ਰੋਹਿਤ ਨੇ ਵਨ ਡੇ ਵਿਸ਼ਵ ਕੱਪ ''ਚ ਸਭ ਤੋਂ ਜ਼ਿਆਦਾ 7 ਸੈਂਕੜੇ ਲਾਏ, ਤੋੜਿਆ ਸਚਿਨ ਦਾ ਰਿਕਾਰਡ

Wednesday, Oct 11, 2023 - 10:21 PM (IST)

ਰੋਹਿਤ ਨੇ ਵਨ ਡੇ ਵਿਸ਼ਵ ਕੱਪ ''ਚ ਸਭ ਤੋਂ ਜ਼ਿਆਦਾ 7 ਸੈਂਕੜੇ ਲਾਏ, ਤੋੜਿਆ ਸਚਿਨ ਦਾ ਰਿਕਾਰਡ

ਸਪੋਰਟਸ ਡੈਸਕ— ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਅਫਗਾਨਿਸਤਾਨ ਖਿਲਾਫ ਖੇਡੇ ਗਏ ਮੈਚ ਦੌਰਾਨ ਸੈਂਕੜਾ ਲਗਾ ਕੇ ਵਿਸ਼ਵ ਕੱਪ ਇਤਿਹਾਸ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਰੋਹਿਤ ਨੇ ਕ੍ਰਿਕਟ ਵਿਸ਼ਵ ਕੱਪ 2019 ਵਿੱਚ 5 ਸੈਂਕੜੇ ਲਗਾਏ ਸਨ। ਉਹ ਕੁੱਲ ਮਿਲਾ ਕੇ 6 ਸੈਂਕੜਿਆਂ ਦੇ ਨਾਲ ਸਚਿਨ ਤੇਂਦੁਲਕਰ ਦੇ ਬਰਾਬਰ ਸੀ। ਪਰ ਅਫਗਾਨਿਸਤਾਨ ਦੇ ਖਿਲਾਫ ਸੈਂਕੜਾ ਲਗਾਉਣ ਤੋਂ ਬਾਅਦ ਉਹ ਇਸ ਸੂਚੀ 'ਚ ਸਿਖਰ 'ਤੇ ਆ ਗਿਆ ਹੈ। ਵੱਡੀ ਗੱਲ ਇਹ ਹੈ ਕਿ ਵਿਸ਼ਵ ਕੱਪ ਦੀ ਇਹ ਰੋਹਿਤ ਸ਼ਰਮਾ ਦੀ 19ਵੀਂ ਪਾਰੀ ਹੈ। ਸਚਿਨ ਨੇ 45 ਪਾਰੀਆਂ 'ਚ 6 ਸੈਂਕੜੇ ਲਗਾਏ ਸਨ। ਰਿਕਾਰਡ ਦੇਖੋ-

ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸੈਂਕੜੇ
7 ਰੋਹਿਤ ਸ਼ਰਮਾ, ਭਾਰਤ
6 ਸਚਿਨ ਤੇਂਦੁਲਕਰ, ਭਾਰਤ
5 ਕੁਮਾਰ ਸੰਗਾਕਾਰਾ, ਸ਼੍ਰੀਲੰਕਾ
5 ਰਿਕੀ ਪੋਂਟਿੰਗ, ਆਸਟ੍ਰੇਲੀਆ
4 ਡੇਵਿਡ ਵਾਰਨਰ, ਆਸਟ੍ਰੇਲੀਆ

ਇਹ ਵੀ ਪੜ੍ਹੋ : CWC 23 : ਰੋਹਿਤ ਦਾ ਤੂਫਾਨੀ ਸੈਂਕੜਾ, ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ

ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਛੱਕੇ
554* - ਰੋਹਿਤ ਸ਼ਰਮਾ, ਭਾਰਤ
553 - ਕ੍ਰਿਸ ਗੇਲ, ਵਿੰਡੀਜ਼
476 - ਸ਼ਾਹਿਦ ਅਫਰੀਦੀ, ਪਾਕਿਸਤਾਨ
398 - ਬ੍ਰੈਂਡਨ ਮੈਕੁਲਮ, ਨਿਊਜ਼ੀਲੈਂਡ
383 - ਮਾਰਟਿਨ ਗੁਪਟਿਲ, ਨਿਊਜ਼ੀਲੈਂਡ
(ਅਫਗਾਨਿਸਤਾਨ ਖਿਲਾਫ 3 ਛੱਕੇ ਮਾਰਨ ਤੋਂ ਬਾਅਦ)

ਵਿਸ਼ਵ ਕੱਪ ਵਿੱਚ ਸਭ ਤੋਂ ਤੇਜ਼ 1000 ਦੌੜਾਂ
19 ਪਾਰੀਆਂ - ਰੋਹਿਤ ਸ਼ਰਮਾ
19 ਪਾਰੀਆਂ - ਡੇਵਿਡ ਵਾਰਨਰ
20 ਪਾਰੀਆਂ - ਸਚਿਨ ਤੇਂਦੁਲਕਰ
20 ਪਾਰੀਆਂ - ਏਬੀ ਡਿਵਿਲੀਅਰਸ
21 ਪਾਰੀਆਂ - ਵਿਵ ਰਿਚਰਡਸ
21 ਪਾਰੀਆਂ - ਸੌਰਵ ਗਾਂਗੁਲੀ

ਇਹ ਵੀ ਪੜ੍ਹੋ : CWC 23: ਪਾਕਿਸਤਾਨ ਖਿਲਾਫ ਖੇਡ ਸਕਦੇ ਹਨ ਸ਼ੁਭਮਨ ਗਿੱਲ, ਅੱਜ ਪਹੁੰਚਣਗੇ ਅਹਿਮਦਾਬਾਦ

ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਖੇਡਦਿਆਂ ਅਫਗਾਨਿਸਤਾਨ ਨੇ ਕਪਤਾਨ ਸ਼ਾਹਿਦੀ ਦੀਆਂ 88 ਗੇਂਦਾਂ 'ਚ 80 ਦੌੜਾਂ ਅਤੇ ਅਜ਼ਮਤੁੱਲਾਹ ਦੀਆਂ 62 ਦੌੜਾਂ ਦੀ ਬਦੌਲਤ 8 ਵਿਕਟਾਂ ਦੇ ਨੁਕਸਾਨ 'ਤੇ 272 ਦੌੜਾਂ ਬਣਾਈਆਂ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 39 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਹਾਰਦਿਕ ਪੰਡਯਾ 43 ਦੌੜਾਂ ਦੇ ਕੇ 2 ਵਿਕਟਾਂ ਲੈਣ 'ਚ ਸਫਲ ਰਹੇ। ਇਸ ਤੋਂ ਬਾਅਦ ਭਾਰਤ ਨੇ ਰੋਹਿਤ ਸ਼ਰਮਾ ਦੀਆਂ ਤੂਫਾਨੀ 131 ਦੌੜਾਂ, ਵਿਰਾਟ ਕੋਹਲੀ ਦੀਆਂ 55 ਦੌੜਾਂ, ਈਸ਼ਾਨ ਕਿਸ਼ਨ ਦੀਆਂ 44 ਦੌੜਾਂ ਤੇ ਸ਼੍ਰੇਅਸ ਅਈਅਰ ਦੀਆਂ 25 ਦੌੜਾਂ ਦੀ ਬਦੌਲਤ 2 ਵਿਕਟਾਂ ਗੁਆ ਕੇ 273 ਦੌੜਾਂ ਬਣਾਈਆਂ ਤੇ 8 ਵਿਕਟਾਂ ਨਾਲ ਮੈਚ ਜਿੱਤ ਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


 


author

Tarsem Singh

Content Editor

Related News