ਪਾਕਿਸਤਾਨ ''ਚ ਡੇਵਿਸ ਕੱਪ ਖੇਡਣ ਨੂੰ ਤਿਆਰ ਹਾਂ : ਬੋਪੰਨਾ

07/15/2019 5:16:46 PM

ਨਵੀਂ ਦਿੱਲੀ— ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋ-ਪੱਖੀ ਖੇਡ ਸਬੰਧ ਲੰਬੇ ਸਮੇਂ ਤੋਂ ਟੁੱਟੇ ਪਏ ਹਨ ਪਰ ਪਾਕਿਸਤਾਨ ਨੂੰ ਇਸ ਸਾਲ ਸਤੰਬਰ 'ਚ ਡੇਵਿਸ ਕੱਪ ਮੁਕਾਬਲੇ 'ਚ ਭਾਰਤ ਦੀ ਮੇਜ਼ਬਾਨੀ ਕਰਨੀ ਹੈ ਅਤੇ ਦੇਸ਼ ਦੇ ਤਜਰਬੇਕਾਰ ਡਬਲਜ਼ ਖਿਡਾਰੀ ਰੋਹਨ ਬੋਪੰਨਾ ਇਸ ਮੁਕਾਬਲੇ ਨੂੰ ਖੇਡਣ ਲਈ ਤਿਆਰ ਹਨ।
PunjabKesari
ਬੋਪੰਨਾ ਨੇ ਸੋਮਵਾਰ ਨੂੰ ਇੱਥੇ ਇੰਡੀਅਨ ਆਇਲ ਦੇ ਖੇਡ ਸਮਾਗਮ ਦੇ ਦੌਰਾਨ ਇਸ ਦੌਰੇ ਦੇ ਸੰਦਰਭ 'ਚ ਕਿਹਾ, ''ਮੈਨੂੰ ਇਸ ਮੁਕਾਬਲੇ ਦਾ ਇੰਤਜ਼ਾਰ ਹੈ। ਮੈਂ ਪਾਕਿਸਤਾਨ ਦੇ ਖਿਡਾਰੀ ਏਸਾਸ ਉਲ ਹਕ ਕੁਰੈਸ਼ੀ ਨਾਲ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਫਿਕਰ ਕਰਨ ਜਿਹੀ ਕੋਈ ਗੱਲ ਨਹੀਂ ਹੈ। ਮੈਂ ਪਾਕਿਸਤਾਨ 'ਚ ਇਹ ਮੁਕਾਬਲਾ ਖੇਡਣ ਨੂੰ ਤਿਆਰ ਹਾਂ।'' ਜ਼ਿਕਰਯੋਗ ਹੈ ਕਿ ਕੁਰੈਸ਼ੀ ਡਬਲਜ਼ ਮੁਕਾਬਲਿਆਂ 'ਚ ਲੰਬੇ ਸਮੇਂ ਤਕ ਬੋਪੰਨਾ ਦੇ ਜੋੜੀਦਾਰ ਰਹੇ ਸਨ ਅਤੇ ਇਸ ਜੋੜੀ ਨੁੰ ਇੰਡੋ-ਪਾਕਿ ਐੱਕਸਪ੍ਰੈੱਸ ਕਿਹਾ ਜਾਂਦਾ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਡੇਵਿਸ ਕੱਪ ਏਸ਼ੀਆ-ਓਸਨੀਆ ਦੇ ਗਰੁੱਪ ਇਕ ਦਾ ਮੁਕਾਬਲਾ ਇਸਲਾਮਾਬਾਦ 'ਚ ਪਾਕਿਸਤਾਨ ਸਪੋਰਟਸ ਕੰਪਲੈਕਸ 'ਚ ਗਰਾਸ ਕੋਰਟ 'ਤੇ ਖੇਡਿਆ ਜਾਣਾ ਹੈ। ਜੇਕਰ ਭਾਰਤੀ ਟੀਮ ਪਾਕਿਸਤਾਨ 'ਚ ਖੇਡਦੀ ਹੈ ਤਾਂ ਇਹ 55 ਸਾਲ ਦੇ ਬਾਅਦ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤੀ ਡੇਵਿਸ ਕੱਪ ਟੀਮ ਪਾਕਿਸਤਾਨ 'ਚ ਖੇਡੇਗੀ। ਇਸ ਸਾਲ ਸਤੰਬਰ ਦੇ ਮੁਕਾਬਲੇ ਦਾ ਜੇਤੂ ਵਿਸ਼ਵ ਗਰੁੱਪ ਕੁਆਲੀਫਾਇਰਸ 'ਚ ਪਹੁੰਚੇਗਾ।


Tarsem Singh

Content Editor

Related News