ਕ੍ਰਿਕਟ ਫੈਨਜ਼ ਨੂੰ ਝਟਕਾ, ਕੋਰੋਨਾ ਵਾਇਰਸ ਕਾਰਨ ਰੋਡ ਸੇਫਟੀ ਵਰਲਡ ਸੀਰੀਜ਼ ਹੋਈ ਰੱਦ

03/13/2020 11:49:59 AM

ਸਪੋਰਟਸ ਡੈਸਕ— ਸਚਿਨ ਤੇਂਦੁਲਕਰ ਅਤੇ ਬ੍ਰਾਇਨ ਲਾਰਾ ਜਿਹੇ ਮਹਾਨ ਖਿਡਾਰੀਆਂ ਦੀ ਮੌਜੂਦਗੀ ਵਾਲੀ ਰੋਡ ਸੇਫਟੀ ਵਰਲਡ ਸੀਰੀਜ਼ ਨੂੰ ਮਹਾਰਾਸ਼ਟਰ ’ਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਆਯੋਜਕਾਂ ਨੇ ਦੱਸਿਆ ਕਿ ਖਿਡਾਰੀਆਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਇਹ ਕਦਮ ਚੁੱਕਿਆ ਗਿਆ ਹੈ।

PunjabKesariਮੀਡੀਆ ਬਿਆਨ ਮੁਤਾਬਕ, ‘‘ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਅਤੇ ਸਿਹਤ ਮੰਤਰਾਲਾ ਵੱਲੋਂ ਜਾਰੀ ਸਲਾਹ ਦੇ ਬਾਅਦ ਆਯੋਜਕਾਂ ਨੇ ਬਚੇ ਹੋਏ ਮੈਚਾਂ ਨੂੰ ਬਾਅਦ ’ਚ ਕਿਸੇ ਹੋਰ ਤਾਰੀਖ ’ਚ ਕਰਾਉਣ ’ਤੇ ਸਹਿਮਤੀ ਜਤਾਈ ਹੈ।’’ ਬਿਆਨ ਮੁਤਾਬਕ, ਇਹ ਮੈਚ ਉਦੋਂ ਖੇਡੇ ਜਾਣਗੇ ਜਦੋਂ ਉਨ੍ਹਾਂ ਨੂੰ ਕਰਾਉਣ ਲਈ ਸਹੀ ਸਮਾਂ ਹੋਵੇਗਾ, ਜਦੋਂ ਯਾਤਰਾ ਸਬੰਧਤ ਅਤੇ ਲੋਕਾਂ ਦੇ ਇਕੱਠਾ ਹੋਣ ’ਤੇ ਕੋਈ ਰੋਕ ਨਹੀਂ ਹੋਵੇਗੀ। ਇੰਡੀਅਨ ਲੀਜੈਂਡਸ ਟੀਮ ਦੇ ਕਪਤਾਨ ਤੇਂਦੁਲਕਰ ਨੇ ਕਿਹਾ ਕਿ ਹਾਲਾਤ ਨੂੰ ਦੇਖਦੇ ਹੋਏ ਟੂਰਨਾਮੈਂਟ ਨੂੰ ਫਿਲਹਾਲ ਰੋਕਣਾ ਸਹੀ ਕਦਮ ਹੈ।

PunjabKesariਉਨ੍ਹਾਂ ਕਿਹਾ, ‘‘ਇਸ ਸੀਰੀਜ਼ ਨੂੰ ਸੜਕ ਸੁਰੱਖਿਆ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕਰਾਇਆ ਜਾ ਰਿਹਾ ਸੀ, ਆਯੋਜਕਾਂ ਨੇ ਪੁਣੇ ’ਚ ਗਾਹੁੰਜੇ ਦੇ ਐੱਮ. ਸੀ. ਏ. ਸਟੇਡੀਅਮ ’ਚ ਹੋਣ ਵਾਲੇ ਮੈਚਾਂ ਨੂੰ ਵੀ ਨਵੀ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ’ਚ ਟਰਾਂਸਫਰ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਖਾਲੀ ਸਟੇਡੀਅਮ ’ਚ ਕਰਾਉਣ ਦਾ ਫੈਸਲਾ ਕੀਤਾ ਸੀ ਪਰ ਫਿਲਹਾਲ ਇਨ੍ਹਾਂ ਨੂੰ ਰੱਦ ਕ ਦਿੱਤਾ ਗਿਆ ਹੈ। ਮਹਾਰਾਸ਼ਟਰ ’ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 10 ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : OMG! ਸਾਬਕਾ ਮੁੱਕੇਬਾਜ਼ ਮੇਵੇਦਰ ਨੂੰ ਰਿੰਗ ’ਚ ਵਾਪਸੀ ਲਈ ਮਿਲਣਗੇ 4417 ਕਰੋੜ ਰੁਪਏ!


Tarsem Singh

Content Editor

Related News