ਭਾਰਤੀ ਗੋਲਫਰ ਰਿਧੀਮਾ ਨੇ ਪਹਿਲਾ ਪੇਸ਼ੇਵਰ ਖਿਤਾਬ ਜਿੱਤਿਆ

Sunday, Dec 02, 2018 - 10:21 AM (IST)

ਨੋਇਡਾ— ਭਾਰਤੀ ਮਹਿਲਾ ਗੋਲਫਰ ਰਿਧੀਮਾ ਦਿਲਾਵੜੀ ਨੇ ਸ਼ੁੱਕਰਵਾਰ ਨੂੰ ਨੋਇਡਾ ਗੋਲਫ ਕੋਰਸ 'ਚ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ 17ਵੇਂ ਪੜਾਅ 'ਚ ਪੰਜ ਸ਼ਾਟ ਦੀ ਜਿੱਤ ਨਾਲ ਆਪਣਾ ਪਹਿਲਾ ਪੇਸ਼ੇਵਰ ਖਿਤਾਬ ਹਾਸਲ ਕੀਤਾ।

ਜਕਾਰਤਾ 'ਚ 2018 ਏਸ਼ੀਆਈ ਖੇਡਾਂ 'ਚ ਭਾਰਤ ਦੀ ਨੁਮਾਇੰਦਗੀ ਕਰਨ ਦੇ ਬਾਅਦ ਪੇਸ਼ੇਵਰ ਬਣੀ ਰਿਧੀਮਾ ਨੇ ਇਵਨ ਪਾਰ 72 ਦਾ ਕਾਰਡ ਖੇਡਿਆ ਜਿਸ ਨਾਲ ਉਨ੍ਹਾਂ ਦਾ ਕੁਲ ਸਕੋਰ ਪੰਜ ਓਵਰ 221 ਰਿਹਾ। ਇਸ ਨਾਲ ਉਨ੍ਹਾਂ ਨੇ ਗੁਰਸਿਮਰ ਬਦਵਾਲ 'ਤੇ ਪੰਜ ਸ਼ਾਟ ਨਾਲ ਜਿੱਤ ਹਾਸਲ ਕੀਤੀ। ਰਿਧੀਮਾ 15ਵੇਂ ਪੜਾਅ 'ਚ ਦੂਜੇ ਸਥਾਨ 'ਤੇ ਰਹੀ ਸੀ। ਪਰ ਇਸ ਵਾਰ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਅਤੇ ਉਨ੍ਹਾਂ ਨੇ ਖਿਤਾਬ ਆਪਣੇ ਨਾਂ ਕੀਤਾ।


Tarsem Singh

Content Editor

Related News