ਰੋਹਿਤ ਤੇ ਪੁਜਾਰਾ ਨੇ ਗੁਲਾਬੀ ਗੇਂਦ ਨਾਲ ਦੁਧੀਆ ਰੌਸ਼ਨੀ 'ਚ ਕੀਤਾ ਅਭਿਆਸ

Saturday, Nov 16, 2019 - 12:14 AM (IST)

ਰੋਹਿਤ ਤੇ ਪੁਜਾਰਾ ਨੇ ਗੁਲਾਬੀ ਗੇਂਦ ਨਾਲ ਦੁਧੀਆ ਰੌਸ਼ਨੀ 'ਚ ਕੀਤਾ ਅਭਿਆਸ

ਇੰਦੌਰ— ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ ਤੇ ਰਵੀਚੰਦਰਨ ਅਸ਼ਵਿਨ ਨੇ ਸ਼ੁੱਕਰਵਾਰ ਨੂੰ ਇੱਥੇ ਹੋਲਕਰ ਸਟੇਡੀਅਮ 'ਚ ਡੇ-ਨਾਈਟ ਟੈਸਟ 'ਚ ਇਸਤੇਮਾਲ ਹੋਣ ਵਾਲੀ ਗੁਲਾਬੀ ਗੇਂਦ ਨਾਲ ਅਭਿਆਸ ਕੀਤਾ। ਈਡਨ ਗਾਰਡਨ 'ਚ 22 ਨਵੰਬਰ ਤੋਂ ਭਾਰਤੀ ਟੀਮ ਪਹਿਲੀ ਵਾਰ ਦਿਨ ਡੇ-ਨਾਈਟ 'ਚ ਖੇਡੇਗੀ। ਮੈਚ ਤੋਂ ਪਹਿਲਾਂ ਟੀਮ ਫਲੱਡ ਲਾਈਟ 'ਚ ਅਭਿਆਸ ਦੇ ਲਈ ਸਿਰਫ ਦੋ ਸੈਸ਼ਨ ਮਿਲਣਗੇ, ਜਿਸ ਨੂੰ ਦੇਖਦੇ ਹੋਏ ਭਾਰਤੀ ਖਿਡਾਰੀਆਂ ਨੇ ਇੰਦੌਰ 'ਚ ਸਮੇਂ ਦਾ ਠੀਕ ਇਸਤੇਮਾਲ ਕਰਦੇ ਹੋ ਅਭਿਆਸ ਕੀਤਾ। ਵਿਰਾਟ ਕੋਹਲੀ ਤੇ ਚੋਟੀ ਕ੍ਰਮ ਦੇ ਕੁਝ ਬੱਲੇਬਾਜ਼ਾਂ ਨੇ ਦੋ ਦਿਨ ਪਹਿਲਾਂ ਦੁਪਿਹਰ 'ਚ ਗੁਲਾਬੀ ਗੇਂਦ ਨਾਲ ਥ੍ਰੋਅ ਡਾਊਨ 'ਤੇ ਅਭਿਆਸ ਕੀਤਾ ਸੀ ਪਰ ਸ਼ੁੱਕਰਵਾਰ ਨੂੰ ਟੀਮ ਦੇ ਕੁਝ ਖਿਡਾਰੀਆਂ ਨੇ ਪਹਿਲੀ ਵਾਰ ਫਲੱਡ ਲਾਈਟ 'ਚ 35 ਮਿੰਟ ਤਕ ਅਭਿਆਸ ਕੀਤਾ।

PunjabKesari
ਕੋਚ ਰਵੀ ਸ਼ਾਸਤਰੀ ਦੀ ਦੇਖਰੇਖ 'ਚ ਰੋਹਿਤ ਸ਼ਰਮਾ ਨੇ ਅਸ਼ਵਿਨ ਦੀ ਗੇਂਦ 'ਤੇ ਨੈੱਟ 'ਤੇ ਅਭਿਆਸ ਕੀਤਾ। ਇਸ ਤੋਂ ਬਾਅਦ ਪੁਜਾਰਾ ਤੇ ਕੁਲਦੀਪ ਯਾਦਵ ਵੀ ਅਭਿਆਸ ਦੇ ਲਈ ਪਹੁੰਚੇ। ਰੋਹਿਤ ਪੁਜਾਰਾ ਥੋੜੀ ਪੁਰਾਣੀ ਗੇਂਦ ਨਾਲ ਅਸ਼ਵਿਨ ਤੇ ਕੁਲਦੀਪ ਦੀ ਗੇਂਦਬਾਜ਼ੀ 'ਤੇ ਬੱਲੇਬਾਜ਼ੀ ਅਭਿਆਸ ਕਰਦੇ ਦੇਖੇ ਗਏ।


author

Gurdeep Singh

Content Editor

Related News