ਰੋਹਨ-ਸੰਜਨਾ ਸਾਰਲੋਰਲਕਸ ਓਪਨ ਦੇ ਮਿਕਸ ਡਬਲ ਮੁਕਾਬਲੇ 'ਚ ਹਾਰੇ
Wednesday, Oct 30, 2019 - 09:54 AM (IST)

ਸਪੋਰਟਸ ਡੈਸਕ— ਭਾਰਤੀ ਮਿਕਸ ਡਬਲ ਟੀਮ ਰੋਹਨ ਕਪੂਰ ਅਤੇ ਸੰਜਨਾ ਸੰਤੋਸ਼ ਨੂੰ ਸਾਰਲੋਰਲਕਸ ਓਪਨ ਸੁਪਰ ਟੂਰ 100 ਟੂਰਨਾਮੈਂਟ ਦੇ ਪਹਿਲੇ ਦੌਰ 'ਚ ਫ਼ਰਾਂਸ ਦੇ ਐਲੋਈ ਐਡਮ ਅਤੇ ਮਰਗੋਟ ਲੰਬਾਰਟ ਤੋਂ ਹਾਰ ਕੇ ਬਾਹਰ ਹੋ ਗਏ। ਰੋਹਨ ਅਤੇ ਸੰਜਨਾ ਨੂੰ 51 ਮਿੰਟ ਤਕ ਚੱਲੇ ਮੁਕਾਬਲੇ 'ਚ 19-21,21-13,14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਇਨਾ ਨੇਹਵਾਲ ਨੇ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। ਲਕਸ਼ੈ ਸੇਨ ਅਤੇ ਮਿਥੁਨ ਮੰਜੂਨਾਥ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਹੈ।