IPL : ਕਮਾਈ ਦੇ ਮਾਮਲੇ 'ਚ ਰੋਹਿਤ-ਧੋਨੀ ਦੇ ਬਰਾਬਰ ਪਹੁੰਚੇ ਪੰਤ, ਮਿਲਦੇ ਹਨ ਇੰਨੇ ਕਰੋੜ

11/17/2019 12:59:13 PM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅਗਲੇ ਸੀਜ਼ਨ ਲਈ 8 ਟੀਮਾਂ ਨੇ ਦਰਜਨ ਖਿਡਾਰੀਆਂ ਨੂੰ ਰਿਟੇਨ ਅਤੇ ਰਿਲੀਜ਼ ਕੀਤਾ ਹੈ। ਦੁਨੀਆ ਦੀ ਸਭ ਤੋਂ ਮਹਿੰਗੀ ਕ੍ਰਿਕਟ ਲੀਗ ਭਾਵ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਅਗਲਾ ਸੀਜ਼ਨ 2020 'ਚ ਆਯੋਜਿਤ ਹੋਵੇਗਾ। ਇਸ ਤੋਂ ਪਹਿਲਾਂ ਇਸ ਲਈ ਖਿਡਾਰੀਆਂ ਦੀ ਬੋਲੀ ਲਗਣੀ ਹੈ। ਇਸੇ ਕਾਰਨ ਟੀਮਾਂ ਨੇ ਖਿਡਾਰੀਆਂ ਨੂੰ ਰਿਲੀਜ਼ ਅਤੇ ਰਿਟੇਨ ਕੀਤਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਰੋਹਿਤ ਸ਼ਰਮਾ, ਐੱਮ. ਐੱਸ. ਧੋਨੀ ਅਤੇ ਵਿਰਾਟ ਕੋਹਲੀ ਦੀ ਆਈ. ਪੀ. ਐੱਲ. ਸੈਲਰੀ ਕਿੰਨੀ ਹੈ। ਇਨ੍ਹਾਂ ਉਪਰੋਕਤ ਕ੍ਰਿਕਟਰਾਂ ਦੀ ਆਈ. ਪੀ. ਐੱਲ. ਸੈਲਰੀ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਜਨਤਕ ਕੀਤੀ ਹੈ।
PunjabKesari
ਆਰ. ਸੀ. ਬੀ. ਨੂੰ ਬਤੌਰ ਕਪਤਾਨ ਇਕ ਵੀ ਖਿਤਾਬ ਨਹੀਂ ਦਿਵਾਉਣ ਵਾਲੇ ਵਿਰਾਟ ਕੋਹਲੀ ਇਸ ਲੀਗ 'ਚ ਸਭ ਤੋਂ ਜ਼ਿਆਦਾ ਪੈਸੇ ਲੈਣ ਵਾਲੇ ਇਕਮਾਤਰ ਖਿਡਾਰੀ ਹਨ। ਵਿਰਾਟ ਨੂੰ ਆਈ. ਪੀ. ਐੱਲ. ਦੇ ਇਕ ਸੀਜ਼ਨ ਲਈ ਆਰ. ਸੀ. ਬੀ. ਫ੍ਰੈਂਚਾਈਜ਼ੀ ਤੋਂ 17 ਕਰੋੜ ਮਿਲਦੇ ਹਨ। ਜਦਕਿ ਮੁੰਬਈ ਇੰਡੀਅਨਜ਼ ਨੂੰ ਸਭ ਤੋਂ ਜ਼ਿਆਦਾ 4 ਵਾਰ ਖਿਤਾਬ ਜਿਤਾਉਣ ਵਾਲੇ ਰੋਹਿਤ ਸ਼ਰਮਾ ਨੂੰ ਆਪਣੀ ਟੀਮ ਦੇ ਮਾਲਕਾਂ ਤੋਂ 15 ਕਰੋੜ ਰੁਪਏ ਮਿਲਦੇ ਹਨ। ਠੀਕ ਇੰਨੀ ਹੀ ਰਕਮ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਐੱਮ. ਐੱਸ. ਧੋਨੀ ਨੂੰ ਮਿਲਦੀ ਹੈ, ਜਿਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਨੂੰ 3 ਵਾਰ ਚੈਂਪੀਅਨ ਬਣਾਇਆ ਹੈ। ਕਪਤਾਨਾਂ ਨੂੰ ਛੱਡ ਦਿੱਤਾ ਜਾਵੇ ਤਾਂ ਇਨ੍ਹਾਂ ਤੋਂ ਬਾਅਦ ਸਭ ਤੋਂ ਜ਼ਿਆਦਾ ਰਕਮ ਦਿੱਲੀ ਕੈਪੀਟਲਸ ਦੇ ਵਿਕਟਕੀਪਰ ਰਿਸ਼ਭ ਪੰਤ ਨੂੰ ਮਿਲਦੀ ਹੈ। ਰਿਸ਼ਭ ਪੰਤ ਨੂੰ ਦਿੱਲੀ ਕੈਪੀਟਲਸ ਤੋਂ ਇਕ ਸੀਜ਼ਨ ਲਈ 15 ਕਰੋੜ ਰੁਪਏ ਮਿਲਦੇ ਹਨ।
PunjabKesari
ਇਹ ਹਨ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਸੈਲਰੀ ਪ੍ਰਾਪਤ ਕਰਨ ਵਾਲੇ ਕ੍ਰਿਕਟਰ
1. ਵਿਰਾਟ ਕੋਹਲੀ (RCB) - 17 ਕਰੋੜ ਰੁਪਏ
2. ਐੱਮ. ਐੱਸ. ਧੋਨੀ (CSK) - 15 ਕਰੋੜ ਰੁਪਏ
3. ਰੋਹਿਤ ਸ਼ਰਮਾ (MI)- 15 ਕਰੋੜ ਰੁਪਏ
4. ਰਿਸ਼ਭ ਪੰਤ (DC) - 15 ਕਰੋੜ ਰੁਪਏ
5. ਸਟੀਵ ਸਮਿਥ (RR) - 12.50 ਕਰੋੜ ਰੁਪਏ
6. ਡੇਵਿਡ ਵਾਰਨਰ (SRH) - 12.50 ਕਰੋੜ ਰੁਪਏ
7. ਬੇਨ ਸਟੋਕਸ (RR) - 12.50 ਕਰੋੜ ਰੁਪਏ
8. ਸੁਨੀਲ ਨਰੇਨ (KKR) -12.50 ਕਰੋੜ ਰੁਪਏ
9. ਸੁਰੇਸ਼ ਰੈਨਾ (CSK) - 11 ਕਰੋੜ ਰੁਪਏ
10. ਮਨੀਸ਼ ਪਾਂਡੇ (SRH) - 11 ਕਰੋੜ ਰੁਪਏ
11. ਕੇ. ਐੱਲ. ਰਾਹੁਲ (KXIP) - 11 ਕਰੋੜ ਰੁਪਏ
12. ਹਾਰਦਿਕ ਪੰਡਯਾ (MI) - 11 ਕਰੋੜ ਰੁਪਏ


Tarsem Singh

Content Editor

Related News