ਕੋਰੋਨਾ ਖ਼ਿਲਾਫ਼ ਲੜਾਈ ’ਚ ਰਿਸ਼ਭ ਪੰਤ ਦੇਣਗੇ ਆਪਣਾ ਯੋਗਦਾਨ, ਆਰਥਿਕ ਮਦਦ ਦੇਣ ਦਾ ਕੀਤਾ ਵਾਅਦਾ

Saturday, May 08, 2021 - 06:51 PM (IST)

ਕੋਰੋਨਾ ਖ਼ਿਲਾਫ਼ ਲੜਾਈ ’ਚ ਰਿਸ਼ਭ ਪੰਤ ਦੇਣਗੇ ਆਪਣਾ ਯੋਗਦਾਨ, ਆਰਥਿਕ ਮਦਦ ਦੇਣ ਦਾ ਕੀਤਾ ਵਾਅਦਾ

ਨਵੀਂ ਦਿੱਲੀ— ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੀ ਸ਼ਨੀਵਾਰ ਨੂੰ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ’ਚ ਸ਼ਾਮਲ ਹੋ ਗਏ ਤੇ ਉਨ੍ਹਾਂ ਨੇ ਪ੍ਰਭਾਵਿਤ ਲੋਕਾਂ ਲਈ ‘ਬੈੱਡ’ ਸਮੇਤ ਆਕਸੀਜਨ ਸਿਲੰਡਰ ਤੇ ਕਿੱਟ ਖ਼ਰੀਦਣ ਲਈ ਅਣਐਲਾਨੀ ਧਨਰਾਸ਼ੀ ਦੇਣ ਦਾ ਵਾਅਦਾ ਕੀਤਾ। ਇਸ 23 ਸਾਲਾ ਖਿਡਾਰੀ ਨੇ ਕਿਹਾ ਕਿ ਉਹ ਗੁਰੂਗ੍ਰਾਮ ਸਥਿਤ ਗ਼ੈਰ ਸਰਕਾਰੀ ਸੰਗਠਨ (ਐੱਨ. ਜੀ. ਓ.) ਹੇਮਕੁੰਟ ਫ਼ਾਊਂਡੇਸ਼ਨ ਨੂੰ ਇਹ ਧਨਰਾਸ਼ੀ ਦਾਨ ਕਰਨਗੇ।
ਇਹ ਵੀ ਪੜ੍ਹੋ : KKR ਦੇ ਖਿਡਾਰੀ ਪ੍ਰਸਿੱਧ ਕ੍ਰਿਸ਼ਨਾ ਕੋਰੋਨਾ ਪਾਜ਼ੇਟਿਵ, ਟੀਮ ਦੇ ਇੰਨੇ ਖਿਡਾਰੀ ਹੋ ਚੁੱਕੇ ਹਨ ਕੋਵਿਡ-19 ਦੇ ਸ਼ਿਕਾਰ

ਪੰਤ ਨੇ ਆਪਣੇ ਟਵਿੱਟਰ ’ਤੇ ਜਾਰੀ ਬਿਆਨ ’ਚ ਕਿਹਾ ਕਿ ਮੈਂ ਇਸ ਮਾਲੀ ਮਦਦ ਦੇ ਜ਼ਰੀਏ ਹੇਮਕੁੰਟ ਫ਼ਾਊਂਡੇਸ਼ਨ ਦੀ ਮਦਦ ਕਰ ਰਿਹਾ ਹਾਂ ਜੋ ਦੇਸ਼ ਭਰ ’ਚ ਪੀੜਤ ਲੋਕਾਂ ਨੂੰ ਬੈੱਡ ਸਮੇਤ ਆਕਸੀਜਨ ਸਿਲੰਡਰ, ਕੋਵਿਡ ਰਾਹਤ ਕਿੱਟ ਤੇ ਹੋਰ ਜ਼ਰੂਰੀ ਸਮਾਨ ਉਪਲਬਧ ਕਰਾਏਗਾ। ਪੰਤ ਨੇ ਪਿਛਲੇ ਇਕ ਸਾਲ ਤੋਂ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਮਦਦ ਲਈ ਲਗਾਤਾਰ ਕੰਮ ਕਰ ਰਹੇ ਲੋਕਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਬੁਰੇ ਦੌਰ ਤੋਂ ਪਾਰ ਪਾਉਣ ’ਚ ਭਾਰਤ ਨੂੰ ਸਾਡੇ ਸਾਰਿਆਂ ਦੀਆਂ ਇਕੱਠੀਆਂ ਕੋਸ਼ਿਸ਼ਾਂ ਦੀ ਲੋੜ ਹੈ। ਮੈਂ ਕਿਸੇ ਉਦੇਸ਼ ਲਈ ਇਕ ਟੀਮ ਦੇ ਰੂਪ ’ਚ ਕੰਮ ਕਰਨ ਦੀ ਤਾਕਤ ਜਿਹਾ ਮਹੱਤਵਪੂਰਨ ਪਹਿਲੂ ਖੇਡ ਤੋਂ ਸਿੱਖਿਆ ਹੈ।  

ਇਹ ਵੀ ਪੜ੍ਹੋ : ਮਾਸਕੋ ਓਲੰਪਿਕ ਸੋਨ ਤਮਗਾ ਜੇਤੂ ਹਾਕੀ ਖਿਡਾਰੀ ਰਵਿੰਦਰ ਪਾਲ ਸਿੰਘ ਦਾ ਹੋਇਆ ਦਿਹਾਂਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News