ਜਾਣੋ ਕਿਉਂ ਮੈਚ ਦੌਰਾਨ ਰੋਹਿਤ ਨੇ ਹਰਭਜਨ ਨੂੰ ਕੀਤਾ ਯਾਦ, ਸਟੰਪ ਮਾਈਕ ''ਚ ਕੈਦ ਹੋਈ ਆਵਾਜ਼

Saturday, Oct 05, 2019 - 12:45 PM (IST)

ਨਵੀਂ ਦਿੱਲੀ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿਚ ਭਾਰਤ ਦੀ ਮਜ਼ਬੂਤ ਸਥਿਤੀ ਨਜ਼ਰ ਆ ਰਹੀ ਹੈ। ਇਸ ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿਚ ਰੋਹਿਤ ਅਤੇ ਮਯੰਕ ਦੀ ਬੱਲੇਬਾਜ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ ਮਯੰਕ ਭਾਰਤ ਦੀ ਦੂਜੀ ਪਾਰੀ ਵਿਚ 7 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਪਹਿਲੀ ਪਾਰੀ ਵਿਚ ਉਸਨੇ ਦੋਹਰਾ ਸੈਂਕੜਾ ਲਗਾ ਕੇ ਭਾਰਤ ਦਾ ਸਕੋਰ 502 ਤਕ ਪਹੁੰਚਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਉੱਥੇ ਹੀ ਬਤੌਰ ਸਲਾਮੀ ਬੱਲੇਬਾਜ਼ ਟੈਸਟ ਮੈਚ ਵਿਚ ਪਹਿਲੀ ਵਾਰ ਬੱਲੇਬਾਜ਼ੀ ਕਰਨ ਉਤਰੇ ਰੋਹਿਤ ਨੇ ਸ਼ਾਨਦਾਰ ਸੈਂਕੜਾ ਲਗਾ ਕੇ ਆਲੋਚਕਾਂ ਦੇ ਮੁੰਹ ਬੰਦ ਕਰ ਦਿੱਤੇ। ਰੋਹਿਤ ਦੀ ਹਰ ਪਾਸੇ ਰੱਜ ਕੇ ਸ਼ਲਾਘਾ ਹੋ ਰਹੀ ਹੈ ਪਰ ਇਨ੍ਹੀ ਦਿਨੀ ਰੋਹਿਤ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਸਟੰਪ ਮਾਈਕ ਵਿਚ ਕੁਝ ਅਜਿਹਾ ਬੋਲ ਰਹੇ ਹਨ ਜਿਸ ਨੂੰ ਸੁਣ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ।

ਦਰਅਸਲ, ਖੇਡ ਦੇ ਤੀਜੇ ਦਿਨ ਜਦੋਂ ਦੱਖਣੀ ਅਫਰੀਕਾ ਟੀਮ ਬੱਲੇਬਾਜ਼ੀ ਕਰ ਰਹੀ ਸੀ ਤਾਂ ਹਰਭਜਨ ਸਿੰਘ ਹਿੰਦੀ ਕੁਮੈਂਟ੍ਰੀ ਕਰ ਰਹੇ ਸਨ। ਇਸ ਦੌਰਾਨ ਰੋਹਿਤ ਮਜ਼ਾਕੀਆ ਅੰਦਾਜ਼ 'ਚ ਨਜ਼ਰ ਆਏ। ਰੋਹਿਤ ਦੀ ਆਵਾਜ਼ ਸਟੰਪ ਮਾਈਕ ਵਿਚ ਕੈਦ ਹੋ ਗਈ ਜਿਸ ਵਿਚ ਉਹ ਹਰਭਜਨ ਸਿੰਘ ਨੂੰ ਕਹਿ ਰਹੇ ਹਨ ਕਿ ਭੁੱਜੂ ਪਾਜੀ ਤੁਹਾਡੇ ਲਈ ਪਿਚ ਕਾਫੀ ਰਫ ਬਣ ਚੁੱਕੀ ਹੈ। ਇੱਧਰ ਆਓ ਅਤੇ ਥੋੜੀ ਗੇਂਦਬਾਜ਼ੀ ਕਰੋ। ਹਿੱਟਮੈਨ ਰੋਹਿਤ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


Related News