ਦੱ. ਅਫਰੀਕਾ ਖਿਲਾਫ ਸੀਰੀਜ਼ ਨਾਲ ਨਵੀਂ ਸ਼ੁਰੂਆਤ ਕਰਨਾ ਚਾਹੁੰਦਾ ਹੈ ਪੰਤ, ਕਹੀਆਂ ਇਹ ਖਾਸ ਗੱਲਾਂ

Thursday, Sep 12, 2019 - 11:32 AM (IST)

ਦੱ. ਅਫਰੀਕਾ ਖਿਲਾਫ ਸੀਰੀਜ਼ ਨਾਲ ਨਵੀਂ ਸ਼ੁਰੂਆਤ ਕਰਨਾ ਚਾਹੁੰਦਾ ਹੈ ਪੰਤ, ਕਹੀਆਂ ਇਹ ਖਾਸ ਗੱਲਾਂ

ਸਪੋਰਟਸ ਡੈਸਕ—ਵੈਸਟਇੰਡੀਜ਼ ਦੌਰੇ 'ਤੇ ਔਸਤ ਪ੍ਰਦਰਸ਼ਨ ਦੇ ਕਾਰਨ ਅਲੋਚਨਾਵਾਂ ਦਾ ਸਾਹਮਣਾ ਕਰ ਰਹੇ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਬੀਤੇ ਦਿਨ ਬੁੱਧਵਾਰ ਨੂੰ ਕਿਹਾ ਕਿ ਉਹ ਦੱਖਣੀ ਅਫਰੀਕਾ ਖਿਲਾਫ ਅਗਲੀ ਟੀ20 ਅਤੇ ਟੈਸਟ ਸੀਰੀਜ਼ ਮੁਤਾਬਕ ਨਵੇਂ ਸਿਰੇ ਤੋਂ ਸ਼ੁਰੂਆਤ ਕਰਨਾ ਚਾਹੁੰੰਦੇ ਹਨ।
PunjabKesariਦੁਬਾਰਾ ਚੰਗੀ ਸ਼ੁਰੂਆਤ ਕਰਨ ਤੇ ਪੂਰਾ ਧਿਆਨ
ਦੱਖਣੀ ਅਫਰੀਕਾ ਖਿਲਾਫ ਟੀ20 ਸੀਰੀਜ਼ 15 ਸਤੰਬਰ ਤੋਂ ਸ਼ੁਰੂ ਹੋਵੇਗੀ। ਪੰਤ ਨੇ ਇੱਥੇ ਇਕ ਪ੍ਰੋਮੋਸ਼ਨਲ ਪ੍ਰੋਗਰਾਮ 'ਚ ਕਿਹਾ, 'ਮੈਂ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਲਈ ਕਾਫ਼ੀ ਮਿਹਨਤ ਕੀਤੀ ਹੈ। ਮੈਂ ਸਕਾਰਾਤਮਕ ਸੋਚ ਨਾਲ ਖੇਡਾਂਗਾ ਅਤੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨਾ ਚਾਹਾਂਗਾ। ਵੈਸਟਇੰਡੀਜ਼ ਦੌਰੇ ਦੇ ਬਾਰੇ 'ਚ ਉਨ੍ਹਾਂ ਨੇ ਕਿਹਾ, 'ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸਾਰੇ ਮੈਚ ਜਿੱਤ ਕੇ ਵਾਪਸ ਆਉਣਾ ਕਾਫੀ ਮਜ਼ੇਦਾਰ ਸੀ। ਪਰ ਹੁਣ ਉਹ ਬੀਤੀ ਹੋਈ ਗੱਲ ਹੋ ਚੁੱਕੀ ਹੈ। ਸਾਨੂੰ ਘਰੇਲੂ ਸੀਰੀਜ਼ ਖੇਡਣ ਦਾ ਫਾਇਦਾ ਮਿਲੇਗਾ ਅਤੇ ਸਭ ਤੋਂ ਅਹਿਮ ਚੰਗੀ ਸ਼ੁਰੂਆਤ ਕਰਨੀ ਹੋਵੇਗੀ।
PunjabKesariਮਹਿੰਦਰ ਸਿੰਘ ਧੋਨੀ ਨਾਲ ਤੁਲਣਾ ਕਰਨ ਤੇ ਕਿਹਾ
ਪੰਤ ਨੇ ਅੱਗੇ ਕਿਹਾ, 'ਮੈਂ ਆਪਣੇ ਪ੍ਰਦਰਸ਼ਨ 'ਚ ਸੁਧਾਰ ਕਰਕੇ ਭਾਰਤ ਦੀ ਜਿੱਤ ਦਾ ਅਹਿਮ ਹਿੱਸਾ ਬਣਨਾ ਚਾਹੁੰਦਾ ਹਾਂ। ਇਸ ਸਮੇਂ ਫੋਕਸ ਦੱਖਣੀ ਅਫਰੀਕਾ ਖਿਲਾਫ ਚੰਗੇ ਪ੍ਰਦਰਸ਼ਨ 'ਤੇ ਹੈ। ਇਕ ਸਮੇਂ ਤੇ ਇਕ ਸੀਰੀਜ਼ ਦੇ ਬਾਰੇ 'ਚ ਹੀ ਸੋਚਦੇ ਹਨ। ਮਹਿੰਦਰ ਸਿੰਘ ਧੋਨੀ ਨਾਲ ਤੁਲਣਾ ਕਰਨ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ, 'ਮੈਂ ਧੋਨੀ ਭਰਾ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ ਪਰ ਮੈਂ ਇਸ ਤੁਲਣਾ 'ਤੇ ਫੋਕਸ ਕਰਨ ਦੀ ਜਗ੍ਹਾ ਆਪਣੀ ਖੇਡ ਅਤੇ ਪ੍ਰਦਰਸ਼ਨ 'ਤੇ ਧਿਆਨ ਦੇ ਰਿਹਾ ਹਾਂ।


Related News