ਘਰ ’ਚ ਰਿਸ਼ਭ ਪੰਤ ਖ਼ੁਦ ਨੂੰ ਫ਼ਿੱਟ ਰੱਖਣ ਲਈ ਅਪਣਾ ਰਹੇ ਹਨ ਇਹ ਤਰੀਕਾ, ਵੀਡੀਓ ਹੋਇਆ ਵਾਇਰਲ

Wednesday, May 12, 2021 - 01:17 PM (IST)

ਘਰ ’ਚ ਰਿਸ਼ਭ ਪੰਤ ਖ਼ੁਦ ਨੂੰ ਫ਼ਿੱਟ ਰੱਖਣ ਲਈ ਅਪਣਾ ਰਹੇ ਹਨ ਇਹ ਤਰੀਕਾ, ਵੀਡੀਓ ਹੋਇਆ ਵਾਇਰਲ

ਸਪੋਰਟਸ ਡੈਸਕ— ਇੰਗਲੈਂਡ ਦੌਰੇ ਲਈ ਪਿਛਲੇ ਹਫ਼ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 24 ਮੈਂਬਰੀ (4 ਸਟੈਂਡਬਾਏ) ਭਾਰਤੀ ਟੀਮ ਦਾ ਐਲਾਨ ਕੀਤਾ। ਇਸ ਟੀਮ ’ਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਨਾਂ ਵੀ ਸ਼ਾਮਲ ਹੈ। ਘਰ ’ਤੇ ਰਹਿ ਕੇ ਪੰਤ ਆਪਣੀ ਫ਼ਿੱਟਨੈਸ ਦਾ ਪੂਰਾ ਖ਼ਿਆਲ ਰੱਖ ਰਹੇ ਹਨ। ਇਸ ਦੇ ਚਲਦੇ ਹੀ ਉਹ ਘਾਹ ਕਟਦੇ ਹੋਏ ਨਜ਼ਰ ਆਏ ਜਿਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। 

ਦਰਅਸਲ ਇਸ ਵੀਡੀਓ ਨੂੰ ਪੰਤ ਨੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪੰਤ ਨੇ ਲਿਖਿਆ, ਇਹ ਦਿਲ ਮਾਂਗੇ ਮੋਵਰ! ਘਾਹ ਕੱਟਣ ਵਾਲੇ ਮਸ਼ੀਨ ਨੂੰ ਮੋਵਰ ਕਹਿੰਦੇ ਹਨ। ਇਸ ਦੇ ਨਾਲ ਹੀ ਉਨਾਂ ਲਿਖਿਆ, ਜ਼ਬਰਨ ਇਕਾਂਤਵਾਸ ਬ੍ਰੇਕ ਪਰ ਘਰ ਦੇ ਅੰਦਰ ਸਰਗਰਮ ਰਹਿਣ ’ਚ ਸਮਰਥ ਹੋਣ ਲਈ ਖ਼ੁਸ਼ ਹਾਂ। ਕਿਰਪਾ ਕਰਕੇ ਸਾਰੇ ਸੁਰੱਖਿਅਤ ਰਹਿਣ। ਟਵਿੱਟਰ ’ਤੇ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ 43 ਹਜਾਰ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। 


author

Tarsem Singh

Content Editor

Related News