IPL ''ਚ ਦਿੱਲੀ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼ ਰਿਸ਼ਭ ਪੰਤ

Monday, Apr 26, 2021 - 01:36 AM (IST)

ਚੇਨਈ- ਕਪਤਾਨ ਰਿਸ਼ਭ ਪੰਤ ਆਈ. ਪੀ. ਐੱਲ. 'ਚ ਦਿੱਲੀ ਕੈਪੀਟਲਸ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਪੰਤ ਨੇ ਇਹ ਉਪਲੱਬਧੀ ਚੇਨਈ ਦੇ ਸਟੇਡੀਅਮ 'ਚ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਐਤਵਾਰ ਨੂੰ ਹਾਸਲ ਕੀਤੀ। ਦਿੱਲੀ ਨੇ 20 ਓਵਰਾਂ 'ਚ 4 ਵਿਕਟਾਂ 'ਤੇ 159 ਦੌੜਾਂ ਬਣਾਈਆਂ। ਵਿਕਟਕੀਪਰ ਪੰਤ ਨੇ ਇਸ ਦੌਰਾਨ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।


ਅਈਅਰ ਨੇ ਦਿੱਲੀ ਵਲੋਂ ਖੇਡਦੇ ਹੋਏ ਆਈ. ਪੀ. ਐੱਲ. 'ਚ 2200 ਦੌੜਾਂ ਬਣਾਈਆਂ ਹਨ। ਪੰਤ ਨੇ 73ਵੇਂ ਆਈ. ਪੀ. ਐੱਲ. ਮੈਚ 'ਚ ਇਹ ਰਿਕਾਰਡ ਆਪਣੇ ਨਾਂ ਕੀਤਾ। ਪੰਤ ਦੇ ਹੁਣ 2204 ਦੌੜਾਂ ਹੋ ਗਈਆਂ ਹਨ। ਜਿਸ 'ਚ 13 ਅਰਧ ਸੈਂਕੜੇ ਤੇ ਇਕ ਸੈਂਕੜਾ ਵੀ ਸ਼ਾਮਲ ਹੈ। ਸਾਲ 2016 'ਚ ਪੰਤ ਪਹਿਲੀ ਵਾਰ ਦਿੱਲੀ ਟੀਮ ਨਾਲ ਜੁੜਿਆ ਸੀ। ਇਸ ਤੋਂ ਬਾਅਦ ਉਹ ਦਿੱਲੀ ਫ੍ਰੈਂਚਾਇਜ਼ੀ ਦੇ ਨਾਲ ਬਣ ਗਏ ਹਨ।

ਇਹ ਖ਼ਬਰ ਪੜ੍ਹੋ- ਜਡੇਜਾ ਨੇ ਇਕ ਓਵਰ 'ਚ ਬਣਾਈਆਂ 36 ਦੌੜਾਂ, ਇਹ ਵੱਡੇ ਰਿਕਾਰਡ ਬਣਾਏ

 

ਪੰਤ ਨੇ (2016-21) ਦਿੱਲੀ ਵਲੋਂ 73 ਪਾਰੀਆਂ 'ਚ 10 ਵਾਰ ਅਜੇਤੂ ਰਹਿੰਦੇ ਹੋਏ 150.64 ਦੀ ਸਟ੍ਰਾਈਕ ਰੇਟ ਨਾਲ 2204 ਦੌੜਾਂ ਬਣਾਈਆਂ ਹਨ, ਜਿਸ 'ਚ ਉਸਦਾ ਟਾਪ ਸਕੋਰ 128 ਦੌੜਾਂ ਹੈ। ਸ਼੍ਰੇਅਸ ਅਈਅਰ (2015-20) ਦਿੱਲੀ ਦੇ ਲਈ 79 ਪਾਰੀਆਂ 'ਚ 126.7 ਦੇ ਸਟ੍ਰਾਈਕ ਰੇਟ ਨਾਲ 2200 ਦੌੜਾਂ ਬਣਾਈਆਂ ਹਨ, ਜਿਸ 'ਚ 16 ਅਰਧ ਸੈਂਕੜੇ ਸ਼ਾਮਲ ਹਨ। ਇਸ ਦੌਰਾਨ ਸ਼੍ਰੇਅਸ ਅਈਅਰ ਦਾ ਟਾਪ ਸਕੋਰ 96 ਦੌੜਾਂ ਰਿਹਾ ਹੈ। 

ਇਹ ਖ਼ਬਰ ਪੜ੍ਹੋ-  ਸੁਰੇਸ਼ ਰੈਨਾ ਨੇ IPL 'ਚ ਪੂਰੇ ਕੀਤੇ 200 ਛੱਕੇ, ਦੇਖੋ ਰਿਕਾਰਡ


ਸੱਟ ਕਾਰਨ ਸ਼੍ਰੇਅਸ ਆਈ. ਪੀ. ਐੱਲ. 2021 ਤੋਂ ਬਾਹਰ
ਸ਼੍ਰੇਅਸ ਅਈਅਰ ਮੋਢੇ ਦੀ ਸੱਟ ਕਾਰਨ ਆਈ. ਪੀ. ਐੱਲ. ਤੋਂ ਬਾਹਰ ਹੈ। ਸ਼੍ਰੇਅਸ ਨੂੰ ਇਹ ਸੱਟ ਪਿਛਲੇ ਮਹੀਨੇ ਭਾਰਤ ਤੇ ਇੰਗਲੈਂਡ ਦੇ ਵਿਚਾਲੇ ਖੇਡੀ ਗਈ ਘਰੇਲੂ ਸੀਰੀਜ਼ ਦੇ ਪਹਿਲੇ ਵਨ ਡੇ ਮੈਚ ਦੌਰਾਨ ਲੱਗੀ ਸੀ। ਅਈਅਰ ਨੇ ਇਸ ਮਹੀਨੇ ਆਪਣੇ ਮੋਢੇ ਦੀ ਸਰਜਰੀ ਕਰਵਾਈ ਹੈ। ਉਹ ਲਗਭਗ 5 ਮਹੀਨੇ ਕ੍ਰਿਕਟ ਤੋਂ ਦੂਰ ਰਹਿਣਗੇ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News