ਆਸਟਰੇਲੀਅਨ ਓਪਨ ''ਚੋਂ ਸਟੀਪਾਸ ਨੇ ਫੈਡਰਰ ਨੂੰ ਕੀਤਾ ਬਾਹਰ
Monday, Jan 21, 2019 - 10:11 AM (IST)

ਮੈਲਬੋਰਨ— ਯੁਵਾ ਸਟੀਫੇਨੋ ਸਟੀਪਾਸ ਨੇ ਮੌਜੂਦਾ ਚੈਂਪੀਅਨ ਰੋਜਰ ਫੈਡਰਰ ਨੂੰ ਹਰਾ ਕੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ 'ਚ ਐਤਵਾਰ ਨੂੰ ਵੱਡਾ ਉਲਟਫੇਰ ਕੀਤਾ। ਨੇਕਸਟਜੇਨ ਫਾਈਨਲਸ ਦੇ ਚੈਂਪੀਅਨ ਸਟੀਪਾਸ ਨੇ ਰਾਡ ਲੇਵਰ ਐਰੀਨਾ 'ਚ ਆਪਣੇ ਤੋਂ 17 ਸਾਲ ਸੀਨੀਅਰ ਫੈਡਰਰ ਨੂੰ 6-7 (11-3), 7-6 (7/3), 7-5, 7-6 (7/5) ਨਾਲ ਹਰਾ ਕੇ ਸਨਸਨੀ ਫੈਲਾਈ। 14ਵਾਂ ਦਰਜਾ ਪ੍ਰਾਪਤ ਸਟੀਪਾਸ ਕਿਸੇ ਗ੍ਰੈਂਡਸਲੈਮ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪਹੁੰਚਣ ਵਾਲੇ ਪਹਿਲੇ ਯੂਨਾਨੀ ਖਿਡਾਰੀ ਬਣ ਗਏ ਹਨ। ਉਹ ਅੰਤਿਮ ਅੱਠ 'ਚ 14ਵਾਂ ਦਰਜਾ ਦਰਜਾ ਪ੍ਰਾਪਤ ਰਾਬਰਟੋ ਬਾਤੀਸਤਾ ਨਾਲ ਭਿੜਨਗੇ। ਸਟੀਪਾਸ ਨੇ ਜਿੱਤ ਦੇ ਬਾਅਦ ਕਿਹਾ, ''ਮੇਰੇ ਕੋਲ ਇਸ ਜਿੱਤ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਮੈਂ ਅਜ ਇਸ ਧਰਤੀ 'ਤੇ ਸਭ ਤੋਂ ਖੁਸ਼ ਵਿਅਕਤੀ ਹਾਂ।''