ਰੋਬਿਨ ਉਥੱਪਾ ਦਾ ਵੱਡਾ ਖ਼ੁਲਾਸਾ, ਸ਼ੋਏਬ ਅਖ਼ਤਰ ਨੇ ਦਿੱਤੀ ਸੀ ਧਮਕੀ, ਕਿਹਾ ਸੀ ਅਗਲੀ ਵਾਰ ਅਜਿਹਾ ਕੀਤਾ ਤਾਂ...

Sunday, May 16, 2021 - 05:59 PM (IST)

ਰੋਬਿਨ ਉਥੱਪਾ ਦਾ ਵੱਡਾ ਖ਼ੁਲਾਸਾ, ਸ਼ੋਏਬ ਅਖ਼ਤਰ ਨੇ ਦਿੱਤੀ ਸੀ ਧਮਕੀ, ਕਿਹਾ ਸੀ ਅਗਲੀ ਵਾਰ ਅਜਿਹਾ ਕੀਤਾ ਤਾਂ...

ਸਪੋਰਟਸ ਡੈਸਕ— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਤੇ ਰਾਵਲਪਿੰਡੀ ਐਕਸਪ੍ਰੈਸ ਦੇ ਨਾਂ ਨਾਲ ਮਸ਼ਹੂਰ ਸ਼ੋਏਬ ਅਖ਼ਤਰ ਕ੍ਰਿਕਟ ਦੀ ਦੁਨੀਆ ’ਚ ਆਪਣੀ ਤੇਜ਼ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਤੇਜ਼ ਗੇਂਦਬਾਜ਼ੀ ਤੇ ਖ਼ਤਰਨਾਕ ਬਾਊਂਸਰਸ ਤੋਂ ਚੰਗੇ-ਚੰਗੇ ਬੱਲੇਬਾਜ਼ ਖ਼ੌਫ਼ ’ਚ ਰਹਿੰਦੇ ਸਨ। ਸ਼ੋਏਬ ਅਖ਼ਤਰ ਨੇ ਭਾਰਤੀ ਟੀਮ ਖ਼ਿਲਾਫ਼ ਭਾਵੇਂ ਹੀ ਘੱਟ ਮੈਚ ਖੇਡੇ ਹਨ ਪਰ ਉਨ੍ਹਾਂ ਨੇ ਇਨ੍ਹਾਂ ਮੈਚਾਂ ’ਚ ਵੀ ਭਾਰਤੀ ਬੱਲੇਬਾਜ਼ਾਂ ਨੂੰ ਤੇਜ਼ ਗੇਂਦ ਨਾਲ ਝਕਾਨੀ ਦਿੱਤੀ। ਦੂਜੇ ਪਾਸੇ ਟੀ-20 ਵਰਲਡ ਕੱਪ ਟੀਮ ਦਾ ਹਿੱਸਾ ਰਹੇ ਰਾਬਿਨ ਉਥੱਪਾ ਨੇ ਸ਼ੋਏਬ ਅਖ਼ਤਰ ਦੇ ਨਾਲ ਵਾਪਰੇ ਇਕ ਦਿਲਚਸਪ ਕਿੱਸੇ ਨੂੰ ਦੱਸਿਆ।
ਇਹ ਵੀ ਪੜ੍ਹੋ : ਫ਼ਿਲਮ ਸਟਾਰ ਰਸ਼ਮਿਕਾ ਮੰਧਾਨਾ ਦਾ ਖ਼ੁਲਾਸਾ- ਇਹ ਕ੍ਰਿਕਟਰ ਹੈ ਮੇਰਾ ਸਭ ਤੋਂ ਫ਼ੇਵਰਟ

PunjabKesariਰੋਬਿਨ ਉਥੱਪਾ ਨੇ ਯੂਟਿਊਬ ਚੈਨਲ ’ਤੇ ਗੱਲ ਕਰਦੇ ਹੋਏ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਗੁਹਾਟੀ ਦੇ ਮੈਦਾਨ ’ਤੇ ਇਕ ਮੈਚ ਖੇਡਿਆ ਜਾ ਰਿਹਾ ਸੀ। ਉਸ ਸਮੇਂ ਵਨ-ਡੇ ’ਚ ਦੋ ਗੇਂਦਾਂ ਦਾ ਨਿਯਮ ਨਹੀਂ ਸੀ ਤੇ ਇਕ ਹੀ ਗੇਂਦ ’ਚ 50 ਓਵਰ ਹੁੰਦੇ ਸਨ। ਮੈਚ ’ਚ ਸਾਨੂੰ ਦੂਜੀ ਗੇਂਦ ਮਿਲਦੀ ਸੀ ਪਰ ਉਹ 24 ਓਵਰ ਪੁਰਾਣੀ ਹੁੰਦੀ ਸੀ। ਮੈਂ ਤੇ ਇਰਫ਼ਾਨ ਪਠਾਨ ਬੱਲੇਬਾਜ਼ੀ ਕਰ ਰਹੇ ਸੀ। ਪਾਕਿਸਤਾਨ ਲਈ ਸ਼ੋਏਬ ਅਖ਼ਤਰ ਗੇਂਦਬਾਜ਼ੀ ਕਰ ਰਹੇ ਸਨ। ਅਸੀਂ ਜਿੱਤ ਦੇ ਕਰੀਬ ਸੀ ਤੇ 25 ਗੇਂਦਾਂ ’ਚ 12 ਦੌੜਾਂ ਦੀ ਜ਼ਰੂਰਤ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸ਼ੋਏਬ ਨੇ ਇਕ ਤੇਜ਼ ਯਾਰਕਰ ਮਾਰੀ ਜਿਸ ਦੀ ਸਪੀਡ 154 ਦੇ ਕਰੀਬ ਸੀ। ਮੈਂ ਉਸ ਗੇਂਦ ਨੂੰ ਸਮਝ ਨਾ ਸਕਿਆ ਤੇ ਖੇਡਣ ਤੋਂ ਖੁੰਝ ਗਿਆ ਪਰ ਗੇਂਦ ਨੂੰ ਸੰਭਾਲ ਲਿਆ।

 ਉਥੱਪਾ ਨੇ ਕਿਹਾ ਕਿ ਮੈਂ ਅਗਲੀ ਹੀ ਗੇਂਦ ’ਤੇ ਚੌਕਾ ਲਾ ਦਿੱਤਾ ਤੇ ਅਸੀਂ ਜਿੱਤ ਦੇ ਬੇਹੱਦ ਕਰੀਬ ਪਹੁੰਚ ਗਏ ਪਰ ਮੈਂ ਇਸ ਗੇਂਦ ਦੇ ਬਾਅਦ ਸੋਚਣ ਲੱਗਾ ਕਿ ਸ਼ੋਏਬ ਦੀ ਗੇਂਦ ਨੂੰ ਅੱਗੇ ਜਾ ਕੇ ਮਾਰਨਾ ਹੋਵੇਗਾ ਤੇ ਚੌਕਾ ਮਾਰ ਕੇ ਮੈਚ ਜਿੱਤ ਲਿਆ। ਭਾਰਤ ਨੇ ਇਹ ਮੈਚ ਪਾਕਿਸਤਾਨ ਨੂੰ ਹਰਾ ਦਿੱਤਾ। ਉਸ ਮੈਚ ਤੋਂ ਬਾਅਦ ਮੈਨੂੰ ਯਾਦ ਹੈ ਕਿ ਅਸੀਂ ਡਿਨਰ ਕਰਨ ਗਏ ਸੀ।
ਇਹ ਵੀ ਪੜ੍ਹੋ : ਭੁਵਨੇਸ਼ਵਰ ਕੁਮਾਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦੀਆਂ ਖ਼ਬਰਾਂ ’ਤੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

PunjabKesari ਉਥੱਪਾ ਨੇ ਕਿਹਾ ਕਿ ਜਿਸ ਕਮਰੇ ’ਚ ਅਸੀਂ ਗਏ ਸੀ ਉੱਥੇ ਸ਼ੋਏਬ ਅਖ਼ਤਰ ਪਹਿਲਾਂ ਹੀ ਮੌਜੂਦ ਸਨ। ਉਹ ਮੇਰੇ ਕੋਲ ਆਏ ਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਰੋਬਿਨ ਤੁਸੀਂ ਮੈਚ ’ਚ ਚੰਗੀ ਬੱਲੇਬਾਜ਼ੀ ਕੀਤੀ। ਤੁਸੀਂ ਮੇਰੀਆਂ ਗੇਂਦਾਂ ’ਤੇ ਵੀ ਚੰਗੇ ਸ਼ਾਟਸ ਖੇਡੇ ਤੇ ਮੇਰਾ ਕੁੱਟਪਾ ਚਾੜਿ੍ਹਆ। ਪਰ ਮੈਂ ਤੁਹਾਨੂੰ ਦਸ ਦਿਆਂ ਕਿ ਜੇਕਰ ਤੁਸੀਂ ਅਗਲੀ ਵਾਰ ਅਜਿਹਾ ਕੀਤਾ ਤਾਂ ਮੈਨੂੰ ਪਤਾ ਨਹੀਂ ਕਿ ਕੀ ਹੋਵੇਗਾ। ਜੇਕਰ ਤੁਸੀਂ ਆਪਣੇ ਕਦਮਾਂ ਦਾ ਇਸਤੇਮਾਲ ਕਰੋਗੇ ਤਾਂ ਮੈਂ ਬੀਮਰ ਸਿੱਧਾ ਤੁਹਾਾਡੇ ਸਿਰ ’ਤੇ ਮਾਰ ਸਕਦਾ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News