IND vs AUS : ਭਾਰਤ ਨੂੰ ਲੱਗਾ ਝਟਕਾ, ਪੰਤ ਨੂੰ ਬੱਲੇਬਾਜ਼ੀ ਦੌਰਾਨ ਲੱਗੀ ਸੱਟ
Saturday, Jan 09, 2021 - 11:58 AM (IST)
ਸਪੋਰਟਸ ਡੈਸਕ— ਭਾਰਤ ਤੇ ਆਸਟਰੇਲੀਆ ਵਿਚਾਲੇ ਸਿਡਨੀ ’ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਤੀਜੇ ਦਿਨ ਭਾਰਤੀ ਟੀਮ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਰਿਸ਼ਭ ਪੰਤ ਬੱਲੇਬਾਜ਼ੀ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਜਿਸ ਕਾਰਨ ਉਨ੍ਹਾਂ ਨੂੰ ਮੈਚ ਤੋਂ ਬਾਹਰ ਬੈਠਣਾ ਪਿਆ।
ਇਹ ਵੀ ਪੜ੍ਹੋ : ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਅਨੁਸ਼ਕਾ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਗੇਂਦ ਪੰਤ ਦੀ ਕੂਹਣੀ ’ਤੇ ਲੱਗੀ ਤੇ ਉਹ ਮੈਦਾਨ ’ਤੇ ਦਰਦ ਨਾਲ ਤੜਫਨ ਲੱਗੇ ਜਿਸ ਕਾਰਨ ਮੈਚ ਨੂੰ ਥੋੜ੍ਹੀ ਦੇਰ ਰੋਕਣਾ ਪਿਆ। ਭਾਰਤੀ ਟੀਮ ਦੇ ਫ਼ਿਜ਼ੀਓ ਨੇ ਪੰਤ ਦੀ ਸੱਟ ਨੂੰ ਦੇਖਿਆ ਤੇ ਉਨ੍ਹਾਂ ਨੂੰ ਥੋੜ੍ਹੀ ਰਾਹਤ ਮਿਲੀ ਪਰ ਸੱਟ ਦੇ ਬਾਅਦ ਵੀ ਪੰਤ ਨੇ ਬੱਲੇਬਾਜ਼ੀ ਨਹੀਂ ਛੱਡੀ ਤੇ ਮੈਦਾਨ ’ਤੇ ਟਿਕੇ ਰਹੇ। ਪੰਤ 36 ਦੌੜਾਂ ਬਣਾਕੇ ਆਊਟ ਹੋਏ ਤੇ ਉਨ੍ਹਾਂ ਨੂੰ ਸਕੈਨਿੰਗ ਲਈ ਲਿਜਾਇਆ ਗਿਆ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ।
ਇਹ ਵੀ ਪੜ੍ਹੋ : ਮਾਂ ਨਾਲ ਸਾਗ ਕਟਾਉਂਦੇ ਨਜ਼ਰ ਆਏ ਕ੍ਰਿਕਟਰ ਹਰਭਜਨ ਸਿੰਘ, ਵੇਖੋ ਵੀਡੀਓ
ਆਸਟਰੇਲੀਆ ਦੀ ਦੂਜੀ ਪਾਰੀ ਦੇ ਦੌਰਾਨ ਜਦੋਂ ਭਾਰਤੀ ਟੀਮ ਫ਼ੀਲਡਿੰਗ ਕਰਨ ਆਈ ਤਾਂ ਸੱਟ ਦਾ ਸ਼ਿਕਾਰ ਪੰਤ ਦੀ ਜਗ੍ਹਾ ਰਿਧੀਮਾਨ ਸਾਹਾ ਮੈਦਾਨ ਤੇ ਵਿਕਟਕੀਪਿੰਗ ਕਰਨ ਲਈ ਉਤਰੇ। ਜ਼ਿਕਰਯੋਗ ਹੈ ਕਿ ਸਾਹਾ ਸੀਰੀਜ਼ ਦੇ ਪਹਿਲੇ ਮੈਚ ’ਚ ਖੇਡੇ ਸਨ ਤੇ ਉਨ੍ਹਾਂ ਨੂੰ ਉਸ ਤੋਂ ਬਾਅਦ ਟੀਮ ਤੋਂ ਡ੍ਰਾਪ ਕਰ ਦਿੱਤਾ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।