ਰਿਜ਼ਵਾਨ ਨੇ ਨਹੀਂ ਕੀਤਾ ਅਭਿਆਸ, ਕਿਹਾ- ਮੰਗਲਵਾਰ ਤੋਂ ਸ਼ੁਰੂ ਕਰਨਗੇ
Tuesday, Nov 16, 2021 - 12:30 AM (IST)
ਮੀਰਪੁਰ— ਛਾਤੀ 'ਚ ਇਨਫੈਕਸ਼ਨ ਕਾਰਨ ਆਸਟਰੇਲੀਆ ਦੇ ਵਿਰੁੱਧ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਮੁਲਾਬਲੇ ਤੋਂ ਪਹਿਲਾਂ ਹਸਪਤਾਲ ਵਿਚ ਦਾਖਲ ਹੋਏ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਸੋਮਵਾਰ ਨੂੰ ਇੱਥੇ ਟੀਮ ਦੇ ਅਭਿਆਸ ਸੈਸ਼ਨ ਵਿਚ ਹਿੱਸਾ ਨਹੀਂ ਲਿਆ। ਦੁਬਈ ਵਿਚ ਹੋਏ ਸੈਮੀਫਾਈਨਲ ਤੋਂ ਪਹਿਲਾਂ ਇਕ ਭਾਰਤੀ ਡਾਕਟਰ ਨੇ ਰਿਜ਼ਵਾਨ ਨੂੰ ਖੇਡਣ ਦੇ ਲਾਇਕ ਹੋਣ ਵਿਚ ਮਦਦ ਕੀਤੀ।
ਇਹ ਖ਼ਬਰ ਪੜ੍ਹੋ- ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦੀ ਸੋਚ ਰਿਹਾ ਹੈ ਇਹ ਪਾਕਿ ਗੇਂਦਬਾਜ਼
ਉਨ੍ਹਾਂ ਨੇ ਹਾਲ ਹੀ ਵਿਚ ਰਿਜ਼ਵਾਨ ਦੀ ਹਿੰਮਤ ਦੀ ਵੀ ਸ਼ਾਲਾਘਾ ਕੀਤੀ ਸੀ। ਬੰਗਲਾਦੇਸ਼ ਦੇ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਪਹਿਲਾਂ ਰਿਜ਼ਵਾਨ ਨੇ ਕਿਹਾ ਕਿ ਉਹ ਮੰਗਲਵਾਰ ਤੋਂ ਅਭਿਆਸ ਸ਼ੁਰੂ ਕਰਨਗੇ। ਉਨ੍ਹਾਂ ਨੇ ਕ੍ਰਿਕਬਜ਼ ਨੂੰ ਕਿਹਾ ਕਿ ਹੁਣ ਮੈਂ ਬਿਹਤਰ ਹਾਂ। ਦੁਬਈ ਵਿਚ ਸਾਹ ਲੈਣ 'ਚ ਤਕਲੀਫ ਹੋਈ ਸੀ ਪਰ ਹੁਣ ਠੀਕ ਹਾਂ ਤੇ ਕੱਲ ਤੋਂ ਅਭਿਆਸ ਸ਼ੁਰੂ ਕਰਾਂਗਾ। ਡਾਕਟਰਾਂ ਅਤੇ ਫਿਜ਼ੀਓ ਨੇ ਮੈਨੂੰ ਆਰਾਮ ਦੀ ਸਲਾਹ ਦਿੱਤੀ ਹੈ ਤੇ ਮੈਂ ਉਹੀ ਕਰ ਰਿਹਾ ਹਾਂ। ਰਿਜ਼ਵਾਨ ਨੇ ਟੀ-20 ਵਿਸ਼ਵ ਕੱਪ ਸੈਮੀਫਾਈਨਲ ਵਿਚ 52 ਗੇਂਦਾਂ ਵਿਚ 67 ਦੌੜਾਂ ਬਣਾਈਆਂ ਪਰ ਉਸਦੀ ਟੀਮ ਹਾਰ ਗਈ।
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਟੈਸਟ ਸੀਰੀਜ਼ ਲਈ ਪਾਕਿ ਟੀਮ ਦਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।