ਇੰਗਲੈਂਡ ਦੇ ਸਾਬਕਾ ਕ੍ਰਿਕਟਰ ਜੈਕਮੈਨ ਦਾ ਦਿਹਾਂਤ, ਡਿਵੀਲੀਅਰਸ ਨੇ ਇੰਝ ਦਿੱਤੀ ਸ਼ਰਧਾਂਜਲੀ

Saturday, Dec 26, 2020 - 12:46 PM (IST)

ਇੰਗਲੈਂਡ ਦੇ ਸਾਬਕਾ ਕ੍ਰਿਕਟਰ ਜੈਕਮੈਨ ਦਾ ਦਿਹਾਂਤ, ਡਿਵੀਲੀਅਰਸ ਨੇ ਇੰਝ ਦਿੱਤੀ ਸ਼ਰਧਾਂਜਲੀ

ਸਪੋਰਟਸ ਡੈਸਕ— ਇੰਗਲੈਂਡ ਲਈ ਚਾਰ ਟੈਸਟ ਤੇ 15 ਵਨ-ਡੇ ਕੌਮਾਂਤਰੀ ਮੈਚ ਖੇਡ ਚੁੱਕੇ ਸਾਬਕਾ ਕ੍ਰਿਕਟਰ ਰਾਬਿਨ ਜੈਕਮੈਨ ਦਾ ਦਿਹਾਂਤ ਹੋ ਗਿਆ ਹੈ। ਕੌਮਾਂਤਰੀ ਕ੍ਰਿਕਟ ਪਰਿਸ਼ਦ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਜੈਕਮੈਨ ਨੇ 1966 ਤੋਂ 1982 ਵਿਚਾਲੇ 399 ਪਹਿਲੇ ਦਰਜੇ ਦੇ ਮੈਚਾਂ ’ਚ 1402 ਵਿਕਟਾਂ ਲਈਆਂ। ਸੰਨਿਆਸ ਦੇ ਬਾਅਦ ਉਹ ਦੱਖਣੀ ਅਫ਼ਰੀਕਾ ’ਚ ਕੁਮੈਂਟੇਟਰ ਬਣ ਗਏ ਸਨ।

ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੇ ਬਿਆਨ ’ਚ ਕਿਹਾ- ਅਸੀਂ ਮਹਾਨ ਕੁਮੈਂਟੇਟਰ ਤੇ ਇੰਗਲੈਂਡ ਦੇ ਸਾਬਕਾ ਗੇਂਦਬਾਜ਼ ਰਾਬਿਨ ਜੈਕਮੈਨ ਦੇ ਦਿਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦਾ 75 ਸਾਲਾਂ ਦੀ ਉਮਰ ’ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਨਾਲ ਕ੍ਰਿਕਟ ਜਗਤ ਦੀ ਹਮਦਰਦੀ ਹੈ।
 


author

Tarsem Singh

Content Editor

Related News