ਰੋਜਰ ਫੈਡਰਰ ਨੇ ਮਿਆਮੀ ਓਪਨ ''ਚ ਮੇਦਵੇਦੇਵ ਨੂੰ ਹਰਾ ਕੇ ਕੁਆਟਰਫਾਈਨਲ ''ਚ ਪਹੁੰਚੇ

Thursday, Mar 28, 2019 - 12:01 PM (IST)

ਰੋਜਰ ਫੈਡਰਰ ਨੇ ਮਿਆਮੀ ਓਪਨ ''ਚ ਮੇਦਵੇਦੇਵ ਨੂੰ ਹਰਾ ਕੇ ਕੁਆਟਰਫਾਈਨਲ ''ਚ ਪਹੁੰਚੇ

ਸਪੋਰਟਸ ਡੈਸਕ- ਵਿਸ਼ਵ ਦੇ ਦਿੱਗਜ ਟੈਨਿਸ ਖਿਡਾਰੀ ਰੋਜਰ ਫੈਡਰਰ ਆਪਣਾ ਚੌਥਾ ਡਬਲਿਊ. ਟੀ. ਏ. ਮਿਆਮੀ ਓਪਨ ਟਾਈਟਲ ਜਿੱਤਣ ਦੇ ਇਕ ਕਦਮ ਹੋਰ ਕਰੀਬ ਪਹੁੰਚ ਗਏ ਹਨ। ਫੇਡਰਰ ਨੇ ਬੁੱਧਵਾਰ ਨੂੰ ਰਸ਼ਿਆ ਦੇ ਡੈਨਿਲ ਮੇਦਵੇਦੇਵ ਨੂੰ 61 ਮਿੰਟ ਤੱਕ ਚੱਲੇ ਮੁਕਾਬਲੇ 'ਚ 6-4,6-2 ਨਾਲ ਮਾਤ ਦਿੱਤੀ ਤੇ ਕੁਆਟਰਫਾਈਨਲ 'ਚ ਦਾਖਲ ਕੀਤਾ। ਰਾਊਂਡਰ ਆਫ 16 ਦਾ ਇਹ ਮੁਕਾਬਲਾ ਜਿੱਤਣ ਦੇ ਬਾਅਦ ਹੁਣ ਫੈਡਰਰ ਦੀ ਟੱਕਰ ਕੁਆਟਰ ਫਾਈਨਲ 'ਚ ਦੱਖਣ ਅਫਰੀਕਾ ਦੇ ਕੇਵਿਨ ਐਂਡਰਸਨ ਨਾਲ 29 ਮਾਰਚ ਨੂੰ ਹੋਵੇਗੀ।PunjabKesariਇਸ ਤੋਂ ਪਹਿਲਾਂ ਫੈਡਰਰ ਨੇ ਦੁਨੀਆ ਦੇ 103 ਦਰਜੇ ਦੇ ਖਿਡਾਰੀ ਫਿਲਿਪ ਕਰਾਂਜਿਨੋਵਿਕ ਨੂੰ ਹਰਾ ਕੇ ਰਾਊਂਡਰ ਆਫ 16 'ਚ ਦਾਖਲ ਕੀਤਾ ਸੀ। ਕਰਾਂਜਿਨੋਵਿਕ ਨੂੰ ਫੈਡਰਰ ਨੇ ਸਿੱਧੇ ਸੈਟਾਂ 'ਚ 7-5 6-3 ਨਾਲ ਮਾਤ ਦਿੱਤੀ ਸੀ।


Related News