ਰਿਧਿਮਾ ਨੇ ਜਿੱਤਿਆ WPGT ਦੇ 14ਵੇਂ ਪੜਾਅ ਦਾ ਖਿਤਾਬ
Friday, Dec 10, 2021 - 11:16 PM (IST)
ਕੋਲਕਾਤਾ- ਰਿਧਿਮਾ ਦਿਲਾਵਰੀ ਤੀਜੇ ਦੌਰ ਦੇ ਆਖਰੀ ਹੋਲ ਵਿਚ ਟ੍ਰਿਪਲ ਬੋਗੀ ਦੇ ਬਾਵਜੂਦ ਸ਼ੁੱਕਰਵਾਰ ਨੂੰ ਇੱਥੇ ਟਾਲੀਗੰਜ ਕਲੱਬ 'ਚ ਹੀਰੋ ਮਹਿਲਾ ਗੋਲਫ ਟੂਰ (ਡਬਲਯੂ. ਪੀ. ਜੀ. ਟੀ.) ਦੇ 14ਵੇਂ ਪੜਾਅ 'ਚ ਜਿੱਤ ਦਰਜ ਕਰਨ ਵਿਚ ਸਫਲ ਰਹੀ। ਇਹ 2021 ਸੈਸ਼ਨ ਦਾ ਉਸਦਾ ਦੂਜਾ ਖਿਤਾਬ ਹੈ। ਵੀਰਵਾਰ ਨੂੰ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਰਹੀ, ਇਸ ਖਿਡਾਰੀ ਨੇ 16ਵੇਂ ਤੇ 17ਵੇਂ ਹੋਲ 'ਚ ਬਰਡੀ ਕਰਨ ਤੋਂ ਬਾਅਦ 18 ਹੋਲ 'ਚ ਟ੍ਰਿਪਲ ਬੋਗੀ ਕਰ ਦਿੱਤੀ।
ਇਹ ਖ਼ਬਰ ਪੜ੍ਹੋ- AUS v ENG : ਜੋ ਰੂਟ ਨੇ ਤੋੜਿਆ ਮਾਈਕਲ ਵਾਨ ਦਾ ਵੱਡਾ ਰਿਕਾਰਡ
ਇਸ ਦੌਰ 'ਚ ਉਨ੍ਹਾਂ ਨੇ ਚਾਰ ਓਵਰ 74 ਦਾ ਕਾਰਡ ਖੇਡਿਆ ਜਦਕਿ ਉਸਦਾ ਓਵਰ ਆਲ ਸਕੋਰ ਚਾਰ ਓਵਰ 220 ਦਾ ਰਿਹਾ। ਸਾਨੀਆ ਸ਼ਰਮਾ (75) ਉਸ ਤੋਂ ਇਸ ਸ਼ਾਟ ਪਿੱਛੇ, ਦੂਜੇ ਜਦਕਿ ਲਖਮੇਹਰ ਪਰਦੇਸੀ (77) ਦੋ ਸ਼ਾਟ ਪਿੱਛੇ ਤੀਜੇ ਸਥਾਨ 'ਤੇ ਰਹੀ। ਜਯੋਤਸਨਾ ਸਿੰਘ (74) 227 ਦੇ ਸਕੋਰ ਦੇ ਨਾਲ ਚੌਥੇ ਸਥਾਨ 'ਤੇ ਰਹੀ ਤੇ ਐਮੇਚਿਓਰ ਨਿਸ਼ਾਨ ਪਟੇਲ (73) 228 ਦੇ ਕੁੱਲ ਸਕੋਰ ਦੇ ਨਾਲ ਪੰਜਵੇਂ ਸਥਾਨ 'ਤੇ ਰਹੀ। ਐਮੇਚਿਓਰ ਜਾਰਾ ਆਨੰਦ (76) ਸ਼ਵੇਤਾ ਮਾਨਸਿੰਘ (80) ਦੇ ਨਾਲ ਕੁੱਲ 230 ਦੇ ਸਕੋਰ ਨਾਲ ਸਾਂਝੇ ਤੌਰ 'ਤੇ 6ਵੇਂ ਸਥਾਨ 'ਤੇ ਰਹੀ। ਜਿੱਤ ਦੇ ਬਾਵਜੂਦ ਰਿਧਿਮਾ ਹੀਰੋ ਐਵਾਰਡ ਆਫ ਮੈਰਿਟ ਵਿਚ 7ਵੇਂ ਸਥਾਨ 'ਤੇ ਹੈ। ਇਸ ਸੂਚੀ ਵਿਚ ਅਮਨਦੀਪ ਦਰਾਲ ਚੋਟੀ 'ਤੇ ਹੈ।
ਇਹ ਖ਼ਬਰ ਪੜ੍ਹੋ- ਮੈਂ ਸੋਚਿਆ ਸੀ ਕਿ ਫਿਰ ਕਦੇ ਟੈਸਟ ਮੈਚ ਨਹੀਂ ਖੇਡਾਂਗਾ : ਡੇਵਿਡ ਮਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।