ਇਸ 15.50 ਕਰੋੜੀ ਗੇਂਦਬਾਜ਼ ਦੀ ਪਹਿਲੀ ਗੇਂਦ 'ਤੇ ਰੋਹਿਤ ਨੇ ਮਾਰਿਆ ਛੱਕਾ, ਲੋਕਾਂ ਨੇ ਬਣਾਇਆ ਮਜ਼ਾਕ

09/23/2020 10:33:33 PM

ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀ ਪੈਟ ਕਮਿੰਸ ਨੂੰ 15.50 ਕਰੋੜ ਰੁਪਏ ਦੀ ਸਭ ਤੋਂ ਜ਼ਿਆਦਾ ਬੋਲੀ ਲਗਾ ਕੇ ਖਰੀਦਿਆ ਗਿਆ ਸੀ ਪਰ ਅੱਜ ਜਦੋਂ ਇਹ ਖਿਡਾਰੀ ਮੁੰਬਈ ਇੰਡੀਅਨਜ਼ ਦੇ ਕਪਤਾਨ ਅਤੇ ਧਮਾਕੇਦਾਰ ਓਪਨਰ ਰੋਹਿਤ ਸ਼ਰਮਾ ਸਾਹਮਣੇ ਆਇਆ ਤਾਂ ਰੋਹਿਤ ਨੇ ਪਹਿਲੀ ਹੀ ਗੇਂਦ 'ਤੇ ਕਮਿੰਸ ਨੂੰ ਛੱਕਾ ਮਾਰ ਦਿੱਤਾ। ਰੋਹਿਤ ਦੁਆਰਾ ਕਮਿੰਸ ਨੂੰ ਛੱਕਾ ਲਗਾਉਣ ਤੋਂ ਬਾਅਦ ਲੋਕ ਟਵਿੱਟਰ 'ਤੇ ਐਕਟਿਵ ਹੋ ਗਏ ਅਤੇ ਇਸ ਨੂੰ ਲੈ ਕੇ ਗੱਲਾਂ ਕਰਨ ਲੱਗੇ।

ਰੋਹਿਤ ਦੁਆਰਾ ਕਮਿੰਸ ਨੂੰ ਪਹਿਲੀ ਹੀ ਗੇਂਦ 'ਤੇ ਛੱਕਾ ਲਗਾਉਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ, 15 ਕਰੋੜ, 15 ਦੌੜਾਂ ਪ੍ਰਤੀ ਓਵਰ। ਉਥੇ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, ਇਹ ਉਮੀਦ ਨਹੀਂ ਕੀਤੀ ਸੀ ਕਿ ਪੈਟ ਕਮਿੰਸ ਪਹਿਲੇ ਓਵਰ 'ਚ ਇੰਨੇ ਮਹਿੰਗੇ ਸਾਬਤ ਹੋਣਗੇ। ਉਥੇ ਹੀ ਇੱਕ ਹੋਰ ਟਵਿੱਟਰ ਯੂਜ਼ਰ ਨੇ ਲਿਖਿਆ, ਪੇਟ ਕਮਿੰਸ ਵੀ ਉਮੇਸ਼ ਯਾਦਵ ਕਲੱਬ 'ਚ ਸ਼ਾਮਲ ਹੋਣ ਵਾਲਾ ਹੈ। ਦੇਖੋ ਲੋਕਾਂ ਦੇ ਰਿਐਕਸ਼ਨਸ-  

ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਨੇ ਆਪਣੀ ਪਾਰੀ ਦੌਰਾਨ 54 ਗੇਂਦਾਂ ਖੇਡਦੇ ਹੋਏ 80 ਦੌੜਾਂ ਬਣਾਈਆਂ ਜਿਸ 'ਚ 3 ਚੌਕੇ ਅਤੇ 6 ਛੱਕੇ ਸ਼ਾਮਲ ਸਨ। ਇਸ ਦੇ ਨਾਲ ਹੀ ਰੋਹਿਤ ਆਈ.ਪੀ.ਐੱਲ. 'ਚ 200 ਛੱਕੇ ਲਗਾਉਣ ਵਾਲੇ ਚੌਥੇ ਖਿਡਾਰੀ ਵੀ ਬਣ ਗਏ। ਇਸ ਸੂਚੀ 'ਚ ਉਨ੍ਹਾਂ ਤੋਂ ਉੱਪਰ ਮਹਿੰਦਰ ਸਿੰਘ ਧੋਨੀ  (212), ਏ.ਬੀ. ਡੀਵਿਲੀਅਰਜ਼ (214) ਅਤੇ ਕ੍ਰਿਸ ਗੇਲ (326) ਹਨ।


Inder Prajapati

Content Editor

Related News