਰ੍ਹਾਂ ਫਲਾਪ ਰਿਹਾ। ਆਸਟ੍ਰੇਲੀਆ ਨੇ 270 ਦੌੜਾਂ ਬਣਾ ਕੇ ਦੂਜੀ ਪਾਰੀ ਐਲਾਨ ਦਿੱਤੀ। ਇਸ ਦੇ ਜਵਾਬ 'ਚ ਭਾਰਤੀ ਟੀਮ ਦੂਜੀ ਪਾਰੀ 'ਚ 234 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਗਿੱਲ 18 ਦੌੜਾਂ, ਪੁਜਾਰਾ 27 ਦੌੜਾਂ, ਜਡੇਜਾ ਖਾਤਾ ਵੀ ਨਹੀਂ ਖੋਲ੍ਹ ਸਕੇ। ਇਸ ਤਰ੍ਹਾਂ ਭਾਰਤ ਇਹ ਮੈਚ 209 ਦੌੜਾਂ ਨਾਲ ਹਾਰ ਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News