ਜੂਏ ਦੇ ਦੋਸ਼ਾਂ ਕਾਰਨ ਵਿੰਬਲਡਨ ਖਿਡਾਰੀ ਫਰਾਹ ''ਤੇ ਪਾਬੰਦੀ

Saturday, Jul 14, 2018 - 11:42 AM (IST)

ਜੂਏ ਦੇ ਦੋਸ਼ਾਂ ਕਾਰਨ ਵਿੰਬਲਡਨ ਖਿਡਾਰੀ ਫਰਾਹ ''ਤੇ ਪਾਬੰਦੀ

ਲੰਡਨ— ਇਸ ਸਾਲ ਵਿੰਬਲਡਨ 'ਚ ਖੇਡਣ ਵਾਲੇ ਕੋਲੰਬੀਆ ਦੇ ਰਾਬਰਟ ਫਰਾਹ 'ਤੇ ਜੂਏ ਨਾਲ ਜੁੜੀ ਇਕ ਵੈੱਬਸਾਈਟ ਦਾ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰਨ ਦੇ ਲਈ ਤਿੰਨ ਮਹੀਨੇ ਦੀ ਪਾਬੰਦੀ ਅਤੇ 5,000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਟੈਨਿਸ ਇੰਟੀਗ੍ਰਿਟੀ ਯੂਨਿਟ (ਟੀ.ਆਈ.ਯੂ.) ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ ਸੀ। ਟੀ.ਆਈ.ਯੂ. ਨੇ ਬਿਆਨ 'ਚ ਕਿਹਾ ਕਿ ਫਰਾਹ ਨੇ ਫਰਵਰੀ 'ਚ ਆਨਲਾਈਨ ਸੱਟੇਬਾਜ਼ੀ ਕੰਪਨੀ ਦੇ ਸਮਰਥਨ 'ਚ ਟਵੀਟ ਕੀਤਾ ਸੀ ਜੋ ਭ੍ਰਿਸ਼ਟਾਚਾਰ ਰੋਕੂ ਨਿਯਮਾਂ ਦੇ ਉਲਟ ਹੈ। 

ਬਿਆਨ 'ਚ ਕਿਹਾ ਗਿਆ ਹੈ, ''ਜਦੋਂ ਫਰਾਹ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਤੁਰੰਤ ਹੀ ਇਹ ਪੋਸਟ ਹਟਾ ਦਿੱਤੀ ਅਤੇ ਆਪਣੀ ਗਲਤੀ ਲਈ ਮੁਆਫੀ ਮੰਗੀ। ਉਨ੍ਹਾਂ ਨੇ ਜਾਂਚ 'ਚ ਪੂਰੀ ਮਦਦ ਕੀਤੀ।'' ਫਰਾਹ ਇਸ ਸਾਲ ਆਸਟਰੇਲੀਆਈ ਓਪਨ ਪੁਰਸ਼ ਡਬਲਜ਼ 'ਚ ਹਮਵਤਨ ਜੁਆਨ ਸੇਬੇਸਟੀਅਨ ਕਾਬੇਲ ਦੇ ਨਾਲ ਉਪ ਜੇਤੂ ਰਹੇ ਸਨ। ਫਰਾਹ ਅਤੇ ਕਾਬੇਲ ਨੂੰ ਵਿੰਬਲਡਨ 'ਚ ਛੇਵਾਂ ਦਰਜਾ ਮਿਲਿਆ ਸੀ ਪਰ ਉਹ ਤੀਜੇ ਦੌਰ 'ਚ ਹਾਰ ਗਏ ਸਨ।


Related News