IPL 2026 : ਬਦਲ ਗਿਆ ਕਪਤਾਨ, MI 'ਚ ਰੋਹਿਤ ਸ਼ਰਮਾ ਦੀ ਵੀ ਹੋਈ ਵਾਪਸੀ

Monday, May 04, 2026 - 07:17 PM (IST)

IPL 2026 : ਬਦਲ ਗਿਆ ਕਪਤਾਨ, MI 'ਚ ਰੋਹਿਤ ਸ਼ਰਮਾ ਦੀ ਵੀ ਹੋਈ ਵਾਪਸੀ

ਸਪੋਰਟਸ ਡੈਸਕ- ਆਈਪੀਐਲ 2026 'ਚ ਅੱਜ ਦੇ ਅਹਿਮ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੇ ਲਖਨਊ ਸੁਪਰ ਜਾਇੰਟਸ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ਵਿੱਚ ਮੁੰਬਈ ਦੀ ਟੀਮ 'ਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ ਕਿਉਂਕਿ ਨਿਯਮਤ ਕਪਤਾਨ ਹਾਰਦਿਕ ਪਾਂਡਿਆ ਮੈਦਾਨ ਵਿੱਚ ਨਹੀਂ ਉਤਰੇ ਹਨ। ਹਾਰਦਿਕ ਪੰਡਯਾ ਦੀ ਗੈਰ-ਮੌਜੂਦਗੀ ਵਿੱਚ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਟੀਮ ਦੀ ਕਪਤਾਨੀ ਕਰ ਰਹੇ ਹਨ। ਸੂਰਿਆਕੁਮਾਰ ਨੇ ਟਾਸ ਦੇ ਸਮੇਂ ਜਾਣਕਾਰੀ ਦਿੱਤੀ ਕਿ ਹਾਰਦਿਕ ਪੰਡਯਾ ਦੀ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਉਹ ਇਸ ਮੈਚ ਦਾ ਹਿੱਸਾ ਨਹੀਂ ਬਣ ਸਕੇ।

ਮੁੰਬਈ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਦਿੱਗਜ ਬੱਲੇਬਾਜ਼ ਰੋਹਿਤ ਸ਼ਰਮਾ ਦੀ ਇਸ ਮੈਚ ਲਈ ਪਲੇਇੰਗ-11 ਵਿੱਚ ਵਾਪਸੀ ਹੋ ਗਈ ਹੈ। ਇਸ ਤੋਂ ਇਲਾਵਾ, ਮੁੰਬਈ ਨੇ ਆਪਣੀ ਗੇਂਦਬਾਜ਼ੀ ਵਿੱਚ ਬਦਲਾਅ ਕਰਦਿਆਂ ਟ੍ਰੈਂਟ ਬੋਲਟ ਦੀ ਜਗ੍ਹਾ ਕਾਰਬਿਨ ਬੋਸ਼ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਦੂਜੇ ਪਾਸੇ, ਲਖਨਊ ਸੁਪਰ ਜਾਇੰਟਸ ਵੱਲੋਂ ਜੋਸ਼ ਇੰਗਲਿਸ ਅੱਜ ਆਪਣਾ ਡੈਬਿਊ ਕਰ ਰਹੇ ਹਨ।

ਦੋਵਾਂ ਟੀਮਾਂ ਦੀ ਪਲੇਇੰਗ-11

ਮੁੰਬਈ- ਰਿਆਨ ਰਿਕੇਲਟਨ (ਵਿਕਟਕੀਪਰ), ਨਮਨ ਧੀਰ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਵਿਲ ਜੈਕਸ, ਰਾਜ ਬਾਵਾ, ਕੋਰਬਿਨ ਬੋਸ਼, ਦੀਪਕ ਚਾਹਰ, ਜਸਪ੍ਰੀਤ ਬੁਮਰਾਹ, ਏਐਮ ਗਜ਼ਨਫਰ, ਰਘੂ ਸ਼ਰਮਾ

ਲਖਨਊ- ਮਿਸ਼ੇਲ ਮਾਰਸ਼, ਏਡਨ ਮਾਰਕਰਮ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਜੋਸ਼ ਇੰਗਲਿਸ, ਨਿਕੋਲਸ ਪੂਰਨ, ਅਕਸ਼ਤ ਰਘੂਵੰਸ਼ੀ, ਹਿੰਮਤ ਸਿੰਘ, ਮੁਹੰਮਦ ਸ਼ਮੀ, ਮੋਹਸਿਨ ਖਾਨ, ਅਵੇਸ਼ ਖਾਨ, ਪ੍ਰਿੰਸ ਯਾਦਵ


author

Rakesh

Content Editor

Related News