ਸੰਨਿਆਸ ਲੈ ਚੁੱਕੇ ਜ਼ਹੀਰ-ਆਰ.ਪੀ. ਸਿੰਘ ਟੀ-10 ਲੀਗ ''ਚ ਦਿਖਾਉਣਗੇ ਜਲਵਾ
Tuesday, Oct 23, 2018 - 02:56 PM (IST)

ਮੁੰਬਈ : ਭਾਰਤ ਦੇ ਸਫਲ ਗੇਂਦਬਾਜ਼ਾਂ ਵਿਚ ਸਾਮਲ ਜ਼ਹੀਰ ਖਾਨ ਅਤੇ ਆਰ. ਪੀ. ਸਿੰਘ ਨੇ 21 ਨਵੰਬਰ ਤੋਂ ਸ਼ੁਰੂ ਹੋ ਰਹੀ ਦੂਜੀ ਟੀ-10 ਲੀਗ ਲਈ ਕਰਾਰ ਕੀਤਾ ਹੈ। ਜ਼ਹੀਰ ਅਤੇ ਆਰ. ਪੀ. ਤੋਂ ਇਲਾਵਾ ਪ੍ਰਵੀਣ ਕੁਮਾਰ, ਐੱਸ. ਬਦਰੀਨਾਥ ਅਤੇ ਰੀਤਿੰਦਰ ਸਿੰਘ ਸੋਢੀ ਵੀ ਇਸ ਲੀਗ ਵਿਚ ਖੇਡਣਗੇ। ਆਯੋਜਕਾਂ ਨੇ ਅੱਜ ਇਕ ਬਿਆਨ ਵਿਚ ਇਸ ਦੀ ਵਿਚ ਇਸ ਦੀ ਜਾਣਕਾਰੀ ਦਿੱਤੀ। ਵਿਸ਼ਵ ਕੱਪ 2011 ਜੇਤੂ ਭਾਰਤੀ ਟੀਮ ਦੇ ਮੈਂਬਰ ਰਹੇ ਜ਼ਹੀਰ ਖਾਨ ਨੇ ਸਾਰੇ ਸਵਰੂਪਾਂ ਨੂੰ ਮਿਲਾ ਕੇ 600 ਤੋਂ ਵੱਧ ਵਿਕਟਾਂ ਲਈਆਂ ਹਨ।
ਪਿਛਲੇ ਮਹੀਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਆਰ. ਪੀ. ਦੱਖਣੀ ਅਫਰੀਕਾ ਵਿਚ 2007 ਵਿਚ ਪਹਿਲਾ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ 'ਚ ਸ਼ਾਮਲ ਸੀ। ਉਸ ਨੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਵਿਕਟਾਂ ਵੀ ਹਾਸਲ ਕੀਤੀਆਂ ਸਨ। ਬਦਰੀਨਾਥ ਦੀ ਗਿਣਤੀ ਸਭ ਤੋਂ ਸਫਲ ਫਰਸਟ ਕਲਾਸ ਕ੍ਰਿਕਟਰਾਂ ਵਿਚ ਹੁੰਦੀ ਹੈ। ਇਸ ਤੋਂ ਪਹਿਲਾਂ ਵਰਿੰਦਰ ਸਹਿਵਾਗ ਅਤੇ ਸ਼ਾਹਿਦ ਅਫਰੀਦੀ ਨੂੰ ਇਸ ਲੀਗ ਦਾ ਆਇਕਨ ਚੁਣਿਆ ਗਿਆ ਸੀ। 8 ਟੀਮਾਂ ਵਿਚਾਲੇ ਮੈਚ 21 ਨਵੰਬਰ ਤੋਂ 2 ਦਸੰਬਰ ਤੱਕ ਸ਼ਾਰਜਾਹ ਵਿਖੇ ਖੇਡੇ ਜਾਣਗੇ।