ਮਯੰਕ-ਰੋਹਿਤ ਦੀ ਸਲਾਮੀ ਜੋੜੀ ਨੇ ਕੀਤਾ ਕਮਾਲ, ਭਾਰਤ ਨੇ 10 ਸਾਲ ਪੁਰਾਣੇ ਰਿਕਾਰਡ ਦੀ ਕੀਤੀ ਬਰਾਬਰੀ

10/10/2019 5:45:34 PM

ਸਪੋਰਸਟ ਡੈਸਕ— ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਮਯੰਕ ਅਗ੍ਰਵਾਲ ਨੇ ਦੱਖਣੀ ਅਫਰੀਕਾ ਖਿਲਾਫ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ ਮਹਿਮਾਨ ਟੀਮ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਘਰੇਲੂ ਮੈਦਾਨ 'ਤੇ ਖੇਡਦੇ ਹੋਏ ਤਿੰਨ ਪਾਰੀਆਂ 'ਚ ਹੁਣ ਤਕ ਚਾਰ ਸੈਂਕੜੇ ਲਾ ਦਿੱਤੇ ਹਨ, ਜਿਸ ਵਿਚ ਇਕ ਦੋਹਰਾ ਸੈਂਕੜਾ ਵੀ ਸ਼ਾਮਿਲ ਹੈ।  

ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੈ ਜਦ ਦੋ ਸਲਾਮੀ ਬੱਲੇਬਾਜ਼ਾਂ ਨੇ 3 ਪਾਰੀਆਂ 'ਚ 4 ਸੈਂਕੜੇ ਲਗਾਏ ਹਨ। ਇਸ ਤੋਂ ਪਹਿਲਾਂ ਤਿੰਨ ਵਾਰ ਅਜਿਹਾ ਹੋਇਆ ਜਦ ਇਕ ਟੈਸਟ ਸੀਰੀਜ 'ਚ ਭਾਰਤੀ ਸਲਾਮੀ ਬੱਲੇਬਾਜ਼ਾਂ ਨੇ 4 ਸੈਂਕੜੇ ਲਾਏ ਹਨ। ਸਾਲ 1970 'ਚ ਵੈਸਟਇੰਡੀਜ਼ ਖਿਲਾਫ ਕੈਰੇਬੀਆਈ ਜ਼ਮੀਨ 'ਤੇ ਸੁਨੀਲ ਗਾਵਸਕਰ ਨੇ ਸਭ ਤੋਂ ਪਹਿਲਾਂ ਚਾਰ ਸੈਂਕੜੇ ਬਤੌਰ ਓਪਨਰ ਪੰਜ ਮੈਚਾਂ 'ਚ ਲਾਏ ਸਨ।

ਇਨ੍ਹਾਂ ਖਿਡਾਰੀਆਂ ਵਲੋਂ ਕੀਤਾ ਗਿਆ ਇਹ ਕਮਾਲ
ਸਾਲ 1978 'ਚ ਜਦ ਵੈਸਟਇੰਡੀਜ਼ ਟੀਮ ਭਾਰਤੀ ਦੌਰੇ 'ਤੇ ਆਈ ਸੀ ਤਦ ਭਾਰਤੀ ਧਾੱਕਡ਼ ਬੱਲੇਬਾਜ਼ ਸੁਨੀਲ ਗਵਾਸਕਰ ਨੇ ਬਤੌਰ ਓਪਨਰ ਚਾਰ ਸੈਂਕੜੇ ਲਾਏ ਸਨ। ਉਸ ਤੋਂ ਬਾਅਦ ਸਾਲ 2009 'ਚ ਸ਼੍ਰੀਲੰਕਾਈ ਟੀਮ ਜਦੋਂ ਭਾਰਤੀ ਦੌਰੇ 'ਤੇ ਆਈ ਸੀ ਤਾਂ ਗੌਤਮ ਗੰਭੀਰ ਅਤੇ ਵਰਿੰਦਰ ਸਹਿਵਾਗ ਨੇ ਮਿਲ ਕੇ ਚਾਰ ਸੈਂਕੜੇ ਲਾਏ ਸਨ। ਹੁਣ ਕੁਝ ਅਜਿਹਾ ਹੀ ਕਮਾਲ ਮਯੰਕ ਰੋਹਿਤ ਦੀ ਜੋੜੀ ਨੇ ਕੀਤਾ ਹੈ। ਖਾਸ ਗੱਲ ਇਹ ਵੀ ਹੈ ਕਿ ਹਰ ਸੀਰੀਜ਼ 'ਚ ਕਿਸੇ ਇਕ ਸਲਾਮੀ ਬੱਲੇਬਾਜ਼ ਨੇ ਦੋਹਰਾ ਸੈਂਕੜਾ ਜ਼ਰੂਰ ਲਗਾਇਆ ਹੈ। ਸਾਲ 1970 'ਚ ਗਵਾਸਕਰ ਨੇ ਵੈਸਟਇੰਡੀਜ਼ ਖਿਲਾਫ 220 ਦੌੜਾਂ, 1978 'ਚ 205 ਦੌੜਾਂ, ਸਾਲ 2009 'ਚ ਸਹਿਵਾਗ ਨੇ 293 ਦੌੜਾਂ ਅਤੇ ਹੁਣ ਮਯੰਕ ਨੇ 215 ਦੌੜਾਂ ਦੀ ਪਾਰੀ ਖੇਡ ਇਕ ਗਜ਼ਬ ਦਾ ਰਿਕਾਰਡ ਬਣਾ ਦਿੱਤਾ ਹੈ।

2019 'ਚ ਦੱ. ਅਫਰੀਕਾ ਦਾ ਭਾਰਤੀ ਦੌਰਾ
ਪਹਿਲਾ ਟੈਸਟ ਮੈਚ, ਪਹਿਲੀ ਪਾਰੀ- ਮਯੰਕ ਅਗ੍ਰਵਾਲ - 215 ਦੌੜਾਂ
ਪਹਿਲਾ ਟੈਸਟ ਮੈਚ ,  ਪਹਿਲੀ ਪਾਰੀ -  ਰੋਹੀਤ ਸ਼ਰਮਾ -  176 ਦੌੜਾਂ
ਪਹਿਲਾ ਟੇਸਟ ਮੈਚ ,  ਦੂਜੀ ਪਾਰੀ -  ਰੋਹੀਤ ਸ਼ਰਮਾ -  127 ਦੌੜਾਂ
ਦੂਜਾ ਟੇਸਟ ਮੈਚ ,  ਪਹਿਲੀ ਪਾਰੀ -  ਮਯੰਕ ਅਗ੍ਰਵਾਲ  -  108 ਦੌੜਾਂ

2009 'ਚ ਸ਼੍ਰੀਲੰਕਾ ਦਾ ਭਾਰਤ ਦੌਰਾ
ਪਹਿਲਾ ਟੈਸਟ ਮੈਚ,  ਦੂਜੀ ਪਾਰੀ-  ਗੌਤਮ ਗੰਭੀਰ - 114 ਦੌੜਾਂ
ਦੂਜਾ ਟੈਸਟ ਮੈਚ,  ਪਹਿਲੀ ਪਾਰੀ - ਗੌਤਮ ਗੰਭੀਰ - 167 ਅਤੇ ਵਰਿੰਦਰ ਸਹਿਵਾਗ-131 ਦੌੜਾਂ
ਤੀਜਾ ਟੈਸਟ ਮੈਚ,   ਦੂਜੀ ਪਾਰੀ - ਵਰਿੰਦਰ ਸਹਿਵਾਗ - 293 ਦੌੜਾਂ

1978 'ਚ ਵੈਸਟਇੰਡੀਜ਼ ਦਾ ਭਾਰਤ ਦੌਰਾ
ਪਹਿਲਾ ਟੈਸਟ ਮੈਚ -  ਸੁਨੀਲ ਗਵਾਸਕਰ - 205 ਦੌੜਾਂ
ਤੀਜਾ ਟੈਸਟ ਮੈਚ -  ਸੁਨੀਲ ਗਵਾਸਕਰ -  107 ਦੌਡ਼ਾਂ ਅਤੇ 182 ਦੌੜਾਂ
ਪੰਜਵਾਂ ਟੇਸਟ ਮੈਚ -  ਸੁਨੀਲ ਗਵਾਸਕਰ - 120 ਦੌੜਾਂ

1970 'ਚ ਭਾਰ ਦਾ ਵੈਸਟਇੰਡੀਜ਼ ਦੌਰਾ
ਤੀਜਾ ਟੈਸਟ ਮੈਚ -  ਸੁਨੀਲ ਗਵਾਸਕਰ -  116 ਦੌੜਾਂ
ਚੌਥਾ ਟੈਸਟ ਮੈਚ -   ਸੁਨੀਲ ਗਵਾਸਕਰ -  117 ਦੌੜਾਂ
ਪੰਜਵਾਂ ਟੈਸਟ ਮੈਚ - ਸੁਨੀਲ ਗਵਾਸਕਰ - 124 ਦੌੜਾਂ ਅਤੇ 220 ਦੌੜਾਂ