ਕਿਸਾਨਾਂ ਦੇ ਅੰਦੋਲਨ ਵਿਚਾਲੇ ਸ਼ਾਟਗਨ ਨਿਸ਼ਾਨੇਬਾਜ਼ਾਂ ਦੇ ਪਟਿਆਲਾ ’ਚ ਹੋਣ ਵਾਲੇ ਓਲੰਪਿਕ ਟ੍ਰਾਇਲਾਂ ’ਤੇ ਖਤਰਾ
Saturday, Feb 17, 2024 - 07:02 PM (IST)
ਨਵੀਂ ਦਿੱਲੀ, (ਭਾਸ਼ਾ)– ਕਿਸਾਨ ਅੰਦੋਲਨ ਤੇ ਕੌਮਾਂਤਰੀ ਯਾਤਰਾ ’ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ 150 ਤੋਂ ਵੱਧ ਸ਼ਾਟਗਨ ਨਿਸ਼ਾਨੇਬਾਜ਼ ਇਸ ਮਹੀਨੇ ਦੇ ਅੰਤ ਵਿਚ ਪਟਿਆਲਾ ਵਿਚ ਪ੍ਰਸਤਾਵਿਤ ਰਾਸ਼ਟਰੀ ਓਲੰਪਿਕ ਟ੍ਰਾਇਲਾਂ ਵਿਚ ਹਿੱਸਾ ਲੈਣ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਵਿਚ ਹਨ। ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ.) ਨੇ ਇਸ ਮਾਮਲੇ ਦਾ ਹੱਲ ਕੱਢਣ ਲਈ ਦੋ ਮੀਟਿੰਗਾਂ ਕੀਤੀਆਂ ਹਨ ਪਰ ਰੁਝੇਵੇਂ ਭਰੇ ਪ੍ਰੋਗਰਾਮ ਤੇ ਆਮ ਚੋਣਾਂ ਦੇ ਐਲਾਨ ਦੇ ਸ਼ੱਕ ਵਿਚਾਲੇ ਤੀਜੇ ਚੋਣ ਟ੍ਰਾਇਲ ਲਈ ਸਥਾਨ ਜਾਂ ਮਿਤੀਆਂ ਵਿਚ ਅਜੇ ਤਕ ਕੋਈ ਬਦਲਾਅ ਨਹੀਂ ਕੀਤਾ ਹੈ।
ਐੱਨ. ਆਰ. ਏ. ਆਈ. ਨੇ 22 ਜਨਵਰੀ ਨੂੰ ਇਕ ਬਿਆਨ ਵਿਚ ਕਿਹਾ ਸੀ ਕਿ 25 ਫਰਵਰੀ ਤੋਂ 2 ਮਾਰਚ ਤਕ ਪਟਿਆਲਾ ਦੇ ‘ਮੋਤੀ ਬਾਗ ਗਨ ਕਲੱਬ ਰੇਂਜ’ ਵਿਚ ਆਯੋਜਿਤ ਹੋਣ ਵਾਲੇ ਚੋਣ ਟ੍ਰਾਇਲਾਂ ਵਿਚ ਪ੍ਰਾਪਤ ਅੰਕਾਂ ਨੂੰ ‘ਪੈਰਿਸ ਓਲੰਪਿਕ ਖੇਡਾਂ ਲਈ ਟੀਮਾਂ ਦੀ ਚੋਣ ਲਈ ਵਿਚਾਰ ਕੀਤਾ ਜਾਵੇਗਾ’। ਇਸ ਚੋਣ ਟ੍ਰਾਇਲ ਨੂੰ ਲੈ ਕੇ ਜਿਹੜੇ ਕਈ ਸ਼ਾਟਗਨ ਨਿਸ਼ਾਨੇਬਾਜ਼ਾਂ ਨਾਲ ਗੱਲ ਕੀਤੀ ਗਈ, ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਵਿਚਾਲੇ ਸੜਕੀ ਮਾਰਗ ਨਾਲ ਉਨ੍ਹਾਂ ਲਈ ‘ਬੰਦੂਕ ਤੇ ਗੋਲੀ’ ਲੈ ਕੇ ਜਾਣਾ ਸੁਰੱਖਿਅਤ ਨਹੀਂ ਹੋਵੇਗਾ। ਰਾਜ (ਪੰਜਾਬ) ਦੀ ਸਰਹੱਦ ਬੰਦ ਹੋਣ ਕਾਰਨ ਚੰਡੀਗੜ੍ਹ ਲਈ ਹਵਾਈ ਕਿਰਾਇਆ ਅਸਮਾਨ ਛੂਹ ਰਿਹਾ ਹੈ।
ਐੱਨ. ਆਰ. ਏ. ਆਈ. ਦੇ ਜਨਰਲ ਸਕੱਤਰ ਸੁਲਤਾਨ ਸਿੰਘ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਹਾਲਾਤ ਨੂੰ ਦੇਖਦੇ ਹੋਏ ਸੰਘ ਪਟਿਆਲਾ ਵਿਚ ਟ੍ਰਾਇਲ ਆਯੋਜਿਤ ਕਰਨ ਵਿਚ ਸਮਰੱਥ ਹੋਣਗੇ, ਉਸ ਨੇ ਕਿਹਾ, ‘‘ਇਹ ਇਕ ਬਹੁਤ ਹੀ ਮੁਸ਼ਕਿਲ ਸਵਾਲ ਹੈ ਪਰ ਕੀ ਕੈਲੰਡਰ (ਨਿਸ਼ਾਨੇਬਾਜ਼ੀ ਦਾ ਸਾਲਾਨਾ ਪ੍ਰੋਗਰਾਮ) ਤੇ ਚੋਣਾਂ ਨੂੰ ਦੇਖਦੇ ਹੋਏ ਕੀ ਸਾਡੇ ਕੋਲ ਕੋਈ ਬਦਲ ਹੈ। ਸਾਡੇ ਕੋਲ ਬਹੁਤ ਘੱਟ ਸਮਾਂ ਹੈ।’’
ਇਹ ਪੁੱਛੇ ਜਾਣ ’ਤੇ ਕਿ ਕੀ ਟ੍ਰਾਇਲਾਂ ਨੂੰ ਜੈਪੁਰ ਦੇ ਜਗਤਪੁਰਾ ਰੇਂਜ ਜਾਂ ਦਿਲੀ ਦੇ ਕਰਣੀ ਸਿੰਘ ਰੇਂਜ ਵਿਚ ਟਰਾਂਸਫਰ ਕੀਤਾ ਜਾ ਸਕਦਾ ਹੈ ਤਾਂ ਉਸ ਨੇ ਕਿਹਾ ਕਿ ਦਿੱਲੀ ਵਿਚ 6 ਤੋਂ 15 ਮਾਰਚ ਤਕ ਆਗਾਮੀ ਪੈਰਾ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਕਾਰਨ ਮੁਸ਼ਕਿਲ ਹੋਵਗੀ। ਕਰਣੀ ਸਿਘ ਰੇਂਜ ਵਿਚ ਪੈਰਾ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਤੋਂ ਪੈਰਿਸ ਪੈਰਾਲੰਪਿਕ ਲਈ 24 ਕੋਟਾ ਸਥਾਨ ਹਨ। ਇਨ੍ਹਾਂ ਵਿਚੋਂ 52 ਦੇਸ਼ਾਂ ਦੇ 500 ਪੈਰਾ ਨਿਸ਼ਾਨੇਬਾਜ਼ ਮੁਕਾਬਲੇਬਾਜ਼ੀ ਕਰ ਰਹੇ ਹਨ। ਇਕ ਚੋਟੀ ਦੇ ਨਿਸ਼ਾਨੇਬਾਜ਼ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਜੈਪੁਰ ਤੇ ਇੱਥੋਂ ਤਕ ਕਿ ਭੋਪਾਲ ਨਿਸ਼ਾਨੇਬਾਜ਼ੀ ਕੰਪਲੈਕਸ ਵੀ ਪਟਿਆਲਾ ਦੀ ਤੁਲਨਾ ਵਿਚ ਬਿਹਤਰ ਬਦਲ ਹੋਣਗੇ।
ਉਸ ਨੇ ਕਿਹਾ,‘‘ਸੂਬੇ ਦੀਆਂ ਸਰਹੱਦਾਂ ’ਤੇ ਅਰਧਸੈਨਿਕ ਬਲ ਬਹੁਤ ਸਾਰੇ ਦਸਤਾਵੇਜ਼ ਮੰਗਣਗੇ ਕਿ ਅਸੀਂ ਕਿਸ ਟੀਚੇ ਨਾਲ ਇੰਨੀ ਵੱਡੀ ਮਾਤਰਾ ਵਿਚ ਹਥਿਆਰ ਤੇ ਗੋਲਾ-ਬਾਰੂਦ ਲੈ ਕੇ ਜਾ ਰਹੇ ਹਾਂ। ਚੰਡੀਗੜ੍ਹ ਲਈ ਉਡਾਣਾਂ ਬਹੁਤ ਹੀ ਮਹਿੰਗੀਆਂ ਹੋ ਗਈਆਂ ਹਨ ਕਿਉਂਕਿ ਲੋਕ ਸੜਕੀ ਮਾਰਗ ਤੋਂ ਬਚ ਰਹੇ ਹਨ।’’ ਇਕ ਹੋਰ ਨਿਸ਼ਾਨੇਬਾਜ਼ ਨੇ ਕਿਹਾ,‘‘ਜਦੋਂ ਐੱਨ. ਆਰ. ਏ. ਆਈ. ਦੱਖਣ ਦੇ ਨਿਸ਼ਾਨੇਬਾਜ਼ਾਂ ਦੇ ਬਾਰੇ ਵਿਚ ਗੱਲ ਕਰਦੀ ਹੈ ਪਰ ਉਨ੍ਹਾਂ ਦੀ ਬਹੁਤ ਛੋਟੀ ਗਿਣਤੀ ਹੈ ਤੇ ਉਨ੍ਹਾਂ ’ਚੋਂ ਜ਼ਿਆਦਾਤਰ ਦਿੱਲੀ ਵਿਚ ਹੀ ਰਹਿੰਦੇ ਹਨ ਤੇ ਟ੍ਰੇਨਿੰਗ ਹਾਸਲ ਕਰਦੇ ਹਨ। ਜ਼ਿਆਦਾਤਰ ਸ਼ਾਟਗਨ ਨਿਸ਼ਾਨੇਬਾਜ਼ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਹੀ ਹਨ, ਅਜਿਹੇ ਵਿਚ ਆਯੋਜਨ ਸਥਾਨ ਨੂੰ ਬਦਲਣ ਵਿਚ ਸਮੱਸਿਆ ਕਿੱਥੇ ਹੈ?