IPL 2020 : ਰਾਜਸਥਾਨ ਰਾਇਲਸ ਨੇ ਕਾਸੇਲ ਨੂੰ ਨਵਾਂ ਤੇਜ਼ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ

Friday, Jan 24, 2020 - 12:04 PM (IST)

IPL 2020  : ਰਾਜਸਥਾਨ ਰਾਇਲਸ ਨੇ ਕਾਸੇਲ ਨੂੰ ਨਵਾਂ ਤੇਜ਼ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ

ਮੁੰਬਈ— ਰਾਜਸਥਾਨ ਰਾਇਲਸ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੈਸ਼ਨ ਲਈ ਵੀਰਵਾਰ ਨੂੰ ਆਸਟਰੇਲੀਆ ਦੇ ਸਾਬਕਾ ਪਹਿਲੇ ਦਰਜੇ ਦੇ ਕ੍ਰਿਕਟਰ ਰਾਬ ਕਾਸੇਲ ਨੂੰ ਆਪਣਾ ਨਵਾਂ ਤੇਜ਼ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ। ਦੱਖਣੀ ਆਸਟਰੇਲੀਆ ਅਤੇ ਆਇਰਲੈਂਡ ਦੀ ਪੁਰਸ਼ ਕ੍ਰਿਕਟ ਟੀਮਾਂ ਦੇ ਨਾਲ ਆਪਣੀ ਪਿਛਲੀ ਕੋਚਿੰਗ ਭੂਮਿਕਾ 'ਚ ਕਾਸੇਲ ਨੇ ਚੰਗੇ ਤੇਜ਼ ਗੇਂਦਬਾਜ਼ ਤਿਆਰ ਕਰਨ 'ਚ ਸਫਲਤਾ ਹਾਸਲ ਕੀਤੀ ਸੀ।

ਰਾਇਲਸ ਦੇ ਮੁੱਖ ਕੋਚ ਐਂਡ੍ਰਿਊ ਮੈਕਡੋਨਾਲਡ ਨੇ ਕਿਹਾ, ''ਨਵੇਂ ਤੇਜ਼ ਗੇਂਦਬਾਜ਼ੀ ਕੋਚ ਦੇ ਰੂਪ 'ਚ ਕਾਸੇਲ ਦੇ ਟੀਮ ਨਾਲ ਜੁੜਨ ਦੀ ਸਾਨੂੰ ਖੁਸ਼ੀ ਹੈ। ਵਿਕਟੋਰੀਆ 'ਚ ਇਕੱਠਿਆਂ ਕੰਮ ਕਰਦੇ ਹੋਏ ਸਾਡੇ ਵਿਚਾਲੇ ਰਿਸ਼ਤੇ ਕਾਫੀ ਚੰਗੇ ਰਹੇ।'' ਪਿਛਲੇ ਸਾਲ ਤੇਜ਼ ਗੇਂਦਬਾਜ਼ੀ ਕੋਚ ਦੀ ਭੂਮਿਕਾ ਨਿਭਾਉਣ ਵਾਲੇ ਸਟੀਫਨ ਜੋਂਸ ਫ੍ਰੈਂਚਾਈਜ਼ੀ ਨਾਲ ਜੁੜੇ ਰਹਿਣਗੇ ਪਰ ਹੁਣ ਆਫ ਸੈਸ਼ਨ ਦੇ ਦੌਰਾਨ ਡਿਵੈਲਪਮੈਂਟ ਕੋਚ ਦੀ ਭੂਮਿਕਾ ਨਿਭਾਉਣਗੇ। ਨਿਊਜ਼ੀਲੈਂਡ 'ਚ 2002 'ਚ ਹੋਏ ਅੰਡਰ-19 ਵਰਲਡ ਕੱਪ 'ਚ ਕਾਸੇਲ ਨੇ ਆਸਟਰੇਲੀਆ ਦੀ ਨੁਮਾਇੰਦਗੀ ਕੀਤੀ ਸੀ।


author

Tarsem Singh

Content Editor

Related News