ਲੇਵਾਂਡੋਵਸਕੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਬਾਇਰਨ ਨੇ ਜਰਮਨ ਸੁਪਰ ਕੱਪ ਜਿੱਤਿਆ

Wednesday, Aug 18, 2021 - 07:20 PM (IST)

ਲੇਵਾਂਡੋਵਸਕੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਬਾਇਰਨ ਨੇ ਜਰਮਨ ਸੁਪਰ ਕੱਪ ਜਿੱਤਿਆ

ਡੋਰਟਮੰਡ— ਰਾਬਰਟ ਲੇਵਾਂਡੋਵਸਕੀ ਦੇ ਦੋ ਗੋਲ ਦੀ ਮਦਦ ਨਾਲ ਬਾਇਰਨ ਮਿਊਨਿਖ ਨੇ ਬੋਰੂਸੀਆ ਡੋਰਟਮੰਡ ਨੂੰ 3-1 ਨਾਲ ਹਰਾ ਕੇ ਜਰਮਨ ਸੁਪਰ ਕੱਪ ਫ਼ੁੱਟਬਾਲ ਖ਼ਿਤਾਬ ਜਿੱਤ ਲਿਆ। ਪੋਲੈਂਡ ਦੇ ਖਿਡਾਰੀ ਲੇਵਾਂਡੋਵਸਕੀ ਨੇ ਬੁੰਡੇਸਾਲੀਗਾ ਦੇ ਪਿਛਲੇ ਸੈਸ਼ਨ ’ਚ ਰਿਕਾਰਡ 41 ਗੋਲ ਕੀਤੇ ਸਨ। 

ਉਨ੍ਹਾਂ ਨੇ 41ਵੇਂ ਮਿੰਟ ’ਚ ਪਹਿਲਾ ਤੇ 74ਵੇਂ ਮਿੰਟ ’ਚ ਦੂਜਾ ਗੋਲ ਕੀਤਾ। ਸੁਪਰ ਕੱਪ ਤੋਂ ਪਹਿਲਾਂ ਬਾਇਰਨ ਮਿਊਨਿਖ ਤੇ ਪੱਛਮੀ ਜਰਮਨੀ ਦੇ ਮਹਾਨ ਫ਼ੁੱਟਬਾਲਰ ਗਰਡ ਮੁਲਰ ਦੀ ਯਾਦ ’ਚ ਇਕ ਮਿੰਟ ਦਾ ਮੌਨ ਰੱਖਿਆ ਗਿਆ। ਮੂਲਰ ਦਾ 75 ਸਾਲ ਦੀ ਉਮਰ ’ਚ ਐਤਵਾਰ ਨੂੰ ਦਿਹਾਂਤ ਹੋ ਗਿਆ ਸੀ।


author

Tarsem Singh

Content Editor

Related News