ਰੋਹਿਤ ਸ਼ਰਮਾ ਨੇ ਪਹਿਲੀ ਹੀ ਮੁਲਾਕਾਤ ''ਚ ਕੀਤੀ ਸੀ ਕਿੱਸ : ਸੋਫੀਆ

01/22/2019 2:18:18 AM

ਜਲੰਧਰ — ਜਦੋਂ ਤੋਂ ਹਾਰਦਿਕ ਪੰਡਯਾ ਤੇ ਕੇ. ਐੱਲ. ਰਾਹੁਲ ਰਿਐਲਿਟੀ ਸ਼ੋਅ 'ਤੇ ਆਪਣੀ ਬੇਬਾਕੀ ਕਾਰਨ ਭਾਰਤੀ ਟੀਮ 'ਚੋਂ ਬਾਹਰ ਹੋਏ ਹਨ ਉਦੋਂ ਤੋਂ ਇਕ-ਇਕ ਕਰ ਕੇ ਹੋਰ ਵੀ ਕਈ ਭਾਰਤੀ ਕ੍ਰਿਕਟਰਾਂ ਦੇ ਕਿੱਸੇ ਸਾਹਮਣੇ ਆਉਣ ਲੱਗੇ ਹਨ, ਭਾਵੇਂ ਇਨ੍ਹਾਂ ਨੂੰ ਰੋਮਾਂਟਿਕ ਕਹੋ ਜਾਂ ਵਿਵਾਦਪੂਰਨ। ਹੁਣ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 'ਤੇ ਉਸ ਦੀ ਸਾਬਕਾ ਪ੍ਰੇਮਿਕਾ ਸੋਫੀਆ ਹਯਾਤ ਨੇ ਇਕ ਵਾਰ ਫਿਰ ਤੋਂ ਨਿਸ਼ਾਨਾ ਵਿੰਨ੍ਹਿਆ ਹੈ। 
ਰੋਹਿਤ ਨੂੰ ਕਦੇ ਆਪਣਾ ਬੁਆਏਫ੍ਰੈਂਡ ਹੋਣ ਦਾ ਦਾਅਵਾ ਕਰਨ ਵਾਲੀ ਸੋਫੀਆ ਦਾ ਕਹਿਣਾ ਹੈ ਕਿ ਰੋਹਿਤ ਨਾਲ ਉਸ ਦੀ ਪਹਿਲੀ ਮੀਟਿੰਗ ਲੰਡਨ ਵਿਚ ਹੋਈ ਸੀ। ਉਸ ਦਾ ਦਾਅਵਾ ਹੈ ਕਿ ਪਹਿਲੀ ਹੀ ਮੁਲਾਕਾਤ ਵਿਚ ਰੋਹਿਤ ਨੇ ਉਸ ਨੂੰ ਕਿੱਸ ਕਰ ਲਿਆ ਸੀ।

PunjabKesari
ਉਸ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ 'ਤੇ ਕਿਤਾਬ ਲਿਖ ਰਹੀ ਹੈ। ਇਸ ਵਿਚ ਕਈ ਭਾਰਤੀ ਕ੍ਰਿਕਟਰਾਂ ਦੀ ਜ਼ਿੰਦਗੀ ਦੇ ਅਜਿਹੇ ਪਹਿਲੂਆਂ 'ਤੇ ਰੌਸ਼ਨੀ ਪਾਈ ਜਾਵੇਗੀ, ਜਿਨ੍ਹਾਂ ਦੇ ਬਾਰੇ ਵਿਚ ਕ੍ਰਿਕਟ ਪ੍ਰਸ਼ੰਸਕਾਂ ਨੂੰ ਜਾਣਕਾਰੀ ਨਹੀਂ ਹੈ। ਸੋਫੀਆ ਨੇ ਕਿਹਾ ਕਿ ਰੋਹਿਤ ਉਸ ਦਾ ਬੁਆਏਫ੍ਰੈਂਡ ਸੀ। ਸਾਡੇ ਵਿਚਾਲੇ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਅਚਾਨਕ ਇਕ ਦਿਨ ਰੋਹਿਤ ਨੇ ਆਪਣੇ ਦੋਸਤਾਂ ਨਾਲ ਮੇਰੀ ਪਛਾਣ ਇਕ ਫੈਨਜ਼ ਦੇ ਰੂਪ 'ਚ ਕਰਵਾ ਦਿੱਤੀ। ਇਸ ਤੋਂ ਮੇਰੇ ਦਿਲ ਨੂੰ ਸੱਟ ਲੱਗੀ। ਮੈਂ ਰੋਹਿਤ ਦੇ ਅਜਿਹਾ ਬੋਲਣ 'ਤੇ ਵਿਰੋਧ ਵੀ ਕੀਤਾ ਸੀ। ਤਦ ਤੋਂ ਸਾਡੇ ਰਿਲੇਸ਼ਨਸ਼ਿਪ ਵਿਚ ਕੁੜੱਤਣ ਆ ਗਈ ਸੀ, ਜਿਸ ਕਾਰਨ ਸਾਡਾ ਰਿਸ਼ਤਾ ਟੁੱਟ ਗਿਆ।
ਸੋਫੀਆ ਦੇ ਖੁਲਾਸੇ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ 2012 ਵਿਚ ਉਸ ਦੇ ਵਲੋਂ ਕੀਤੇ ਗਏ ਟਵੀਟ ਵੀ ਚਰਚਾ 'ਚ ਆ ਗਏ ਸਨ। ਇਨ੍ਹਾਂ ਟਵੀਟਾਂ ਵਿਚ ਸੋਫੀਆ ਨੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨਾਲ ਜੁੜੇ ਖੁਲਾਸੇ ਕੀਤੇ ਸਨ, ਜਿਨ੍ਹਾਂ ਲਈ ਭਾਸ਼ਾ ਬੇਹੱਦ ਇਤਰਾਜ਼ਯੋਗ ਇਸਤੇਮਾਲ ਕੀਤੀ ਗਈ ਸੀ।


Related News