ਰੋਡ੍ਰਿਗੇਜ਼ ਦਾ ਖੇਡਣਾ ਸ਼ੱਕੀ, ਨਜ਼ਰਾਂ ਕਵਿਨਟੇਰੋ ''ਤੇ
Tuesday, Jul 03, 2018 - 05:35 PM (IST)

ਮਾਸਕੋ : ਸਟਾਰ ਖਿਡਾਰੀ ਜੇਮਸ ਰੋਡ੍ਰਿਗੇਜ਼ ਦੇ ਸੱਜੇ ਪੈਰ 'ਤੇ ਨਵੀਂ ਸੱਟ ਦੇ ਬਾਅਦ ਇੰਗਲੈਂਡ ਖਿਲਾਫ ਹੋਣ ਵਾਲੇ ਕੋਲੰਬੀਆ ਦੇ ਵਿਸ਼ਵ ਕੱਪ ਆਖਰੀ-16 ਮੈਚ 'ਚ ਯੁਆਨ ਫਨਾਨਡੋ ਕਵਿਨਟੇਰੋ ਨੂੰ ਕਿ ਵਾਰ ਫਿਰ ਮੌਕਾ ਮਿਲ ਸਕਦਾ ਹੈ।
ਜਾਪਾਨ ਖਿਲਾਫ ਸਾਰਾਂਸਕ 'ਚ ਕੋਲੰਬੀਆ ਦੇ ਪਹਿਲੇ ਮੈਚ ਤੋਂ ਠੀਕ ਪਹਿਲਾਂ ਰੋਡ੍ਰਿਗੇਜ਼ ਦੇ ਬਾਹਰ ਹੋਣ ਦੇ ਬਾਅਦ ਕਵਿਨਟੋਰੋ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਇਸ ਮੈਚ 'ਚ ਫ੍ਰੀ ਕਿਕ 'ਤੇ ਗੋਲ ਵੀ ਕੀਤਾ ਸੀ। ਕਵਿਨਟੋਰੋ ਦੋ ਵਿਸ਼ਵ ਕੱਪ 'ਚ ਗੋਲ ਕਰਨ ਵਾਲੇ ਕੋਲੰਬੀਆ ਦੇ ਇਕਲੌਤੇ ਖਿਡਾਰੀ ਹਨ। ਕਵਿਨਟੋਰੋ ਨੇ ਪੋਲੈਂਡ ਖਿਲਾਫ ਟੀਮ ਦੀ 3-0 ਨਾਲ ਜਿੱਤ 'ਚ ਭੂਮਿਕਾ ਨਿਭਾਈ ਸੀ ਜਦਕਿ ਆਖਰੀ ਗਰੁਪ ਮੈਚ 'ਚ ਟੀਮ ਨੇ ਗੋਲ ਦੀ ਬਦੌਲਤ ਸੇਨੇਗਲ ਨੂੰ 1-0 ਨਾਲ ਹਰਾਇਆ ਸੀ।