ਦੂਜੇ ਵਨ ਡੇ ਦੌਰਾਨ ਪ੍ਰਸ਼ੰਸਕਾਂ ਵੱਲੋਂ 'ਡੌਨ' ਕਹਿਣ 'ਤੇ ਰੋਹਿਤ ਨੇ ਦਿੱਤਾ ਇਹ ਮਜ਼ੇਦਾਰ ਰਿਐਕਸ਼ਨ (Video)

12/21/2019 4:36:53 PM

ਨਵੀਂ ਦਿੱਲੀ : ਵੈਸਟਇੰਡੀਜ਼ ਖਿਲਾਫ ਭਾਰਤੀ ਟੀਮ ਐਤਵਾਰ ਨੂੰ ਵਨ ਡੇ ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੁਕਾਬਲਾ ਖੇਡੇਗੀ। ਵਿੰਡੀਜ਼ ਨੇ ਚੇਨਈ ਵਿਚ ਖੇਡੇ ਗਏ ਪਹਿਲੇ ਵਨ ਡੇ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਸੀ ਪਰ ਭਾਰਤ ਨੇ ਵਿਸ਼ਾਖਾਪਟਨਮ ਵਿਚ ਦੂਜਾ ਮੈਚ ਆਪਣੇ ਅੰਦਾਜ਼ 'ਚ ਜਿੱਤ ਕੇ ਸੀਰੀਜ਼ ਵਿਚ ਵਾਪਸੀ ਕੀਤੀ। ਅਜਿਹੇ 'ਚ ਤੀਜੇ ਮੈਚ ਨੂੰ ਜਿੱਤਣ ਵਾਲੀ ਟੀਮ ਸੀਰੀਜ਼ 'ਤੇ ਕਬਜ਼ਾ ਕਰ ਲਵੇਗੀ ਦੂਜੇ ਵਨ ਡੇ ਵਿਚ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਬੱਲਾ ਰੱਜ ਕੇ ਚੱਲਿਆ ਸੀ। ਰੋਹਿਤ ਨੇ ਸਿਰਫ 138 ਗੇਂਦਾਂ ਵਿਚ 159 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਮੁੰਬਈ ਵਿਚ ਖੇਡੇ ਗਏ ਤੀਜੇ ਟੀ-20 ਮੈਚ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਇੰਨ੍ਹੀ ਦਿਨੀ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਪ੍ਰਸ਼ੰਸਕ ਵਾਨਖੇੜੇ ਸਟੇਡੀਅਮ ਵਿਚ 'ਬੋਰੀਵਲੀ ਦਾ ਡੌਨ ਕੌਣ ਰੋਹਿਤ-ਰੋਹਿਤ' ਦੇ ਨਾਅਰੇ ਲਾਉਂਦੇ ਦਿਸ ਰਹੇ ਹਨ।

ਰੋਹਿਤ ਇਸ ਦੌਰਾਨ ਬਾਲਕਨੀ 'ਚ ਖੜ੍ਹੇ ਸਨ, ਜਦੋਂ ਪ੍ਰਸ਼ੰਸਕ ਨਾਅਰੇ ਲਗਾ ਰਹੇ ਸੀ ਤਾਂ ਉਸ ਨੇ ਸਮਾਈਲ ਦੇ ਕੇ ਆਪਣੇ ਹੱਥ ਨਾਲ ਇਸ਼ਾਰਾ ਕੀਤਾ। ਰੋਹਿਤ ਵੱਲੋਂ ਰਿਐਕਸ਼ਨ ਮਿਲਣ ਤੋਂ ਬਾਅਦ ਪ੍ਰਸ਼ੰਸਕ ਉਤਸ਼ਾਹਿਤ ਹੋ ਗਏ ਅਤੇ ਜ਼ੋਰ-ਜ਼ੋਰ ਨਾਲ ਨਾਅਰੇ ਲਗਾਉਣ ਲੱਗੇ। ਵਾਨਖੇੜੇ ਵਿਚ ਰੋਹਿਤ ਸ਼ਰਮਾ ਨੂੰ ਹਮੇਸ਼ਾ ਪ੍ਰਸ਼ੰਸਕਾਂ ਦਾ ਸੁਪੋਰਟ ਮਿਲਦੀ ਰਹੀ ਹੈ। ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਆਈ. ਪੀ. ਐੱਲ. ਦੇ ਸਭ ਤੋਂ ਸਫਲ ਕਪਤਾਨ ਹਨ ਅਤੇ ਉਸ ਦਾ ਘਰੇਲੂ ਮੈਦਾਨ ਵੀ ਵਾਨਖੇੜੇ ਹੀ ਹੈ। ਰੋਹਿਤ ਸ਼ਰਮਾ ਵੀ ਮੁੰਬਈ ਦੇ ਮੈਦਾਨ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਨਾਰਾਜ਼ ਨਹੀਂ ਕਰਦੇ ਅਤੇ ਰੱਜ ਕੇ ਦੌੜਾਂ ਬਣਾਉਂਦੇ ਹਨ।

PunjabKesari

ਦੱਸ ਦਈਏ ਕਿ ਭਾਰਤ-ਵੈਸਟਇੰਡੀਜ਼ ਦੇ ਦੂਜੇ ਵਨ ਡੇ ਵਿਚ ਰੋਹਿਤ ਸ਼ਰਮਾ ਅਤੇ ਕੇ. ਐੱਲ. ਰਾਹੁਲ ਨੇ 227 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ ਸੀ। ਇਸ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ ਭਾਰਤੀ ਟੀਮ ਵੈਸਟਇੰਡੀਜ਼ ਦੇ ਸਾਹਮਣੇ ਜਿੱਤ ਲਈ 388 ਦੌੜਾਂ ਦਾ ਟੀਚਾ ਰੱਖਣ 'ਚ ਸਫਲ ਹੋਈ। ਵਿੰਡੀਜ਼ ਟੀਮ ਇਸ ਪਹਾੜ ਵਰਗੇ ਟੀਚੇ ਨੂੰ ਹਾਸਲ ਕਰਨ 'ਚ ਅਸਫਲ ਰਹੀ ਅਤੇ 107 ਦੌੜਾਂ ਨਾਲ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।


Related News