ਰੋਹਿਤ ਨੇ ਇਸ ਮਾਮਲੇ 'ਚ ਧੋਨੀ ਦੀ ਕੀਤੀ ਬਰਾਬਰੀ, ਸਹਿਵਾਗ ਨੂੰ ਛੱਡਿਆ ਪਿੱਛੇ
Monday, Jan 28, 2019 - 05:58 PM (IST)

ਜਲੰਧਰ : ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਮਾਊਂਟ ਮੋਨਗਾਨੁਈ ਵਿਚ ਖੇਡੇ ਗਏ ਤੀਜੇ ਵਨ ਡੇ ਵਿਚ ਸ਼ਾਨਦਾਰ 62 ਦੌੜਾਂ ਬਣਾਉਣ ਦੇ ਨਾਲ ਹੀ ਵਨ ਡੇ ਵਿਚ ਭਾਰਤੀ ਸਿਕਸਰ ਕਿੰਗ ਦਾ ਖਿਤਾਬ ਆਪਣੇ ਨਾਂ ਕਰ ਲਿਆ। ਨਿਊਜ਼ੀਲੈਂਡ ਖਿਲਾਫ ਰੋਹਿਤ ਨੇ ਆਪਣੀ ਸ਼ਾਨਦਾਰ ਪਾਰੀ ਦੌਰਾਨ 2 ਛੱਕੇ ਵੀ ਲਾਏ ਸੀ। ਵਨ ਡੇ ਕ੍ਰਿਕਟ ਵਿਚ ਹੁਣ ਉਸ ਦੇ ਛੱਕਿਆਂ ਦੀ ਗਿਣਤੀ 215 ਹੋ ਗਈ ਹੈ। ਅਜਿਹਾ ਕਰ ਕੇ ਉਸ ਨੇ ਭਾਰਤੀ ਵਿਕਟਕੀਪਰ ਬੱਲੇਬਾਜ਼ ਐੱਮ. ਐੱਸ. ਧੋਨੀ (215 ਛੱਕੇ) ਨੂੰ ਪਿੱਛੇ ਛੱਡ ਦਿੱਤਾ ਹੈ। ਦੱਸ ਦਈਏ ਕਿ ਧੋਨੀ ਦੇ ਨਾਂ ਵੈਸੇ ਤਾਂ ਓਵਰ ਆਲ 222 ਛੱਕੇ ਹਨ। ਇਸ ਵਿਚੋਂ 7 ਛੱਕੇ ਉਨ੍ਹਾਂ ਨੇ ਏਸ਼ੀਆ ਇਲੈਵਨ ਵਲੋਂ ਲਾਏ ਸੀ। ਅਜਿਹੇ 'ਚ ਜੇਕਰ ਭਾਰਤ ਦੇ ਸਭ ਤੋਂ ਵੱਧ ਛੱਕੇ ਲਾਉਣ ਦੀ ਗੱਲ ਕਰੀਏ ਤਾਂ ਅਜੇ ਵੀ ਉਸ ਦੇ ਛੱਕਿਆਂ ਦੀ ਗਿਣਤੀ 215 ਹੀ ਹੈ।
ਓਵਰ ਆਲ ਸਭ ਤੋਂ ਵੱਧ ਛੱਲੇ ਲਾਉਣ ਵਾਲੇ ਖਿਡਾਰੀ
ਸ਼ਾਹਿਦ ਅਫਰੀਦੀ (ਪਾਕਿਸਤਾਨ) : 398 ਮੈਚ 351 ਛੱਕੇ
ਕ੍ਰਿਸ ਗੇਲ (ਵੈਸਟ ਇੰਡੀਜ਼) : 284 ਮੈਚ 275 ਛੱਕੇ
ਸਨਥ ਜੈਸੂਰੀਆ (ਸ਼੍ਰੀਲੰਕਾ) : 445 ਮੈਚ 270 ਛੱਕੇ
ਐੱਮ. ਐੱਸ. ਧੋਨੀ (ਭਾਰਤ) : 337 ਮੈਚ 222 ਛੱਕੇ
ਰੋਹਿਤ ਸ਼ਰਮਾ (ਭਾਰਤ) : 199 ਮੈਚ 215 ਛੱਕੇ
ਏ. ਬੀ. ਡਿਵੀਲੀਅਰਸ (ਦ. ਅਫਰੀਕਾ) : 228 ਮੈਚ 204 ਛੱਕੇ
ਬ੍ਰੈਂਡਨ ਮੈੱਕੁਲਮ (ਨਿਊਜ਼ੀਲੈਂਡ) : 260 ਮੈਚ 200 ਛੱਕੇ
ਸਚਿਨ ਤੇਂਦੁਲਕਰ (ਭਾਰਤ) : 463 ਮੈਚ 195 ਛੱਕੇ
ਸੌਰਭ ਗਾਂਗੁਲੀ (ਭਾਰਤ) : 311 ਮੈਚ 190 ਛੱਕੇ
ਰੋਹਿਤ ਨੇ ਤੀਜੇ ਵਨ ਡੇ ਵਿਚ ਆਪਣੇ ਕਰੀਅਰ ਦਾ 39ਵਾਂ ਅਰਧ ਸੈਂਕੜਾ ਲਾਇਆ। ਅਜਿਹਾ ਕਰ ਕੇ ਉਸ ਨੇ ਆਪਣੇ ਹੀ ਦੇਸ਼ ਦੇ ਧਾਕੜ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਪਿੱਛੇ ਛੱਡ ਦਿੱਤਾ ਹੈ। ਸਹਿਵਾਗ ਨੇ 251 ਮੈਚਾਂ ਵਿਚ 38 ਅਰਧ ਸੈਂਕੜਾ ਲਾਏ ਸੀ ਜਦਕਿ ਰੋਹਿਤ ਨੇ 199 ਮੈਚਾਂ ਵਿਚ ਹੀ ਇਹ ਰਿਕਾਰਡ ਤੋੜ ਦਿੱਤਾ ਹੈ। ਦੱਸ ਦਈਏ ਕਿ ਜੇਕਰ ਰੋਹਿਤ ਤੀਜੇ ਵਨ ਡੇ ਵਿਚ ਸੈਂਕੜਾ ਲਾ ਦਿੰਦੇ ਤਾਂ ਉਹ ਭਾਰਤੀ ਧਾਕੜ ਬੱਲੇਬਾਜ਼ ਸੌਰਭ ਗਾਂਗੁਲੀ ਦਾ 22 ਸੈਂਕੜਿਆ ਦਾ ਰਿਕਾਰਡ ਵੀ ਤੋੜ ਦਿੰਦੇ। ਰੋਹਿਤ ਦੇ ਨਾਂ ਅਜੇ 199 ਮੈਚਾਂ ਵਿਚ 22 ਸੈਂਕੜੇ ਦਰਜ ਹਨ।