ਰਿਧੀਮਾ ਨੇ ਮਹਿਲਾ ਟੂਰ ਦਾ ਸਤਵਾਂ ਪੜਾਅ ਜਿੱਤਿਆ

06/23/2018 1:47:11 PM

ਬੈਂਗਲੁਰੂ— ਏਸ਼ੀਆਈ ਖੇਡਾਂ ਲਈ ਭਾਰਤੀ ਟੀਮ 'ਚ ਚੁਣੀ ਗਈ ਰਿਧੀਮਾ ਦਿਲਾਵਰੀ ਨੇ ਸ਼ੁੱਕਰਵਾਰ ਇੱਥੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ ਸਤਵੇਂ ਪੜਾਅ ਦਾ ਖਿਤਾਬ ਜਿੱਤਿਆ। ਇਸ ਤਰ੍ਹਾਂ ਉਹ ਉਨ੍ਹਾਂ ਕੁਝ ਇਕ ਐਮੇਚਿਓਰ 'ਚ ਸ਼ਾਮਲ ਹੋ ਗਈ ਹੈ ਜਿਨ੍ਹਾਂ ਨੇ ਗੋਲਫ ਟੂਰ ਦਾ ਖਿਤਾਬ ਆਪਣੇ ਨਾਂ ਕੀਤਾ। 

ਦਿੱਲੀ ਦੀ ਇਹ 20 ਸਾਲਾ ਗੋਲਫਰ ਦਿਨ ਦੇ ਸ਼ੁਰੂ 'ਚ ਤਵੇਸਾ ਮਲਿਕਾ ਤੋਂ ਤਿੰਨ ਸ਼ਾਟ ਪਿੱਛੇ ਚਲ ਰਹੀ ਸੀ। ਉਨ੍ਹਾਂ ਨੇ ਆਖ਼ਰੀ ਦੌਰ 'ਚ ਚਾਰ ਅੰਡਰ 68 ਦਾ ਕਾਰਡ ਖੇਡਿਆ। ਇਸ ਵਿਚਾਲੇ ਉਨ੍ਹਾਂ ਨੇ ਅੱਠ ਬਰਡੀ ਬਣਾਈ ਅਤੇ ਚਾਰ ਬੋਗੀ ਕੀਤੀ। ਰਿਧੀਮਾ ਨੇ ਅੰਤ 'ਚ ਤਵੇਸਾ ਮਲਿਕ 'ਤੇ ਦੋ ਸ਼ਾਟ ਦੀ ਬੜ੍ਹਤ ਨਾਲ ਖਿਤਾਬ ਜਿੱਤਿਆ। ਤਵੇਸਾ ਨੇ ਸ਼ੁੱਕਰਵਾਰ ਨੂੰ ਇਕ ਓਵਰ 73 ਦਾ ਕਾਰਡ ਖੇਡਿਆ ਅਤੇ ਉਨ੍ਹਾਂ ਦਾ ਕੁੱਲ ਸਕੋਰ 221 ਰਿਹਾ। ਰਿਧੀਮਾ ਤੋਂ ਪਹਿਲਾਂ ਗੁਰਬਾਣੀ ਸਿੰਘ, ਅਦਿਤੀ ਅਸ਼ੋਕ, ਤਵੇਸਾ ਮਲਿਕ ਅਤੇ ਦੀਕਸ਼ਾ ਡਾਗਰ ਵੀ ਐਮੇਚਿਓਰ ਦੇ ਰੂਪ 'ਚ ਖਿਤਾਬ ਜਿੱਤ ਚੁੱਕੀਆਂ ਹਨ।


Related News