ਰੋਹਿਤ ਸ਼ਰਮਾ 'ਤੇ ਸਲੋਅ ਓਵਰ ਰੇਟ ਦੇ ਕਾਰਨ ਲਗਾ 12 ਲੱਖ ਰੁਪਏ ਦਾ ਜੁਰਮਾਨਾ
Sunday, Mar 31, 2019 - 12:20 PM (IST)

ਸਪੋਰਟਸ ਡੈਸਕ- ਕਿੰਗਸ ਇਲੈਵਨ ਪੰਜਾਬ (KXIP) ਦੇ ਖਿਲਾਫ ਮਿਲੀ ਹਾਰ ਤੋਂ ਬਾਅਦ ਮੁੰਬਈ ਇੰਡੀਅਨਸ (MI) ਦੇ ਕਪਤਾਨ ਰੋਹੀਤ ਸ਼ਰਮਾ ਨੂੰ ਇੱਕ ਹੋਰ ਝੱਟਕਾ ਲਗਾ ਹੈ। ਪੰਜਾਬ ਦੇ ਖਿਲਾਫ ਮੁੰਬਈ ਦੀ ਟੀਮ ਨੇ ਤੈਅ ਸਮੇਂ ਤੇ 20 ਓਵਰ ਪੂਰੇ ਨਹੀਂ ਕਰ ਸਕੀ ਸੀ। ਇਸ ਵਜ੍ਹਾ ਨਾਲ ਕਪਤਾਨ ਰੋਹੀਤ 'ਤੇ ਸਲੋਅ ਓਵਰ ਰੇਟ ਦੇ ਕਾਰਨ 12 ਲੱਖ ਰੁਪਏ ਜੁਰਮਾਨਾ ਲਗਾ ਹੈ। ਰੋਹੀਤ 'ਤੇ ਇਹ ਜੁਰਮਾਨਾ ਆਈ. ਪੀ. ਐੱਲ ਗਵਰਨਿੰਗ ਕਾਉਂਸਿਲ ਨੇ ਲਗਾਇਆ ਹੈ।
ਇੰਡੀਅਨ ਪ੍ਰੀਮੀਅਰ ਲੀਗ ਆਫਿਸ਼ੀਅਲੀ ਜਾਰੀ ਪ੍ਰੈਸ ਰਿਲੀਜ਼ ਮੁਤਾਬਕ, ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਅਚਾਰ ਸੰਹਿਤਾ ਦੇ ਤਹਿਤ ਸਲੋਅ ਓਵਰ ਰੇਟ ਦੇ ਦੋਸ਼ ਦੇ ਚੱਲਦੇ ਉਨ੍ਹਾਂ ਦੀ ਟੀਮ ਦਾ ਇਸ ਸੀਜ਼ਨ 'ਚ ਇਹ ਪਹਿਲਾ ਦੋਸ਼ ਸੀ। ਇਸ ਵਜ੍ਹਾ ਨਾਲ ਕਪਤਾਨ ਸ਼ਰਮਾ 'ਤੇ IPL ਦੇ ਕੋਡ ਆਫ ਕੰਡਕਟ ਦੇ ਤਹਿਤ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ।
ਜਿਕਰਯੋਗ ਹੈ ਕਿ ਸਲਾਮੀ ਬੱਲੇਬਾਜ਼ ਕੇ. ਐੱਲ ਰਾਹੁਲ ਦੀ ਅਗੁਆਈ 'ਚ ਟਾਪ ਆਰਡਰ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਯੋਗਦਾਨ ਨਾਲ ਕਿੰਗਸ ਇਲੈਵਨ ਪੰਜਾਬ ਨੇ ਸ਼ਨੀਵਾਰ ਨੂੰ ਮੁੰਬਈ ਇੰਡੀਅੰਸ ਨੂੰ ਅੱਠ ਗੇਂਦ ਬਾਕੀ ਰਹਿੰਦੀਆਂ ਹੋਏ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਪੰਜਾਬ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਆਪਣੀ ਦੂਜੀ ਜਿੱਤ ਦਰਜ ਕੀਤੀ।