ਆਈ. ਸੀ. ਸੀ. ਹੌਲੀ ਓਵਰ ਰੇਟ ਨੀਤੀ ਦੀ ਕਰੇ ਸਮੀਖਿਆ : ਕੈਮਰੂਨ
Thursday, Feb 07, 2019 - 01:51 AM (IST)
ਸੇਂਟ ਲੂਸੀਆ- ਕ੍ਰਿਕਟ ਵੈਸਟਇੰਡੀਜ਼ ਦੇ ਪ੍ਰਧਾਨ ਡੇਵ ਕੈਮਰੂਨ ਨੇ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ 'ਤੇ ਹੌਲੀ ਓਵਰ ਰੇਟ ਕਾਰਨ ਲਾਈ ਗਈ ਪਾਬੰਦੀ ਦੀ ਸਖਤ ਸ਼ਬਦਾਂ ਵਿਚ ਆਲੋਚਨਾ ਕੀਤੀ ਹੈ। ਉਸ ਨੇ ਆਈ. ਸੀ. ਸੀ. ਨੂੰ ਹੌਲੀ ਓਵਰ ਰੇਟ ਦੀ ਆਪਣੀ ਨੀਤੀ ਦੀ ਸਮੀਖਿਆ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਆਈ. ਸੀ. ਸੀ. ਨੇ ਐਂਟਿਗਾ ਵਿਚ ਇੰਗਲੈਂਡ ਖਿਲਾਫ ਦੂਸਰੇ ਟੈਸਟ ਮੈਚ ਤੋਂ ਬਾਅਦ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ 'ਤੇ ਹੌਲੀ ਓਵਰ ਰੇਟ ਕਾਰਨ ਇਕ ਮੈਚ ਦੀ ਪਾਬੰਦੀ ਲਾਈ ਹੈ। ਇਸ ਨਾਲ ਉਹ ਸ਼ਨੀਵਾਰ ਸ਼ੁਰੂ ਹੋਣ ਵਾਲੇ ਤੀਸਰੇ ਟੈਸਟ ਵਿਚ ਖੇਡ ਨਹੀਂ ਸਕੇਗਾ।
