ਬੰਗਲਾਦੇਸ਼ ਕੋਲੋਂ ਹਾਰਨ ਤੋਂ ਬਾਅਦ ਗੇਂਦਬਾਜ਼ਾਂ 'ਤੇ ਭੜਕੇ ਕਪਤਾਨ ਰੋਹਿਤ, ਕਹੀ ਇਹ ਗੱਲ

Monday, Nov 04, 2019 - 06:14 PM (IST)

ਬੰਗਲਾਦੇਸ਼ ਕੋਲੋਂ ਹਾਰਨ ਤੋਂ ਬਾਅਦ ਗੇਂਦਬਾਜ਼ਾਂ 'ਤੇ ਭੜਕੇ ਕਪਤਾਨ ਰੋਹਿਤ, ਕਹੀ ਇਹ ਗੱਲ

ਸਪੋਰਸਟ ਡੈਸਕ— ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਟੀ20 ਵਰਲਡ ਕੱਪ ਤੋਂ ਪਹਿਲਾਂ ਆਪਣੇ ਗੇਂਦਬਾਜ਼ਾਂ ਨੂੰ ਸਾਵਧਾਨ ਕੀਤਾ ਹੈ ਕਿ ਜੇਕਰ ਟੀਮ ਨੂੰ ਅਗਲੇ ਸਾਲ ਆਸਟਰੇਲੀਆ 'ਚ ਹੋਣ ਵਾਲੇ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕਰਨਾ ਹੈ ਤਾਂ ਉਨ੍ਹਾਂ ਨੂੰ ਛੋਟੇ ਸਕੋਰ ਦਾ ਬਚਾਅ ਕਰਨਾ ਸਿੱਖਣਾ ਹੋਵੇਗਾ। ਭਾਰਤ ਨੇ ਪਹਿਲੇ ਟੀ20 ਅੰਤਰਰਾਸ਼ਟਰੀ 'ਚ ਬੰਗਲਾਦੇਸ਼ ਨੂੰ 149 ਦੌੜਾਂ ਦਾ ਟੀਚਾ ਦਿੱਤਾ ਸੀ ਅਤੇ ਰੋਹਿਤ ਮੁਤਾਬਕ ਇਨ੍ਹਾਂ ਹਾਲਾਤਾਂ ਨੂੰ ਵੇਖਦੇ ਹੋਏ ਇਸ ਦਾ ਬਚਾਅ ਕੀਤਾ ਜਾ ਸਕਦਾ ਸੀ, ਪਰ ਮੈਦਾਨ 'ਤੇ ਕੀਤੀ ਗਈ ਕੁੱਝ ਗਲਤੀਆਂ ਕਾਰਨ ਟੀਮ ਨੂੰ ਆਪਣੇ ਇਸ ਵਿਰੋਧੀ ਖਿਲਾਫ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।PunjabKesari

ਇਸ ਛੋਟੇ ਸਕੋਰ ਦਾ ਕੀਤਾ ਜਾ ਸਕਦਾ ਸੀ ਬਚਾਅ
ਰੋਹਿਤ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਕਿਹਾ, ਇਸ ਸਕੋਰ ਦਾ ਬਚਾਅ ਕੀਤਾ ਜਾ ਸਕਦਾ ਸੀ, ਪਰ ਅਸੀਂ ਫੀਲਡਿੰਗ ਦੇ ਦੌਰਾਨ ਕਈ ਗਲਤੀਆਂ ਕੀਤੀਆਂ। ਸਾਡੇ ਖਿਡਾਰੀ ਥੋੜ੍ਹਾ ਘੱਟ ਅਨੂਭਵੀ ਹਨ ਪਰ ਉਹ ਇਸ ਤੋਂ ਸਬਕ ਲੈਣਗੇ। ਸ਼ਾਇਦ ਅਗਲੀ ਵਾਰ ਉਹ ਇਹ ਗਲਤੀਆਂ ਨਾ ਕਰਨ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੱਡਾ ਸਕੋਰ ਨਾ ਬਣਾਉਣਾ ਅਤੇ ਫਿਰ ਆਪਣੇ ਮੁਕਾਬਲਤਨ ਤੇ ਛੋਟੇ ਸਕੋਰ ਦਾ ਬਚਾਅ ਨਾ ਕਰ ਪਾਉਣਾ ਭਾਰਤੀ ਟੀਮ ਦੀ ਕਮਜ਼ੋਰੀ ਬਣਦੀ ਜਾ ਰਹੀ ਹੈ। ਭਾਰਤ ਜਿਨ੍ਹਾਂ ਪਿਛਲੇ ਸੱਤ ਟੀ20 'ਚ ਸਕੋਰ ਦਾ ਬਚਾਅ ਕਰਨ ਉਤਰਿਆ ਉਨ੍ਹਾਂ 'ਚੋਂ ਪੰਜ 'ਚ ਉਨ੍ਹਾਂ ਨੂੰ ਅਸਫਲਤਾ ਹੱਥ ਲੱਗੀ। ਭਾਰਤ ਇਸ ਮੈਚ 'ਚ ਦੋ ਤੇਜ਼ ਗੇਂਦਬਾਜ਼ ਦੀਪਕ ਚਾਹਰ ਅਤੇ ਖਲੀਲ ਅਹਿਮਦ ਅਤੇ ਤਿੰਨ ਸਪਿਨਰਾਂ ਯੂਜ਼ਵੇਂਦਰ ਚਾਹਲ, ਕੁਰਣਾਲ ਪੰਡਯਾ ਅਤੇ ਵਾਸ਼ੀਂਗਟਨ ਸੁੰਦਰ ਦੇ ਨਾਲ ਉਤਰਿਆ ਸੀ। ਚਾਹਲ ਨੂੰ ਛੱਡ ਕੇ ਕੋਈ ਵੀ ਹੋਰ ਗੇਂਦਬਾਜ਼ ਬੱਲੇਬਾਜ਼ਾਂ 'ਤੇ ਦਬਾਅ ਨਹੀਂ ਬਣਾ ਸਕਿਆ।PunjabKesari

ਰਣਨੀਤੀ ਮੁਤਾਬਕ ਕਰਨੀ ਹੋਵੇਗੀ ਗੇਂਦਬਾਜ਼ੀ
ਰੋਹਿਤ ਨੇ ਕਿਹਾ, ਇਹ ਖਿਡਾਰੀ ਪਿਛਲੇ ਕੁਝ ਸਮੇਂ ਤੋਂ ਸਾਡੇ ਲਈ ਇਸ ਫਾਰਮੈਟ 'ਚ ਖੇਡ ਰਹੇ ਹਨ। ਖਲੀਲ ਹਨ ਅਤੇ ਦੀਪਕ ਵੀ ਹਨ। ਸ਼ਾਰਦੁਲ (ਠਾਕੁਰ) ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ। ਉਹ ਚੰਗੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਨੂੰ ਸਿੱਖਣਾ ਹੋਵੇਗਾ ਕਿ ਸਕੋਰ ਦਾ ਬਚਾਅ ਕਿਵੇਂ ਕਰਨਾ ਹੈ। ਉਨ੍ਹਾਂ ਨੂੰ ਰਣਨੀਤੀ ਮੁਤਾਬਕ ਗੇਂਦਬਾਜ਼ੀ ਕਰਨੀ ਹੋਵੇਗੀ। ਇਸ ਤਰ੍ਹਾਂ ਦੇ ਮੈਚ 'ਚ ਖੇਡਣ ਨਾਲ ਉਨ੍ਹਾਂ ਨੂੰ ਸਿੱਖ ਮਿਲੇਗੀ। ਉਹ ਪ੍ਰਤੀਭਾਸ਼ਾਲੀ ਹਨ। ਉਨ੍ਹਾਂ 'ਚ ਵਾਪਸੀ ਕਰਨ ਦੀ ਸਮਰੱਥਾ ਹੈ। ਇਹ ਸਮਾਂ ਦੱਸੇਗਾ ਕਿ ਉਹ ਅਜਿਹਾ ਕਰ ਪਾਉਂਦੇ ਹਨ ਜਾਂ ਨਾ।
PunjabKesari

ਚਾਹਲ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਨ ਰੋਹਿਤ
ਰੋਹਿਤ ਹਾਲਾਂਕਿ ਟੀਮ 'ਚ ਵਾਪਸੀ ਕਰਨ ਵਾਲੇ ਲੈੱਗ ਸਪਿਨਰ ਚਾਹਲ ਦੇ ਪ੍ਰਦਰਸ਼ਨ ਨਾਲ ਖੁਸ਼ ਵਿਖਾਈ ਦਿੱਤੇ, ਜਿਸ ਨੂੰ ਉਨ੍ਹਾਂ ਨੇ ਮੱਧ ਦੇ ਓਵਰਾਂ ਲਈ ਮਹੱਤਵਪੂਰਨ ਦੱਸਿਆ। ਉਨ੍ਹਾਂ ਨੇ ਕਿਹਾ, ਚਾਹਲ ਇਸ ਟੀਮ ਲਈ ਅਹਿਮ ਖਿਡਾਰੀ ਹਨ ਅਤੇ ਉਸ ਨੇ ਵਿਖਾਇਆ ਕਿ ਮੱਧ ਦੇ ਓਵਰਾਂ 'ਚ ਜਦ ਬੱਲੇਬਾਜ਼ ਡੱਟ ਹੋਏ ਸਨ ਤੱਦ ਉਹ ਕਿੰਨਾ ਮਹੱਤਵਪੂਰਨ ਹੈ।  ਉਹ ਚੰਗੀ ਤਰ੍ਹਾਂ ਨਾਲ ਸਮਝਦਾ ਹੈ ਕਿ ਉਸ ਨੂੰ ਕੀ ਕਰਨਾ ਹੈ ਅਤੇ ਇਸ ਤੋਂ ਕਪਤਾਨ ਲਈ ਵੀ ਕੰਮ ਥੋੜ੍ਹਾ ਸੌਖਾ ਹੋ ਜਾਂਦਾ ਹੈ।


Related News