ਰੋਹਿਤ ਨੇ ਦੱਸਿਆ ਟੀਮ ਦੀ ਸਫਲਤਾ ਦਾ ਮੁੱਖ ਕਾਰਨ

10/16/2017 10:33:55 PM

ਮੁੰਬਈ—ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਨੂੰ ਹਾਲ ਦੇ ਸਮੇਂ 'ਚ ਸਾਰੇ ਫਾਰਮੈਟਾਂ 'ਚ ਮਿਲੀ ਸ਼ਾਨਦਾਰ ਸਫਲਤਾ ਦਾ ਮੁੱਖ ਕਾਰਨ ਇਕ ਇਕਾਈ ਦੇ ਰੂਪ 'ਚ ਖੇਡਣਾ ਹੈ। ਰੋਹਿਤ ਨੇ ਇੱਥੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਜਿਸ ਤਰ੍ਹਾਂ ਨਾਲ ਅਸੀਂ ਖੇਡ ਰਹੇ ਹਾਂ, ਉਸ ਦਾ ਸਿਹਰਾ ਸਾਰਿਆਂ ਨੂੰ ਜਾਂਦਾ ਹੈ ਕਿਉਂਕਿ ਤੁਸੀਂ ਸ਼ਹਿਰ ਦੇ ਲਈ ਖੇਡ ਰਹੇ ਹੋ ਜਾਂ ਦੇਸ਼ ਲਈ ਤੁਸੀਂ ਮੈਚ ਜਿੱਤਣਾ ਹੁੰਦਾ ਹੈ ਅਤੇ ਇਹ ਸੌਖਾ ਕੰਮ ਨਹੀਂ ਹੈ। ਅਸੀਂ ਲਗਾਤਾਰ ਛੇ ਸੀਰੀਜ਼ਾਂ ਜਿੱਤ ਸਕੇ ਕਿਉਂਕਿ ਅਸੀਂ ਇਕ ਇਕਾਈ ਦੇ ਰੂਪ 'ਚ ਖੇਡੇ। ਭਾਰਤ ਨੇ ਸੀਮਿਤ ਓਵਰਾਂ ਦੇ ਫਾਰਮੈਟ 'ਚ ਵੈਸਟਇੰਡੀਜ਼ ਨੂੰ ਉਸ ਦੀ ਸਰਜਮੀਂ 'ਤੇ 3-1 ਨਾਲ ਹਰਾਇਆ ਅਤੇ ਸ਼੍ਰੀਲੰਕਾ ਨੂੰ ਉਸ ਦੀ ਧਰਤੀ 'ਤੇ 5-0 ਨਾਲ ਹਰਾਇਆ। ਇਸ ਤੋਂ ਬਾਅਦ ਆਸਟਰੇਲੀਆ ਨੂੰ ਘਰੇਲੂ ਮੈਦਾਨ 'ਚੇ 4-1 ਨਾਲ ਹਰਾਇਆ।
ਖਿਡਾਰੀਆਂ ਦੀ ਸੋਚ ਇਕ ਵਰਗੀ
ਰੋਹਿਤ ਨੇ ਕਿਹਾ ਕਿ ਜੇਕਰ ਟੀਮ ਇਕਜੁੱਟ ਹੋ ਕੇ ਪ੍ਰਦਰਸ਼ਨ ਨਹੀਂ ਕਰਦੀ ਹੈ ਤਾਂ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ (ਟੀਮ) ਟੂਰਨਾਮੈਂਟ ਜਿੱਤਣਾ ਚਾਹੁੰਦੇ ਹੋ ਤਾਂ ਫਿਰ ਇਕ ਜਾਂ ਦੋ ਖਿਡਾਰੀਆਂ ਦੇ ਪ੍ਰਦਰਸ਼ਨ ਨਾਲ ਹੀਂ ਜਿੱਤ ਦਰਜ ਕਰਨਾ ਸੰਭਵ ਨਹੀਂ ਹੈ। ਹਰਕੇ ਦਾ ਯੋਗਦਾਨ ਦੇਣਾ ਜ਼ਰੂਰੀ ਹੈ ਕਿਉਂਕਿ ਇਹ ਟੀਮ ਖੇਡ ਹੈ। ਅਸੀਂ ਇਕ ਟੀਚੇ ਦੇ ਵੱਲ ਵੱਧ ਰਹੇ ਹਨ ਅਤੇ ਮੇਰਾ ਮੰਨਣਾ ਹੈ ਕਿ ਇਹ ਟੀਮ ਲਈ ਚੰਗਾ ਹੈ। ਰੋਹਿਤ ਨੇ ਕਿਹਾ ਕਿ ਟੀਮ ਦੇ ਸਾਰੇ ਖਿਡਾਰੀ ਇਕ ਸੋਚ ਨਾਲ ਖੇਡਦੇ ਹਨ ਜਿਸ ਨਾਲ ਮਦਦ ਮਿਲਦੀ ਹੈ ਅਤੇ ਇਕ ਜਾਂ ਦੋ ਨਹੀਂ ਬਲਕਿ ਹਰੇਕ ਖਿਡਾਰੀ ਯੋਗਦਾਨ ਦੇ ਰਿਹਾ ਹੈ।


Related News