ਗਾਵਸਕਰ ਹੀ ਨਹੀਂ ਲਕਸ਼ਮਣ ਵੀ ਹਨ ਰੋਹਿਤ ਦੇ ਫੈਨ

11/13/2018 12:41:14 PM

ਨਵੀਂ ਦਿੱਲੀ—ਸੁਨੀਲ ਗਾਵਸਕਰ ਤੋਂ ਬਾਅਦ ਸਟਾਈਲਿਸ਼ ਬੱਲੇਬਾਜ਼ ਵੀ.ਵੀ.ਐੱਸ. ਲਕਸ਼ਮਣ ਵੀ ਰੋਹਿਤ ਸ਼ਰਮਾ ਦੀ ਕਪਤਾਨੀ ਦੇ ਫੈਨ ਬਣ ਗਏ ਹਨ। ਉਨ੍ਹਾਂ ਨੇ ਹਿਟਮੈਨ ਦੀ ਕਪਤਾਨੀ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਰੋਹਿਤ ਸ਼ਰਮਾ ਖਾਸ ਤੌਰ 'ਤੇ ਟੀ-20 'ਚ ਉਹ ਸ਼ਾਨਦਾਰ ਹਨ। 

ਦੱਸ ਦਈਏ ਕਿ ਟੀ-20 ਸੀਰੀਜ਼ 'ਚ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਵਿੰਡੀਜ਼ ਖਿਲਾਫ 3-0 ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਨੇ ਲਖਨਊ 'ਚ ਲਗਾਈ ਗਈ ਰਿਕਾਰਡ ਸੈਂਚੁਰੀ ਦੀ ਚਰਚਾ ਕਰਦੇ ਹੋਏ ਕਿਹਾ,' ਮੈਂ ਰੋਹਿਤ ਦੀ ਕਪਤਾਨੀ ਤੋਂ ਕਾਫੀ ਪ੍ਰਭਾਵਿਤ ਹਾਂ। ਉਹ ਕਿਸੇ ਸੈਨਿਕ ਦੀ ਤਰ੍ਹਾਂ ਟੀ-20 'ਚ ਕਪਤਾਨੀ ਸੰਭਾਲ ਰਹੇ ਹਨ। ਫੀਲਡ 'ਤੇ ਉਹ ਰੱਖਿਆਤਮਕ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਯੋਜਨਾਵਾਂ ਸਟੀਕ ਹੁੰਦੀਆਂ ਹਨ। ਟੀਮ ਦੀ ਜ਼ਰੂਰਤ ਦੇ ਹਿਸਾਬ ਨਾਲ ਬੱਲੇਬਾਜ਼ੀ ਕਰਦੇ ਹਨ। ਉਨ੍ਹਾਂ ਨੇ ਲਖਨਊ 'ਚ ਟੀ-20 ਇੰਟਰਨੈਸ਼ਨਲ ਦਾ ਚੌਥਾ ਸੈਂਕੜਾ ਲਗਾਇਆ, ਅਜਿਹਾ ਪ੍ਰਦਰਸ਼ਨ ਵਰਲਡ ਕ੍ਰਿਕਟ 'ਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।'
PunjabKesari
ਉਨ੍ਹਾਂ ਨੇ ਸ਼ਿਖਰ ਅਤੇ ਰੋਹਿਤ ਸ਼ਰਮਾ ਦੀ ਤਾਰੀਫ ਕਰਦੇ ਹੋਏ ਕਿਹਾ, 'ਸ਼ਿਖਰ ਨੂੰ ਫਾਰਮ 'ਚ ਦੇਖਣਾ ਚੰਗਾ ਲੱਗਾ। ਉਨ੍ਹਾਂ ਨੇ ਅਤੇ ਰੋਹਿਤ ਨੇ ਵੈਸਟ ਇੰਡੀਜ਼ ਖਿਲਾਫ ਸੀਰੀਜ਼ 'ਚ ਭਾਰਤ ਨੂੰ ਵੱਡੀ ਜਿੱਤ ਦਿਵਾਈ। ਇਹ ਅਲੱਗ ਗੱਲ ਹੈ ਕਿ ਕਈ ਵੱਡੇ ਖਿਡਾਰੀ ਇਸ ਸੀਰੀਜ਼ 'ਚ ਨਹੀਂ ਖੇਡ ਰਹੇ ਸਨ, ਪਰ ਕਾਇਰਨ ਪੋਲਾਰਡ ਅਤੇ ਡੈਰੇਨ ਬ੍ਰਾਵੋ ਸਨ, ਜੋ ਟੀਮ ਨੂੰ ਜਿੱਤ ਦਿਵਾਉਣ ਦੇ ਯੋਗ ਸਨ। ਵਿੰਡੀਜ਼ ਦੇ ਨੌਜਵਾਨ ਖਿਡਾਰੀਆਂ ਨੂੰ ਭਾਰਤੀ ਟੀਮ ਨੇ ਮੁਕਾਬਲਾ ਕੀਤਾ।
PunjabKesari
ਜ਼ਿਕਰਯੋਗ ਹੈ ਕਿ ਏਸ਼ੀਆ ਕੱਪ ਦੌਰਾਨ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਰੋਹਿਤ ਸ਼ਰਮਾ ਦੀ ਖੂਬ ਤਾਰੀਫ ਕੀਤੀ ਸੀ। ਉਨ੍ਹਾਂ ਨੇ ਰੋਹਿਤ ਦੀ ਤੁਲਨਾ ਵੈਸਟ ਇੰਡੀਜ਼ ਦੇ ਮਹਾਨ ਕਪਤਾਨ ਕਲਾਈਵ ਲਾਇਡ ਨਾਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਏਸ਼ੀਆ ਕੱਪ 'ਚ ਕਪਤਾਨੀ ਕਰ ਰਹੇ ਹਿਟਮੈਨ ਆਪਣੀਆਂ ਭਾਵਨਾਵਾਂ 'ਤੇ ਆਸਾਨੀ ਨਾਲ ਕਾਬੂ ਪਾ ਲੈਂਦੇ ਹਨ। ਉਨ੍ਹਾਂ ਨੇ ਕਿਹਾ ਸੀ, ਜੇਕਰ ਕੋਈ ਫੀਲਡਰ ਕੈਚ ਛੱਡ ਦਿੰਦਾ ਹੈ ਤਾਂ ਵਿਰਾਟ ਕੋਹਲੀ ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖਦੇ ਹਨ। ਉਹ ਹਲਕਾ ਜਿਹਾ ਮੁਸਕਰਾਉਂਦੇ ਹਨ ਅਤੇ ਆਪਣੀ ਫੀਲਡਿੰਗ ਪੋਜੀਸ਼ਨ 'ਤੇ ਵਾਪਸ ਚੱਲੇ ਜਾਂਦੇ ਹਨ।


suman saroa

Content Editor

Related News