ਜਲੰਧਰ 'ਚ 'ਜੈ ਸ਼੍ਰੀ ਰਾਮ' ਦੇ ਜੈਕਾਰਿਆਂ ਦੀ ਗੂੰਜ, ਸੁਖਬੀਰ, ਮਜੀਠੀਆ, ਅਸ਼ਵਨੀ ਸ਼ਰਮਾ ਸਣੇ ਪੁੱਜੀਆਂ ਕਈ ਸ਼ਖ਼ਸੀਅਤਾਂ

Thursday, Mar 26, 2026 - 06:14 PM (IST)

ਜਲੰਧਰ 'ਚ 'ਜੈ ਸ਼੍ਰੀ ਰਾਮ' ਦੇ ਜੈਕਾਰਿਆਂ ਦੀ ਗੂੰਜ, ਸੁਖਬੀਰ, ਮਜੀਠੀਆ, ਅਸ਼ਵਨੀ ਸ਼ਰਮਾ ਸਣੇ ਪੁੱਜੀਆਂ ਕਈ ਸ਼ਖ਼ਸੀਅਤਾਂ

ਜਲੰਧਰ (ਵੈੱਬ ਡੈਸਕ,ਸੋਨੂੰ, ਪਾਂਡੇ)- ਦੇਸ਼ਭਰ ਵਿਚ ਅੱਜ ਭਗਵਾਨ ਸ਼੍ਰੀ ਰਾਮ ਜੀ ਦਾ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਜਲੰਧਰ ਵਿਚ ਵੀ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ ਸ਼੍ਰੀ ਰਾਮ ਚੌਂਕ ਤੋਂ ਅੱਜ ਸ਼੍ਰੀ ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ਕੱਢੀ ਗਈ। ਇਸ ਖ਼ਾਸ ਮੌਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪਹੁੰਚੇ, ਉਥੇ ਹੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਵੀ ਸ਼ਮੂਲੀਅਤ ਕੀਤੀ। 

PunjabKesari

ਇਹ ਵੀ ਪੜ੍ਹੋ: ਡੌਂਕੀ ਰੂਟ ਜ਼ਰੀਏ ਮਨੁੱਖੀ ਤਸਕਰੀ 'ਤੇ ਹਾਈਕੋਰਟ ਨੇ ਵਿਖਾਈ ਸਖ਼ਤੀ, ਸੁਣਾਇਆ ਵੱਡਾ ਫ਼ੈਸਲਾ

ਪੁਰਾਣੀ ਪ੍ਰੰਪਰਾ ਮੁਤਾਬਕ ਗੁੜ ਮੰਡੀ ਨੌਹਰੀਆਂ ਮੰਦਿਰ ਵਿਚ ਰੱਖੇ ਗਏ ਸ਼੍ਰੀ ਰਾਮ ਚਰਿਤ ਮਾਨਸ ਦੇ ਪਾਠ ਦਾ ਅੱਜ ਭੋਗ ਪਾਏ ਜਾਣ ਉਪਰੰਤ ਹਿੰਦ ਸਮਾਚਾਰ ਗਰਾਊਂਡ ਵਿਚ ਸ਼੍ਰੀ ਚੈਤੰਨਯਾ ਮਹਾਪ੍ਰਭੂ ਸ਼੍ਰੀ ਰਾਧਾ ਮਾਧਵ ਮੰਦਰ (ਹਰੀਬੋਲ ਵਾਲੇ) ਦੇ ਸੇਵਕ ਵ੍ਰਿੰਦੋਂ ਵੱਲੋਂ ਭਜਨ ਸੰਕੀਰਤਨ ਤੋਂ ਬਾਅਦ ਰਾਮ ਸਤੁਤੀ (ਭਯੇ ਪ੍ਰਗਟ ਕ੍ਰਿਪਾਲਾ ਦੀਨ ਦਿਆਲਾ) ਕੀਤੀ ਗਈ। 

PunjabKesari

ਇਸ ਉਪਰੰਤ ਸ਼੍ਰੀ ਰਾਮ ਸ਼ਰਣਮ ਆਸ਼ਰਮ ਗੋਹਾਨਾ ਦੀ ਸੰਗਤ ਅੰਮ੍ਰਿਤਵਾਣੀ ਪਾਠ ਕੀਤਾ ਗਿਆ। ਉਪਰੰਤ ਦੁਪਹਿਰ 1 ਵਜੇ ਸ਼ੋਭਾ ਯਾਤਰਾ ਸ਼੍ਰੀ ਰਾਮ ਚੌਕ ਤੋਂ ਸ਼ੁਰੂ ਹੋਈ। ਇਹ ਸ਼ੋਭਾ ਯਾਤਰਾ ਸ਼੍ਰੀ ਵਾਲਮੀਕਿ ਚੌਕ, ਜੇਲ੍ਹ ਚੌਕ, ਪਟੇਲ ਚੌਕ ਤੋਂ ਹੁੰਦੀ ਹੋਈ ਮਾਈ ਹੀਰਾਂ ਗੇਟ, ਅੱਡਾ ਹੁਸ਼ਿਆਰਪੁਰ ਚੌਕ, ਖਿੰਗਰਾ ਗੇਟ, ਭਗਤ ਸਿੰਘ ਚੌਕ, ਪੁਰਾਣੀ ਰੇਲਵੇ ਰੋਡ, ਲਕਸ਼ਮੀ ਸਿਨੇਮਾ ਤੋਂ ਮੰਡੀ ਰੋਡ ਚੌਕ, ਕੁਮਹਾਰਾ ਮਸਜਿਦ ਚੌਕ, ਸੈਂਟਰਲ ਟਾਊਨ ਤੋਂ ਮਿਲਾਪ ਚੌਕ ਹੁੰਦੀ ਹੋਈ ਹਿੰਦ ਸਮਾਚਾਰ ਗਰਾਊਂਡ ਵਿਚ ਸੰਪੰਨ ਹੋਵੇਗੀ। ਸ਼ੋਭਾ ਯਾਤਰਾ ਵਿਚ ਪੰਜਾਬ ਸਮੇਤ ਕਈ ਸੂਬਿਆਂ ਤੋਂ ਝਾਕੀਆਂ ਨੇ ਸ਼ਹਿਰ ਵਿਚ ਲਗਾਏ ਮੰਚਾਂ ’ਤੇ ਪ੍ਰਭੂ ਦਾ ਗੁਣਗਾਣ ਕੀਤਾ। ਇਸ ਦੌਰਾਨ ਜਲੰਧਰ ਸ਼੍ਰੀ ਰਾਮ ਜੀ ਦੀ ਭਗਤੀ ਵਿਚ ਲੀਨ ਨਜ਼ਰ ਆਇਆ। ਭਗਤਾਂ ਵੱਲੋ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾਏ ਗਏ। 

PunjabKesari

PunjabKesari

 

ਇਹ ਵੀ ਪੜ੍ਹੋ: ਮਜੀਠੀਆ ਨੇ CBI ਜਾਂਚ ਦੇ ਮੁੱਦੇ 'ਤੇ ਰਾਜਾ ਵੜਿੰਗ ਨੂੰ ਘੇਰਿਆ, 'ਯੂ-ਟਰਨ' ਲੈਣ ਦੇ ਲਾਏ ਇਲਜ਼ਾਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

shivani attri

Content Editor

Related News