ਰੋਹਿਤ-ਕੋਹਲੀ ਨੂੰ ਖੇਡਣਾ ਜਾਰੀ ਰੱਖਣਾ ਚਾਹੀਦੈ : ਧੋਨੀ

Thursday, Feb 05, 2026 - 01:19 PM (IST)

ਰੋਹਿਤ-ਕੋਹਲੀ ਨੂੰ ਖੇਡਣਾ ਜਾਰੀ ਰੱਖਣਾ ਚਾਹੀਦੈ : ਧੋਨੀ

ਸਪੋਰਟਸ ਡੈਸਕ- ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸੀਨੀਅਰ ਬੱਲੇਬਾਜ਼ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਕੋਈ ਇਹ ਨਾ ਦੱਸੇ ਕਿ ਉਹ ਖੇਡਣਾ ਜਾਰੀ ਰੱਖ ਸਕਦੇ ਹਨ ਜਾਂ ਨਹੀਂ। ਧੋਨੀ ਨਾਲ ਜਦੋਂ ਰੋਹਿਤ (38 ਸਾਲ) ਤੇ ਕੋਹਲੀ (37 ਸਾਲ) ਦੇ 2027 ਵਨ ਡੇ ਵਿਸ਼ਵ ਕੱਪ ਖੇਡਣ ਦੀ ਸੰਭਾਵਨਾ ਨੂੰ ਲੈ ਕੇ ਗੱਲ ਹੋਈ ਤਾਂ ਧੋਨੀ ਨੇ ਪਹਿਲਾਂ ਚੁਟਕੀ ਲੈਂਦਿਆਂ ਕਿਹਾ, ‘‘ਮਾਫ ਕਰਨਾ, ਸਵਾਲ ਕੀ ਹੈ।’’

ਪਰ ਧੋਨੀ ਨੇ ਤੁਰੰਤ ਹੀ ਗੰਭੀਰ ਲਹਿਜਾ ਅਪਣਾਉਂਦੇ ਹੋਏ ਪੁੱਛਿਆ, ‘‘ਕਿਉਂ ਨਹੀਂ। ਕਿਸੇ ਨੂੰ ਵਿਸ਼ਵ ਕੱਪ ਕਿਉਂ ਨਹੀਂ ਖੇਡਣਾ ਚਾਹੀਦਾ। ਮੇਰੇ ਲਈ ਉਮਰ ਕੋਈ ਮਾਪਦੰਡ ਨਹੀਂ ਹੈ। ਮੇਰੇ ਲਈ ਪ੍ਰਦਰਸ਼ਨ ਤੇ ਫਿਟਨੈੱਸ ਹੀ ਮਾਪਦੰਡ ਹੈ। ਮੇਰਾ ਮੰਨਣਾ ਹੈ ਕਿ ਕਿਸੇ ਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਹੈ ਪਰ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਸਭ ਦੇ ਨਾਲ ਇਕੋ ਜਿਹਾ ਵਰਤਾਓ ਕੀਤਾ ਜਾਵੇ।’’


author

Tarsem Singh

Content Editor

Related News