ਅਮਿਤ ਸ਼ਾਹ ਜਾਂ CBI ਦਾ ਡਰ? ਅਸ਼ਵਨੀ ਸ਼ਰਮਾ ਦੇ ਤਿੱਖੇ ਸਵਾਲਾਂ ਨੇ ਘੇਰੀ ਪੰਜਾਬ ਸਰਕਾਰ (ਵੀਡੀਓ)
Tuesday, Mar 24, 2026 - 04:51 PM (IST)
ਚੰਡੀਗੜ੍ਹ : ਅੰਮ੍ਰਿਤਸਰ 'ਚ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਤੁਰੰਤ ਵਿਧਾਇਕ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਇਕ ਸਾਂਸਦ ਨੇ ਸੰਸਦ ਅੰਦਰ ਇਹ ਮੁੱਦਾ ਚੁੱਕਿਆ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੁਰੰਤ ਸੰਸਦ ਮੈਂਬਰਾਂ ਨੂੰ ਸੀ. ਬੀ. ਆਈ. ਜਾਂਚ ਬਾਰੇ ਲਿਖ ਕੇ ਦੇਣ ਲਈ ਕਿਹਾ। ਇਸ ਦਾ ਅਸਰ ਅੱਧੇ ਘੰਟੇ ਤੱਕ ਹੀ ਦਿਖ ਗਿਆ, ਜਿਸ ਤੋਂ ਬਾਅਦ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਹੋ ਗਈ। ਇਸ ਦਾ ਮਤਲਬ ਹੈ ਕਿ ਸਰਕਾਰ ਕੁੱਝ ਲੁਕਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ਤਮ ਹੋਈ ਆਹ ਮੁਫ਼ਤ ਸਹੂਲਤ, ਹੁਣ FIR ਦੀ ਕਾਪੀ ਡਾਊਨਲੋਡ ਕਰਨ ਲਈ...
ਉਨ੍ਹਾਂ ਕਿਹਾ ਕਿ ਰੰਧਾਵਾ ਪਰਿਵਾਰ ਜਿਸ ਤਰ੍ਹਾਂ ਦੇ ਇਲਜ਼ਾਮ ਲਾ ਰਿਹਾ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਜੇਕਰ ਇਸ ਕੇਸ ਦੀ ਸੀ. ਬੀ. ਆਈ. ਜਾਂਚ ਹੋ ਜਾਵੇ ਤਾਂ ਸਰਕਾਰ ਦੇ ਕਿੰਨੇ ਮੰਤਰੀ ਅਤੇ ਵਿਧਾਇਕਾਂ ਲਈ ਵੀ ਮੁਸ਼ਕਲ ਖੜ੍ਹੀ ਹੋ ਜਾਵੇਗੀ। ਇਸ ਤੋਂ ਇਲਾਵਾ ਕਈ ਪਰਤਾਂ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਲਾਲਜੀਤ ਭੁੱਲਰ ਦੇ ਕਿਸ-ਕਿਸ ਗੈਂਗਸਟਰ ਨਾਲ ਸਬੰਧ ਹਨ, ਸਰਕਾਰ ਇਸ ਨੂੰ ਲੈ ਕੇ ਅਜੇ ਵੀ ਗੰਭੀਰ ਨਹੀਂ ਹੈ। ਇਸ ਸਭ ਕੁੱਝ ਸੀ. ਬੀ. ਆਈ. ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਜੀ ਦੇ ਬਿਆਨ ਤੋਂ ਬਾਅਦ ਡਰ ਦੇ ਕਾਰਨ ਹੀ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਹੋਈ ਹੈ। ਵਿਰੋਧੀ ਧਿਰਾਂ ਨੇ ਇਕਜੁੱਟਤਾ ਨਾਲ ਰੰਧਾਵਾ ਪਰਿਵਾਰ ਨੂੰ ਇਨਸਾਫ਼ ਦੁਆਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਕ ਅਫ਼ਸਰ ਤਾਂ ਚਲਾ ਗਿਆ ਪਰ ਪਤਾ ਨਹੀਂ ਹੋਰ ਕਿੰਨੇ ਅਜਿਹੇ ਅਫ਼ਸਰ ਹਨ, ਜੋ ਘੁੱਟ-ਘੁੱਟ ਕੇ ਆਪਣਾ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦੌਰਾਨ ਕਿਹੋ ਜਿਹਾ ਰਹੇਗਾ
ਜੇਕਰ ਇਸ ਮਾਮਲੇ ਦੀ ਜਾਂਚ ਪਾਰਦਰਸ਼ਤਾ ਨਾਲ ਹੁੰਦੀ ਹੈ ਤਾਂ ਕਈ ਅਫ਼ਸਰਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੇਜਰੀਵਾਲ ਕਿਸੇ ਦੂਜੇ ਸੂਬੇ 'ਚ ਬਿਆਨ ਦੇ ਰਹੇ ਸਨ ਕਿ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ, ਕਿਸੇ ਕਿਸਾਨ ਦੀ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਨਹੀਂ ਆਇਆ ਪਰ ਬੀਤੇ ਦਿਨ ਹੀ ਕੋਟਕਪੂਰਾ 'ਚ 2 ਸਕੇ ਭਰਾਵਾਂ ਵਲੋਂ ਸਿਰ ਚੜ੍ਹੇ ਕਰਜ਼ੇ ਕਾਰਨ ਰੇਲਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ ਗਈ। ਜੇਕਰ ਇਸ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਆਪਣਾ ਵਾਅਦਾ ਨਿਭਾਇਆ ਹੁੰਦਾ ਤਾਂ ਇਹ ਖ਼ੁਦਕੁਸ਼ੀਆਂ ਨਾ ਹੁੰਦੀਆਂ। ਇਹ ਝੂਠ ਬੋਲਣ, ਮੁਆਫ਼ੀ ਮੰਗਣ ਅਤੇ ਭੱਜਣ ਵਾਲੇ ਲੋਕ ਹਨ, ਦੇਸ਼ ਇਨ੍ਹਾਂ ਦੇ ਬੋਲਣ ਨਾਲ ਨਹੀਂ ਚੱਲਦਾ, ਦੇਸ਼ ਕੰਮ ਨਾਲ ਚੱਲਦਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੂਰਾ ਦੇਸ਼ ਖੜ੍ਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
