ਟੈਸਟ ਕ੍ਰਿਕਟ ''ਚ ਰਿਸ਼ਭ ਪੰਤ ਇਸ ਤਰ੍ਹਾਂ ਮਚਾਉਣਗੇ ਧਮਾਲ, ਰਾਹੁਲ ਨੇ ਕੀਤਾ ਵੱਡਾ ਐਲਾਨ

Monday, Jul 23, 2018 - 02:05 PM (IST)

ਟੈਸਟ ਕ੍ਰਿਕਟ ''ਚ ਰਿਸ਼ਭ ਪੰਤ ਇਸ ਤਰ੍ਹਾਂ ਮਚਾਉਣਗੇ ਧਮਾਲ, ਰਾਹੁਲ ਨੇ ਕੀਤਾ ਵੱਡਾ ਐਲਾਨ

ਨਵੀਂ ਦਿੱਲੀ—ਭਾਰਤ ਦੀ ਟੈਸਟ ਕ੍ਰਿਕਟ ਟੀਮ 'ਚ ਪਹਿਲੀ ਵਾਰ ਜਗ੍ਹਾ ਬਣਾਉਣ ਵਾਲੇ ਵਿਕਟਕੀਪਰ ਰਿਸ਼ਭ ਪੰਤ ਦੇ ਸੈਲੇਕਸ਼ਨ 'ਤੇ ਬਹੁਤ ਸਵਾਲ ਉੱਠੇ ਸਨ। ਕਈ ਕ੍ਰਿਕਟ ਐਕਸਪਰਟਸ ਅਤੇ ਸਾਬਕਾ ਕ੍ਰਿਕਟਰਸ ਦਾ ਮੰਨਣਾ ਸੀ ਕਿ ਪੰਤ ਦੀ ਜਗ੍ਹਾ ਪਾਰਥਿਵ ਪਟੇਲ ਵਰਗੇ ਅਨੁਭਵੀ ਵਿਕਟਕੀਪਰ ਨੂੰ ਟੈਸਟ ਸਕਵਾਡ 'ਚ ਜਗ੍ਹਾ ਮਿਲਣੀ ਚਾਹੀਦੀ ਸੀ, ਹਾਲਾਂਕਿ ਇੰਡੀਆ ਏ ਦੇ ਕੋਚ ਰਾਹੁਲ ਦ੍ਰਵਿੜ ਦਾ ਕੁਝ ਹੋਰ ਹੀ ਮੰਨਣਾ ਹੈ। ਰਾਹੁਲ ਦ੍ਰਵਿੜ ਮੁਤਾਬਕ ਰਿਸ਼ਭ ਪੰਤ ਦੇ ਅੰਦਰ ਵੱਡਾ ਟੈਸਟ ਬੱਲੇਬਾਜ਼ ਬਣਨ ਦੇ ਸਾਰੇ ਗੁਣ ਹਨ।
ਰਾਹੁਲ ਨੇ ਬੀ.ਸੀ.ਸੀ.ਆਈ ਟੀ.ਵੀ. 'ਤੇ ਬਿਆਨ ਦਿੱਤਾ,' ਰਿਸ਼ਭ ਪੰਤ ਇੰਗਲੈਂਡ ਦੌਰੇ 'ਤੇ ਸ਼ਾਨਦਾਰ ਖੇਡ ਦਿਖਾ ਰਹੇ ਸਨ। ਪੰਤ ਦੇ ਅੰਦਰ ਬਹੁਤ ਬਹੁਤ ਟੈਲੇਂਟ ਹੈ। ਪੰਤ ਨੇ 3-4 ਪਾਰੀਆਂ 'ਚ ਅਲਗ-ਅਲਗ ਅੰਦਾਜ 'ਚ ਖੇਡ ਨੂੰ ਸਾਬਿਤ ਕੀਤਾ। ਪੰਤ ਦੇ ਅੰਦਰ ਟੇਂਪਰਾਮੈਂਟ ਅਤੇ ਤਕਨੀਕ ਦੋਵੇਂ ਹਨ। ਉਹ ਇਕ ਹਮਲਾਵਰ ਬੱਲੇਬਾਜ਼ ਹਨ ਪਰ ਉਹ ਹਾਲਾਤ ਨੂੰ ਪੜ੍ਹ ਕੇ ਖੇਡਣਾ ਜਾਣਦੇ ਹਨ, ਜੋ ਕਿ ਟੈਸਟ ਕ੍ਰਿਕਟ 'ਚ ਅਹਿਮ ਹਨ। ਮੈਨੂੰ ਬਹੁਤ ਖੁਸ਼ੀ ਹੈ ਕਿ ਪੰਤ ਨੂੰ ਟੈਸਟ 'ਚ ਚੁਣਿਆ ਗਿਆ ਹੈ। ਮੈਨੂੰ ਉਮੀਦ ਹੈ ਕਿ ਪੰਤ ਆਪਣੇ ਚੰਗੇ ਖੇਡ ਨੂੰ ਟੀਮ ਇੰਡੀਆ 'ਚ ਵੀ ਜਾਰੀ ਰੱਖਣਗੇ। ਤੁਹਾਨੂੰ ਦੱਸ ਦਈਏ ਕਿ ਟੀਮ ਇੰਡੀਆ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ 1 ਅਗਸਤ ਨੂੰ ਹੋ ਰਹੀ ਹੈ। ਦੋਵੇਂ ਟੀਮਾਂ ਵਿਚਕਾਰ ਪਹਿਲਾਂ ਟੈਸਟ ਐਜਬੇਸਟਨ 'ਚ ਖੇਡਿਆ ਜਾਵੇਗਾ। ਹਾਲਾਂਕਿ ਟੈਸਟ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਅਸੇਕਸ ਖਿਲਾਫ ਇਕ ਚਾਰ ਦਿਨਾਂ ਅਭਿਆਸ ਮੈਚ ਖੇਡੇਗੀ। ਇਹ ਮੈਚ 25 ਜੁਲਾਈ ਤੋਂ 28 ਜੁਲਾਈ ਤੱਕ ਚੱਲੇਗਾ।
-ਇੰਗਲੈਂਡ ਖਿਲਾਫ ਪਹਿਲੇ ਤਿੰਨ ਟੈਸਟ ਮੈਚਾਂ ਲਈ ਟੀਮ ਇੰਡੀਆ
ਵਿਰਾਟ ਕੋਹਲੀ (ਕਪਤਾਨ) ਸ਼ਿਖਰ ਧਵਨ, ਕੇ.ਐੱਲ. ਰਾਹੁਲ, ਮੁਰਲੀ ਵਿਜੇ, ਚੇਤੇਸ਼ਵਰ ਪੁਜਾਰਾ, ਅੰਜਿਕਯ ਰਹਾਨੇ, ਕਰੁਣ ਨਾਇਰ, ਦਿਨੇਸ਼ ਕਾਰਤਿਕ, ਰਿਸ਼ਭ ਪੰਤ, ਰਵੀਚੰਦਰ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਹਾਰਦਿਕ ਪੰਡਯਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਜਸਪ੍ਰੀਤ ਬੁਮਰਾਹ, ਸ਼ਰਦੂਲ ਠਾਕੁਰ।
 


Related News