ਰਿਸ਼ਭ ਪੰਤ IPL ’ਚ ਵਾਪਸੀ ਲਈ ਤਿਆਰ

02/21/2024 10:39:21 AM

ਨਵੀਂ ਦਿੱਲੀ– ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਕਰਨਾਟਕ ਦੇ ਅਲੂਰ ਵਿਚ ਆਪਣੀ ਫ੍ਰੈਂਚਾਈਜ਼ੀ ਦਿੱਲੀ ਕੈਪੀਟਲਸ ਵਲੋਂ ਆਯੋਜਿਤ ਅਭਿਆਸ ਮੈਚ ਵਿਚ ਹਿੱਸਾ ਲੈਣ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਗਾਮੀ ਸੈਸ਼ਨ ਵਿਚ ਵਾਪਸੀ ਦੇ ਰਸਤੇ ’ਤੇ ਹੈ। ਪੰਤ ਦਸੰਬਰ 2022 ਵਿਚ ਭਿਆਨਕ ਕਾਰ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਲਿਗਾਮੇਂਟ ਦੀ ਸਰਜਰੀ ਕਰਵਾਉਣੀ ਪਈ ਸੀ। ਉਹ ਰਾਸ਼ਟਰੀ ਅਕੈਡਮੀ (ਐੱਨ. ਸੀ. ਏ.) ਵਿਚ ਰਿਹੈਬਿਲੀਟੇਸ਼ਨ (ਸੱਟ ਤੋਂ ਉੱਭਰਨ ਦੀ ਪ੍ਰਕਿਰਿਆ) ਕਰ ਰਿਹਾ ਹੈ ਤੇ ਮਾਰਚ ਦੇ ਆਖਰੀ ਹਫਤੇ ਦੇ ਨੇੜੇ-ਤੇੜੇ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. ਦੀ ਸ਼ੁਰੂਆਤ ਤੋਂ ਪਹਿਲਾਂ ਮੈਚ ਫਿਟਨੈੱਸ ਹਾਸਲ ਕਰਨ ਲਈ ਸਖਤ ਮਿਹਨਤ ਕਰ ਰਿਹਾ ਹੈ।


Aarti dhillon

Content Editor

Related News