ਪੰਤ ਨੇ ਐੱਮ.ਐੱਸ ਧੋਨੀ ਨੂੰ ਦੱਸਿਆ ''ਦੇਸ਼ ਦਾ ਹੀਰੋ''
Tuesday, Dec 11, 2018 - 03:47 PM (IST)

ਨਵੀਂ ਦਿੱਲੀ— ਐਡੀਲੇਡ 'ਚ ਕਿਸੇ ਇਕ ਟੈਸਟ ਮੈਚ 'ਚ ਸਭ ਤੋਂ ਜ਼ਿਆਦਾ ਕੈਚ ਲੈਣ ਦਾ ਵਿਸ਼ਾ ਰਿਕਾਰਡ ਬਣਾਉਣ ਵਾਲੇ ਰਿਸ਼ਭ ਪੰਤ ਨੇ ਮਹਿੰਦਰ ਸਿੰਘ ਧੋਨੀ ਨੂੰ ਦੇਸ਼ ਦਾ ਨਾਇਕ ਕਰਾਰ ਦਿੱਤਾ। ਪੰਤ ਨੇ ਕਿਹਾ ਕਿ ਧੋਨੀ ਨੇ ਉਨ੍ਹਾਂ ਨੂੰ ਹੌਸਲਾ ਰੱਖਣ ਅਤੇ ਦਬਾਅ ਦੀ ਪਰਿਸਥਿਤੀਆਂ ਨੂੰ ਝੱਲਣਾ ਸਿਖਾਇਆ ਹੈ। ਪੰਤ ਨੇ ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ਮੈਚ 'ਚ 11 ਕੈਚ ਲੈ ਕੇ ਕਿਸੇ ਵਿਕਟਕੀਪਰ ਦੇ ਇਕ ਟੈਸਟ 'ਚ ਸਭ ਤੋਂ ਜ਼ਿਆਦਾ ਕੈਚ ਲੈਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ।
ਪੰਤ ਨੇ ਇੰਗਲੈਂਡ ਦੇ ਜੈਕ ਰਸੇਲ ਅਤੇ ਸਾਊਥ ਅਫਰੀਕਾ ਦੇ ਏ.ਬੀ. ਡਿਵੀਲਿਅਰਸ ਦੇ ਰਿਕਾਰਡ ਦੀ ਬਰਾਬਰੀ ਕੀਤੀ। ਇਸ ਵਿਚਕਾਰ ਪੰਤ ਨੇ ਰਿਧੀਮਾਨ ਸਾਹਾ ਦੇ ਦੱਸ ਕੈਚਾਂ ਦੇ ਰਿਕਾਰਡ ਨੂੰ ਤੋੜਿਆ। ਆਸਟ੍ਰੇਲੀਆ ਦੀ ਪਹਿਲੀ ਪਾਰੀ 'ਚ 6 ਕੈਚ ਲੈ ਕੇ ਧੋਨੀ ਦੇ ਰਿਕਾਰਡ ਦੀ ਬਰਾਬਰੀ ਕਰਨ ਵਾਲੇ ਪੰਤ ਨੇ ਕਿਹਾ ਕਿ ਧੋਨੀ ਦੇਸ਼ ਦੇ ਨਾਇਕ ਹਨ।
ਪੰਤ ਨੇ ਕਿਹਾ ਕਿ ਮੈਂ ਇਕ ਇਨਸਾਨ ਅਤੇ ਇਕ ਕ੍ਰਿਕਟਰ ਦੇ ਰੂਪ 'ਚ ਉਨ੍ਹਾਂ ਤੋਂ ਕਾਫੀ ਕੁਝ ਸਿੱਖਿਆ ਹੈ। ਜਦੋਂ ਵੀ ਉਹ ਕੋਲ ਹੁੰਦੇ ਹਨ ਤਾਂ ਮੈਂ ਇਕ ਵਿਅਕਤੀ ਦੇ ਤੌਰ 'ਤੇ ਖੁਦ ਨੂੰ ਆਤਮਵਿਸ਼ਵਾਸ ਨਾਲ ਭਰਿਆ ਮਹਿਸੂਸ ਕਰਦਾ ਹਾਂ। ਜੇਕਰ ਮੈਨੂੰ ਕੋਈ ਵੀ ਪਰੇਸ਼ਾਨੀ ਹੁੰਦੀ ਹੈ ਤਾਂ ਉਸਨੂੰ ਮੈਂ ਉਨ੍ਹਾਂ ਨਾਲ ਸਾਂਝਾ ਕਰਦਾ ਹਾਂ ਅਤੇ ਉਹ ਤਰੁੰਤ ਹੀ ਉਸਦਾ ਹੱਲ ਦੱਸ ਦਿੰਦੇ ਹਨ।