ਕੁਸ਼ਤੀ 'ਚ ਆਪਣਾ ਜਲਵਾ ਦਿਖਾਉਣ ਤੋਂ ਬਾਅਦ ਹੁਣ ਰਿਤੂ ਫੋਗਟ ਕਰੇਗੀ ਇਸ ਖੇਡ 'ਚ ਡੈਬਿਊ

Thursday, Nov 14, 2019 - 02:47 PM (IST)

ਕੁਸ਼ਤੀ 'ਚ ਆਪਣਾ ਜਲਵਾ ਦਿਖਾਉਣ ਤੋਂ ਬਾਅਦ ਹੁਣ ਰਿਤੂ ਫੋਗਟ ਕਰੇਗੀ ਇਸ ਖੇਡ 'ਚ ਡੈਬਿਊ

ਨਵੀਂ ਦਿੱਲੀ— ਭਾਰਤੀ ਪਹਿਲਵਾਨ ਰਿਤੂ ਫੋਗਟ ਪੇਸ਼ੇਵਰ ਮਿਕਸਡ ਮਾਰਸ਼ਲ ਆਰਟ 'ਚ ਡੈਬਿਊ ਕਰੇਗੀ ਜਿਸ 'ਚ 16 ਨਵੰਬਰ ਨੂੰ ਚੀਨ 'ਚ ਐਟਮਵੇਟ ਮੁਕਾਬਲੇ 'ਚ ਉਸ ਦਾ ਸਾਹਮਣਾ ਕੋਰੀਆ ਦੀ ਨੈਮ ਹੀ ਕਿਮ ਨਾਲ ਹੋਵੇਗਾ। ਫੋਗਾਟ ਨੇ ਕਿਹਾ, ''ਮੈਂ ਮਿਕਸਡ ਮਾਰਸ਼ਲ ਆਰਟ 'ਚ ਵਿਸ਼ਵ ਚੈਂਪੀਅਨ ਬਣਨਾ ਚਾਹੁੰਦੀ ਹਾਂ।''
PunjabKesari
ਰਿਤੂ ਨੇ ਕਿਹਾ, ''ਮੈਂ ਭਾਰਤੀ ਮਿਕਸਡ ਮਾਰਸ਼ਲ ਆਰਟਸ ਲਈ ਵਿਸ਼ਵ ਪੱਧਰੀ ਸਫਲਤਾ ਪ੍ਰਾਪਤ ਕਰਨਾ ਚਾਹੁੰਦੀ ਹਾਂ। ਦੁਨੀਆ ਦੇ ਸਾਹਮਣੇ ਆਪਣੇ ਵਿਰਸੇ ਅਤੇ ਇਤਿਹਾਸ ਦਾ ਸਨਮਾਨ ਕਰਨਾ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਪਰ ਸਭ ਤੋਂ ਪਹਿਲਾਂ ਮੈਨੂੰ ਜਿੱਤ ਹਾਸਲ ਕਰਨੀ ਹੋਵੇਗੀ। ਮੈਂ ਉਸ ਬਾਊਟ ਲਈ ਬਹੁਤ ਚੰਗੀ ਤਰ੍ਹਾਂ ਤਿਆਰੀ ਕੀਤੀ ਹੈ। ਇਹ ਮੇਰੀ ਪਹਿਲਾ ਫਾਈਟ ਹੈ, ਇਸ ਨਾਲ ਮੈਨੂੰ ਪਤਾ ਲੱਗੇਗਾ ਕਿ ਅੱਗੇ ਕੀ ਕਰਨਾ ਹੈ।'' 

PunjabKesari

ਉਸ ਨੇ ਅੱਗੇ ਕਿਹਾ, ''ਮੈਂ ਪੂਰੇ ਮਨ ਨਾਲ ਇਸ 'ਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। ਮੇਰਾ ਮਕਸਦ ਮਿਕਸਡ ਮਾਰਸ਼ਲ ਆਰਟ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨਾ ਹੈ। ਮੈਂ ਦੇਸ਼ ਦੀਆਂ ਮਹਿਲਾਵਾਂ ਨੂੰ ਪ੍ਰੇਰਿਤ ਕਰਨਾ ਚਾਹੁੰਦਾ ਹਾਂ। ਇਹ ਸਨਮਾਨ ਦੀ ਗੱਲ ਹੈ। ਫੋਗਟ ਨੇ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ 'ਚ ਸੋਨ, ਵਿਸ਼ਵ ਅੰਡਰ 23 ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ, ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਕਾਂਸੀ ਅਤੇ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ 'ਚ ਕਈ ਵਾਰ ਸੋਨ ਤਮਗੇ ਜਿੱਤੇ ਹਨ।  


author

Tarsem Singh

Content Editor

Related News